ਚੀਨ ਨੂੰ ਵੱਡਾ ਝਟਕਾ, 1 ਮਿੰਟ ਵਿਚ ਫਟ ਗਿਆ ਰਾਕੇਟ, Bilibili ਸਮੇਤ 2 ਸੈਟੇਲਾਈਟ ਨਸ਼ਟ 
Published : Jul 11, 2020, 11:21 am IST
Updated : Jul 11, 2020, 11:28 am IST
SHARE ARTICLE
File Photo
File Photo

ਚੀਨ ਨੇ ਦੇਰ ਰਾਤ ਉੱਤਰ ਪੱਛਮੀ ਚੀਨ ਦੇ ਜੀਯੂਕੁਆ ਸੈਟੇਲਾਈਟ ਸੈਂਟਰ ਤੋਂ ਕੁਇਜ਼ੌ -11 ਰਾਕੇਟ Kuaizhou-11 ਲਾਂਚ ਕੀਤਾ ਸੀ।

ਬੀਜਿੰਗ - ਚੀਨ ਨੇ ਦੇਰ ਰਾਤ ਉੱਤਰ ਪੱਛਮੀ ਚੀਨ ਦੇ ਜੀਯੂਕੁਆ ਸੈਟੇਲਾਈਟ ਸੈਂਟਰ ਤੋਂ ਕੁਇਜ਼ੌ -11 ਰਾਕੇਟ Kuaizhou-11 ਲਾਂਚ ਕੀਤਾ ਸੀ। ਇਸ ਰਾਕੇਟ ਦੇ ਦੋ ਸੈਟੇਲਾਈਟ ਸਨ। ਇਹ ਇਕ ਵੀਡੀਓ ਸਾਂਝੀ ਕਰਨ ਵਾਲੀ ਸਾਈਟ ਬਿਲਿਬਿਲਿ ਲਈ ਬਣਾਇਆ ਇਕ ਸੈਟੇਲਾਈਟ ਸੀ। ਦੂਜਾ ਨੈਵੀਗੇਸ਼ਨ ਦੇ ਲਈ ਲਗਾਇਆ ਗਿਆ ਸੈਂਟੀਸਪੇਸ-1-ਐੱਸ2 ਸੈਟੇਲਾਈਟ ਸੀ।

File Photo File Photo

ਉਪਗ੍ਰਹਿ ਬਿਲਿਬਿਲਿ ਵੀਡੀਓ ਸ਼ੇਅਰਿੰਗ ਸਾਈਟ ਦੀ ਚਾਂਗਗੁਆਂਗ ਸੈਟੇਲਾਈਟ ਕੰਪਨੀ ਲਿਮਟਿਡ ਦੁਆਰਾ ਬਣਾਇਆ ਗਿਆ ਸੀ। ਚਾਂਗਗੁਆਂਗ ਸੈਟੇਲਾਈਟ ਕੰਪਨੀ ਸਰਕਾਰੀ ਸੰਸਥਾ ਚਾਂਗਚੁਨ ਇੰਸਟੀਚਿਊਟ ਆਫ਼ ਆਪਟਿਕਸ, ਫਾਈਲ ਮਕੈਨਿਕਸ ਅਤੇ ਫਿਜ਼ਿਕਸ ਦਾ ਹਿੱਸਾ ਹੈ। ਇਹ ਚੀਨੀ ਵਿਗਿਆਨ ਅਕੈਡਮੀ ਦੇ ਅਧੀਨ ਕੰਮ ਕਰਦਾ ਹੈ। 

File Photo File Photo

ਦੂਜਾ ਸੈਟੇਲਾਈਟ ਯਾਨੀ ਸੈਂਟੀਸਪੇਸ -2 ਵੀ ਨਸ਼ਟ ਹੋ ਗਿਆ। ਇਸ ਨੂੰ ਵੇਲੀ -1-02 ਸੈਟੇਲਾਈਟ ਵੀ ਕਿਹਾ ਜਾਂਦਾ ਹੈ। ਇਹ ਇਕ ਨੀਵੀਂ-ਧਰਤੀ ਦਾ ਚੱਕਰ ਲਗਾਉਣ ਵਾਲਾ ਉਪਗ੍ਰਹਿ ਸੀ। ਇਹ ਸੰਚਾਰ ਲਈ ਹੈ। ਇਹ ਬੀਜਿੰਗ ਫਿਊਚਰ ਨੈਵੀਗੇਸ਼ਨ ਟੈਕਨੋਲਜੀ ਕੰਪਨੀ ਲਿਮਟਿਡ ਦੁਆਰਾ ਬਣਾਇਆ ਗਿਆ ਸੀ।

File Photo File Photo

Kuaizhou-11 ਰਾਕੇਟ ਪ੍ਰੋਜੈਕਟ 1018 ਵਿਚ ਸ਼ੁਰੂ ਕੀਤਾ ਗਿਆ ਸੀ। 2019 ਵਿਚ ਇਸ ਰਾਕੇਟ ਦੇ ਪਹਿਲੇ ਪੜਾਅ ਵਿਚ ਪ੍ਰੀਖਣ ਦੌਰਾਨ ਇਹ ਰਾਕੇਟ ਬਲਾਸਟ ਹੋ ਗਿਆ ਇਹ ਇਸ ਸਾਲ ਚੀਨ ਦਾ 19 ਵਾਂ ਲਾਂਚ ਸੀ ਜੋ ਫੇਲ੍ਹ ਹੋ ਗਿਆ।

File Photo File Photo

ਇਸ ਸਾਲ ਤਿੰਨ ਚੀਨੀ ਰਾਕੇਟ ਅਸਫਲ ਹੋਏ ਹਨ। ਪਹਿਲਾ ਮਾਰਚ ਵਿਚ ਹੋਇਆ ਸੀ ਜਿਸ ਦਾ ਨਾਮ ਲੌਂਗ ਮਾਰਚ 7 ਏ ਰਾਕੇਟ ਸੀ। ਦੂਜਾ ਅਪ੍ਰੈਲ ਵਿਚ ਅਸਫਲ ਰਿਹਾ ਜਿਸ ਦਾ ਨਾਮ ਲੌਂਗ ਮਾਰਚ 3B ਸੀ। ਇਸ ਰਾਕੇਟ ਨਾਲ ਇੰਡੋਨੇਸ਼ੀਆ ਦਾ ਪਲਾਪਾ-ਐਨ 1 ਸੰਚਾਰ ਉਪਗ੍ਰਹਿ ਨਸ਼ਟ ਹੋ ਗਿਆ ਸੀ। ਚੀਨ Kuaizhou-11 ਰਾਕੇਟ ਰਾਹੀਂ ਵਪਾਰਕ ਲਾਂਚਿੰਗ ਦਾ ਬਾਦਸ਼ਾਹ ਬਣਨਾ ਚਾਹੁੰਦਾ ਸੀ। ਦੱਸ ਦਈਏ ਕਿ ਵਿਸ਼ਵ ਭਰ ਵਿੱਚ ਕਮਰਸ਼ੀਅਲ ਲਾਂਚਿੰਗ ਕਰਨ ਵਿੱਚ ਭਾਰਤ ਇੱਕ ਨੰਬਰ ਤੇ ਅਤੇ ਸਭ ਤੋਂ ਭਰੋਸੇਮੰਦ ਦੇਸ਼ ਹੈ।

File Photo File Photo

ਭਾਰਤ ਨੇ ਵਿਸ਼ਵ ਦੇ ਦਰਜਨਾਂ ਦੇਸ਼ਾਂ ਦੇ ਸੈਟੇਲਾਈਟ ਸਫਲਤਾਪੂਰਵਕ ਲਾਂਚ ਕੀਤੇ ਹਨ। ਪਰ ਚੀਨ ਇਸ ਨੂੰ ਪਛਾੜ ਨਹੀਂ ਪਾ ਰਿਹਾ। ਇਸ ਵੇਲੇ ਚੀਨ ਵਿੱਚ ਪੁਲਾੜ ਲਾਂਚ ਕਰਨ ਦੇ ਮਿਸ਼ਨ ਵਿੱਚ ਕਈ ਨਿੱਜੀ ਕੰਪਨੀਆਂ ਸ਼ਾਮਲ ਹਨ।

File Photo File Photo

ਪਰ ਕਿਸੇ ਨੂੰ ਲੋੜੀਂਦੀ ਸਫਲਤਾ ਨਹੀਂ ਮਿਲ ਰਹੀ। ਇਨ੍ਹਾਂ ਕੰਪਨੀਆਂ ਵਿਚ ਪ੍ਰਮੁੱਖ ਹਨ ਐਕਸਪੇਸ, ਆਈਸਪੇਸ, ਵਨਸਪੇਸ ਅਤੇ ਲੈਂਡਸਪੇਸ। ਇਸ ਸਮੇਂ ਇਸ ਲਾਂਚ ਦੇ ਫੇਲ੍ਹ ਹੋਣ ਤੋਂ ਬਾਅਦ ਚੀਨੀ ਸਰਕਾਰ ਨੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਗ਼ਲਤੀ ਕਿੱਥੇ ਹੋਈ ਅਤੇ ਕਿਸਦੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement