Lahore News : ਪਾਕਿਸਤਾਨ ’ਚ ਆਲੀਆ ਨੀਲਮ ਨੇ ਚੀਫ਼ ਜਸਟਿਸ ਦੀ ਚੁੱਕੀ ਸਹੁੰ

By : BALJINDERK

Published : Jul 11, 2024, 8:05 pm IST
Updated : Jul 11, 2024, 8:05 pm IST
SHARE ARTICLE
ਆਲੀਆ ਨੀਲਮ ਚੀਫ਼ ਜਸਟਿਸ ਦੀ ਸਹੁੰ ਚੁੱਕਦੇ ਹੋਏ
ਆਲੀਆ ਨੀਲਮ ਚੀਫ਼ ਜਸਟਿਸ ਦੀ ਸਹੁੰ ਚੁੱਕਦੇ ਹੋਏ

Lahore News : ਪਹਿਲੀ ਵਾਰ ਲਾਹੌਰ ਹਾਈ ਕੋਰਟ ਦੀ ਜੱਜ ਬਣ ਰਚਿਆ ਇਤਿਹਾਸ

Lahore News : ਪਾਕਿਸਤਾਨ ’ਚ ਜਸਟਿਸ ਆਲੀਆ ਨੀਲਮ ਨੇ ਵੀਰਵਾਰ ਨੂੰ ਲਾਹੌਰ ਹਾਈਕੋਰਟ (LHC) ਦੀ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ, ਜਿਸ ਨਾਲ ਉਹ ਅਦਾਲਤ ਦੀ ਚੋਟੀ ਦੀ ਜੱਜ ਬਣਨ ਵਾਲੀ ਪਹਿਲੀ ਮਹਿਲਾ ਬਣ ਗਈ।  ਉਨ੍ਹਾਂ ਨੂੰ ਪੰਜਾਬ ਦੇ ਰਾਜਪਾਲ ਸਰਦਾਰ ਸਲੀਮ ਹੈਦਰ ਖਾਨ ਨੇ ਸਹੁੰ ਚੁਕਾਈ ਹੈ। ਇਸ ਮੌਕੇ ਪੰਜਾਬ ਸੂਬੇ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਮਰੀਅਮ ਨਵਾਜ਼ ਵੀ ਸਹੁੰ ਚੁੱਕ ਸਮਾਗਮ ਵਿਚ ਮੌਜੂਦ ਸਨ। 

ਇਹ ਵੀ ਪੜੋ:Health News : ਇਨ੍ਹਾਂ 5 ਸਬਜੀਆਂ ਖਾਣ ਨਾਲ ਮਿਲੇਗਾ ਸਰੀਰ ਨੂੰ ਲਾਭ, ਸੁਆਦ ਵੀ ਹੁੰਦਾ ਹੈ ਲਾਜਵਾਬ 

ਜਸਟਿਸ ਆਲੀਆ ਨੀਲਮ (57) LHC ਦੇ ਜੱਜਾਂ ਦੀ ਸੀਨੀਆਰਤਾ ਸੂਚੀ ਵਿਚ ਤੀਜੇ ਸਥਾਨ 'ਤੇ ਰਹੀ, ਪਰ ਪਾਕਿਸਤਾਨ ਦੇ ਚੀਫ਼ ਜਸਟਿਸ ਕਾਜ਼ੀ ਫੈਜ਼ ਈਸਾ ਦੀ ਅਗਵਾਈ ਵਾਲੇ ਪਾਕਿਸਤਾਨ ਦੇ ਨਿਆਂਇਕ ਕਮਿਸ਼ਨ ਨੇ LHC ਦੇ ਚੀਫ਼ ਜਸਟਿਸ ਦੇ ਅਹੁਦੇ ਲਈ ਉਸਦੀ ਨਾਮਜ਼ਦਗੀ 'ਤੇ ਵਿਚਾਰ ਕਰਨ ਦਾ ਫ਼ੈਸਲਾ ਕੀਤਾ ਸੀ। ਸੀਜੇ ਐਲ.ਐਚ.ਸੀ ਦੇ ਦਫ਼ਤਰ ਵਿਚ ਉਸ ਦੀ ਤਰੱਕੀ ਤੋਂ ਤੁਰੰਤ ਬਾਅਦ ਸੱਤਾਧਾਰੀ ਸ਼ਰੀਫ ਪਰਿਵਾਰ ਦੇ ਮੈਂਬਰਾਂ ਨਾਲ ਨੀਲਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਦਾ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) (ਪੀਐਮਐਲ-ਐਨ) ਨਾਲ ਸਬੰਧ ਹੈ।

ਇਹ ਵੀ ਪੜੋ:Moga News : ਮੋਗਾ 'ਚ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੀਤਾ ਕਤਲ 

ਜ਼ਿਕਰਯੋਗ ਹੈ ਕਿ 12 ਨਵੰਬਰ 1966 ਨੂੰ ਜਨਮੀ ਜਸਟਿਸ ਨੀਲਮ ਨੇ 1995 ਵਿਚ ਪੰਜਾਬ ਯੂਨੀਵਰਸਿਟੀ ਤੋਂ ਐਲ.ਐਲ.ਬੀ ਦੀ ਡਿਗਰੀ ਹਾਸਲ ਕੀਤੀ ਅਤੇ 1996 ਵਿਚ ਵਕੀਲ ਵਜੋਂ ਭਰਤੀ ਹੋਈ। ਬਾਅਦ ’ਚ ਉਸਨੂੰ 2008 ਵਿੱਚ ਸੁਪਰੀਮ ਕੋਰਟ ਦੀ ਇੱਕ ਵਕੀਲ ਵਜੋਂ ਭਰਤੀ ਕੀਤਾ ਗਿਆ ਅਤੇ 16 ਮਾਰਚ, 2015 ਨੂੰ ਸਥਾਈ ਜੱਜ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ 2013 ਵਿੱਚ ਐਲ.ਐਚ.ਸੀ ਵਿੱਚ ਤਰੱਕੀ ਦਿੱਤੀ ਗਈ।

(For more news apart from Alia Neelam took the oath of Chief Justice in Pakistan News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement