
ਨਿਊਜ਼ੀਲੈਂਡ ਦੇ ਵਿਚ ਕਰੋਨਾ ਵਾਇਰਸ ਨਾਲ ਪੀੜ੍ਹਤ ਦੋ ਹੋਰ ਕੇਸ ਆਏ ਹਨ।
ਔਕਲੈਂਡ 10 ਜੁਲਾਈ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਦੇ ਵਿਚ ਕਰੋਨਾ ਵਾਇਰਸ ਨਾਲ ਪੀੜ੍ਹਤ ਦੋ ਹੋਰ ਕੇਸ ਆਏ ਹਨ। ਇਨ੍ਹਾਂ ਵਿਚੋਂ ਇਕ ਭਾਰਤ ਤੋਂ ਵਾਪਸ ਪਰਤੇ 20 ਸਾਲਾ ਵਿਅਕਤੀ ਦਾ ਹੈ ਜੋ 28 ਜੂਨ ਵਾਲੀ ਫ਼ਲਾਈਟ ਦੇ ਵਿਚ ਆਇਆ ਸੀ ਪਹੁੰਚਣ ਤੋਂ ਤੀਜੇ ਦਿਨ ਬਾਅਦ ਉਸਦਾ ਟੈਸਟ ਨੈਗੇਟਿਵ ਸੀ, ਪਰ 12ਵੇਂ ਦਿਨ ਉਹ ਪਾਜੇਟਿਵ ਪਾਇਆ ਗਿਆ। ਦੂਜਾ ਕੇਸ ਇੰਗਲੈਂਡ ਤੋਂ ਵਾਪਸ ਨਿਊਜ਼ੀਲੈਂਡ ਪਹੰੁੇਚ 20 ਸਾਲਾਂ ਦੇ ਇਕ ਵਿਅਕਤੀ ਦਾ ਹੈ ਜੋ ਸੁਦੀਮਾ ਲੇਕ ਰੋਟੋਰੂਆ ਵਿਖੇ ਮੈਨੇਜਡ ਆਈਸੋਲੇਸ਼ਨ ਵਿਚ ਰਹਿ ਰਿਹਾ ਹੈ।
ਉਹ 9 ਜੁਲਾਈ ਨੂੰ ਆਪਣੇ 12ਵੇਂ ਦੇ ਠਹਿਰਾਓ ਸਮੇਂ ਪਾਜ਼ਟਿਵ ਆਇਆ ਹੈ। ਔਕਲੈਂਡ ਤੋਂ ਸਵਾ ਸੌ ਕਿਲੋਮੀਟਰ ਦੂਰ ਸ਼ਹਿਰ ਹਮਿਲਟਨ ਵਿਖੇ ਕੱਲ ਰਾਤ ਇਕ ਹੋਰ ਵਿਅਕਤੀ ਅਪਣੀ ਆਈਸੋਲੇਸ਼ਨ ਜਗ੍ਹਾ ਛੱਡ ਕੇ ਬਾਹਰ ਸ਼ਰਾਬ ਲੈਣ ਚਲਾ ਗਿਆ ਸੀ, ਜਿਸ ਨੂੰ ਅੱਜ ਆਡੀਓ ਵੀਡੀਉ ਰਾਹÄ ਅਦਾਲਤ ਦੇ ਵਿਚ ਪੇਸ਼ ਕੀਤਾ ਗਿਆ। ਇਸ ਨੂੰ 15 ਜੁਲਾਈ ਨੂੰ ਦੁਬਾਰਾ ਪੇਸ਼ ਕੀਤਾ ਜਾਵੇਗਾ।
ਇਹ ਠੇਕੇ ਉਤੇ ਇਕ ਮਿੰਟ ਤਕ ਹੀ ਰਿਹਾ। ਠੇਕੇ ਦਾ ਗੱਲਾ ਅਤੇ ਨੋਟ ਸਾਫ ਕੀਤੇ ਗਏ ਹਨ। ਗੌਰਤਲਬ ਹੈ ਕਿ ਮੈਨੇਜਡ ਆਈਸੋਲੇਸ਼ਨ ਛੱਡ ਕੇ ਬਾਹਰ ਜਾਣ ਦਾ ਇਹ ਤੀਸਰਾ ਮਾਮਲਾ ਹੈ। ਪਿਛਲੇ 24 ਘੰਟਿਆਂ ਵਿਚ 3 ਵਿਅਕਤੀਆਂ ਦੇ ਰਿਕਵਰ ਹੋਣ ਤੋਂ ਬਾਅਦ ਹੁਣ ਕੋਰੋਨਾਵਾਇਰਸ ਦੇ 23 ਐਕਟਿਵ ਕੇਸ ਸਾਹਮਣੇ ਆਏ ਹਨ। ਸਿਹਤ ਮੰਤਰੀ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਦੇਸ਼ ਵਿੱਚ ਹੁਣ ਕੋਵਿਡ -19 ਦੇ 1192 ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਪੁਲਿਸ ਭੱਜਣ ਵਾਲਿਆਂ ਦਾ ਪਤਾ ਲਗਾਉਣ ਲਈ ਬੈਂਕ ਲੈਣ-ਦੇਣ, ਸੀ ਸੀ ਟੀ ਵੀ ਫੁਟੇਜ ਅਤੇ ਲੋਕਾਂ ਨਾਲ ਇੰਟਰਵਿਊ ਦੀ ਵਰਤੋਂ ਕਰ ਰਹੀ ਹੈ।