
ਥਾਈਲੈਂਡ ਦੀ ਗੁਫ਼ਾ ਵਿਚ ਫਸੇ ਦੋ ਬੱਚਿਆਂ ਨੂੰ ਮੰਗਲਵਾਰ ਨੂੰ ਬਾਹਰ ਕੱਢਿਆ ਗਿਆ ਹੈ। ਇਸ ਤਰ੍ਹਾਂ ਥਾਈਲੈਂਡ ਦੇ ਉਤਰ ਵਿਚ ਚਿਆਂਗ ਰਾਈ ਇਲਾਕੇ ਦੀ ਇਕ ਗੁਫ਼ਾ ਵਿਚ...
ਨਵੀਂ ਦਿੱਲੀ : ਥਾਈਲੈਂਡ ਦੀ ਗੁਫ਼ਾ ਵਿਚ ਫਸੇ ਦੋ ਬੱਚਿਆਂ ਨੂੰ ਮੰਗਲਵਾਰ ਨੂੰ ਬਾਹਰ ਕੱਢਿਆ ਗਿਆ ਹੈ। ਇਸ ਤਰ੍ਹਾਂ ਥਾਈਲੈਂਡ ਦੇ ਉਤਰ ਵਿਚ ਚਿਆਂਗ ਰਾਈ ਇਲਾਕੇ ਦੀ ਇਕ ਗੁਫ਼ਾ ਵਿਚ 23 ਜੂਨ ਤੋਂ ਫਸੀ ਬੱਚਿਆਂ ਦੀ ਇਕ ਫੁੱਟਬਾਲ ਟੀਮ ਦੇ ਹੁਣ ਤਕ 10 ਬੱਚਿਆਂ ਨੂੰ ਕੱਢਣ ਵਿਚ ਕਾਮਯਾਬੀ ਮਿਲੀ ਹੈ। ਐਤਵਾਰ ਨੂੰ ਚਾਰ ਬੱਚਿਆਂ ਨੂੰ ਕੱਢਿਆ ਗਿਆ ਸੀ ਅਤੇ ਸੋਮਵਾਰ ਨੂੰ ਵੀ ਚਾਰ ਬੱਚਿਆ ਨੂੰ ਗੁਫ਼ਾ ਵਿਚੋਂ ਬਾਹਰ ਲਿਆਂਦਾ ਗਿਆ ਸੀ।
Cave Thailandਅਜੇ ਵੀ ਗੁਫ਼ਾ ਵਿਚ ਦੋ ਬੱਚੇ ਅਤੇ ਕੋਚ ਹਨ, ਜਿਨ੍ਹਾਂ ਨੂੰ ਅਜੇ ਕੱਢਿਆ ਜਾਣਾ ਬਾਕੀ ਹੈ। ਇਸੇ ਦੌਰਾਨ ਬਚਾਅ ਅਭਿਆਨ ਮੰਗਲਵਾਰ ਦੀ ਸਵੇਰ ਫਿਰ ਤੋਂ ਸ਼ੁਰੂ ਕੀਤਾ ਗਿਆ। ਚਸ਼ਮਦੀਦਾਂ ਮੁਤਾਬਕ ਨੌਵੇਂ ਬੱਚੇ ਨੂੰ ਸਟ੍ਰੈਚਰ 'ਤੇ ਬਾਹਰ ਕੱਢਦੇ ਦੇਖਿਆ ਗਿਆ। ਦਸ ਦਈਏ ਕਿ ਮੰਗਲਵਾਰ ਨੂੰ ਬਚਾਅ ਮੁਹਿੰਮ ਦਾ ਦੂਜਾ ਦਿਨ ਹੈ। ਗੁਫ਼ਾ ਵਿਚ 12 ਬੱਚੇ ਅਤੇ ਉਨ੍ਹਾਂ ਦਾ ਇਕ ਕੋਚ ਫਸੇ ਹੋਏ ਹਨ ਅਤੇ ਹੁਣ ਦੋ ਬੱਚੇ ਅਤੇ ਕੋਚ ਹੀ ਗੁਫ਼ਾ ਦੇ ਅੰਦਰ ਰਹਿ ਗਏ ਹਨ। ਉਨ੍ਹਾਂ ਦੇ ਨਾਲ ਕੁੱਝ ਗੋਤਾਖ਼ੋਰ ਵੀ ਅੰਦਰ ਹੀ ਹਨ।
Thailand Ambulanceਐਤਵਾਰ ਦੁਪਹਿਰ ਬਾਅਦ ਮੌਸਮ ਥੋੜ੍ਹਾ ਠੀਕ ਹੁੰਦੇ ਹੀ ਗੋਤਾਖ਼ੋਰਾਂ ਦੀ ਕੌਮਾਂਤਰੀ ਟੀਮ ਅਤੇ ਥਾਈਲੈਂਡ ਨੇਵੀ ਸੀਲ ਦੇ ਕਮਾਂਡੋ ਬਚਾਅ ਅਭਿਆਨ ਵਿਚ ਜੁਟ ਗਏ। 11 ਅਤੇ 16 ਸਾਲ ਤਕ ਦੇ ਇਹ ਸਾਰੇ ਬੱਚੇ ਅਤੇ ਉਨ੍ਹਾਂ ਦਾ ਕੋਚ ਗੁਫ਼ਾ ਦੇ ਦੁਆਰਾ ਤੋਂ ਚਾਰ ਕਿਲੋਮੀਟਰ ਅੰਦਰ ਇਕ ਸੁੱਕੀ ਜਗ੍ਹਾ 'ਤੇ ਫਸੇ ਸਨ ਪਰ ਗੁਫ਼ਾ ਕਾਫ਼ੀ ਲੰਬੀ ਹੈ ਅਤੇ ਉਸ ਦਾ ਰਸਤਾ ਉਚਾ ਨੀਵਾਂ ਹੈ, ਅਜਿਹੇ ਵਿਚ ਉਸ ਵਿਚ ਕਈ ਥਾਵਾਂ 'ਤੇ ਪਾਣੀ ਭਰਿਆ ਹੋਇਆ ਹੈ, ਜਿਸ ਦੀ ਵਜ੍ਹਾ ਨਾਲ ਇਹ ਅਪਰੇਸ਼ਨ ਕਾਫ਼ੀ ਮੁਸ਼ਕਲ ਹੋ ਗਿਆ।
Thailand Teamਬੱਚਿਆਂ ਨੂੰ ਮਾਸਕ ਪਹਿਨਾ ਕੇ ਅਤੇ ਆਕਸੀਜ਼ਨ ਸਿਲੰਡਰ ਦੇ ਜ਼ਰੀਏ ਆਕਸੀਜ਼ਨ ਦਿੰਦੇ ਹੋਏ ਪਾਣੀ ਦੇ ਵਿਚਕਾਰੋਂ ਕੱਢਿਆ ਗਿਆ। ਵਿਚਕਾਰ ਗੁਫ਼ਾ ਦਾ ਰਸਤ ਕਾਫ਼ੀ ਟੇਢਾ ਮੇਢਾ ਹੋਣ ਨਾਲ ਵੀ ਦਿੱਕਤ ਆਈ। ਅਜਿਹੇ ਵਿਚ ਐਤਵਾਰ ਨੂੰ ਹਨ੍ਹੇੇਰਾ ਹੋਣ ਤਕ ਚਾਰ ਹੀ ਬੱਚੇ ਕੱਢੇ ਜਾ ਸਕੇ ਅਤੇ ਫਿਰ ਇਸ ਅਪਰੇਸ਼ਨ ਨੂੰ ਸੋਮਵਾਰ ਸਵੇਰ ਤਕ ਲਈ ਕੁੱਝ ਘੰਟੇ ਰੋਕ ਦਿਤਾ ਗਿਆ।
Cave in Thailand Child Football Player ਇਸ ਮੁਹਿੰਮ ਵਿਚ 90 ਲੋਕ ਸ਼ਾਮਲ ਹਨ, ਜਿਨ੍ਹਾਂ ਵਿਚੋਂ 50 ਦੂਜੇ ਦੇਸ਼ਾਂ ਤੋਂ ਆਏ ਗੋਤਾਖ਼ੋਰ ਅਤੇ ਮਾਹਿਰ ਹਨ ਅਤੇ 40 ਥਾਈਲੈਂਡ ਦੇ ਹਨ। ਕੱਢੇ ਗਏ ਬੱਚਿਆਂ ਨੂੰ ਸਿੱਧੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦਾ ਚੈਕਅਪ ਕੀਤਾ।