UK MP Preet Kaur Gill: UK ਵਿਚ MP ਚੁਣੀ ਗਈ ਪ੍ਰੀਤ ਕੌਰ ਗਿੱਲ ਨੇ ਸੁੰਦਰ ਗੁਟਕਾ ਸਾਹਿਬ ਨਾਲ ਚੁੱਕੀ ਸਹੁੰ
Published : Jul 11, 2024, 1:12 pm IST
Updated : Jul 11, 2024, 4:15 pm IST
SHARE ARTICLE
Preet Kaur Gill elected MP in UK took oath with Sunder Gutka Sahib News
Preet Kaur Gill elected MP in UK took oath with Sunder Gutka Sahib News

UK MP Preet Kaur Gill: ਭਾਰਤੀ ਮੂਲ ਦੇ 23 ਸੰਸਦ ਮੈਂਬਰਾਂ ਨੇ ਪਵਿੱਤਰ ਬਾਈਬਲ 'ਤੇ ਹੱਥ ਰੱਖ ਕੇ ਸਹੁੰ ਚੁੱਕੀ

Preet Kaur Gill elected MP in UK took oath with Sunder Gutka Sahib News : ਨਵੀਂ ਬ੍ਰਿਟਿਸ਼ ਸੰਸਦ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਪ੍ਰਤੀਨਿਧਤਾ ਵਧੀ ਹੈ। ਇਸ ਵਾਰ ਬਰਤਾਨੀਆ ਵਿੱਚ ਹੋਈਆਂ ਆਮ ਚੋਣਾਂ ਵਿੱਚ ਭਾਰਤੀ ਮੂਲ ਦੇ 29 ਸੰਸਦ ਮੈਂਬਰ ਜਿੱਤੇ ਹਨ। ਲੇਬਰ ਪਾਰਟੀ 19 ਸੀਟਾਂ ਜਿੱਤ ਕੇ ਪ੍ਰਮੁੱਖ ਪਾਰਟੀ ਵਜੋਂ ਉਭਰੀ ਹੈ। ਲੇਬਰ ਪਾਰਟੀ ਵਿੱਚ ਭਾਰਤੀ ਮੂਲ ਦੇ 12 ਨਵੇਂ ਪੀਆਈਓ ਸੰਸਦ ਮੈਂਬਰਾਂ ਨੇ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਵਿੱਚ ਲੀਜ਼ਾ ਨੰਦੀ, ਨਾਦੀਆ ਵਿਟੋਮ, ਨਵੇਂਦੂ ਮਿਸ਼ਰਾ, ਪ੍ਰੀਤ ਗਿੱਲ, ਵੈਲੇਰੀ ਵਾਜ਼ ਅਤੇ ਸੀਮਾ ਮਲਹੋਤਰਾ ਵਰਗੇ ਸੰਸਦ ਮੈਂਬਰ ਸ਼ਾਮਲ ਹਨ।

ਇਹ ਵੀ ਪੜ੍ਹੋ: ICC Champions Trophy 2025: ਚੈਂਪੀਅਨਸ ਟਰਾਫੀ ਲਈ ਪਾਕਿਸਤਾਨ ਨਹੀਂ ਜਾਵੇਗੀ ਟੀਮ ਇੰਡੀਆ 

ਨਵੀਂ ਸੰਸਦ ਵਿੱਚ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਦੇ ਸਹੁੰ ਚੁੱਕਣ ਦਾ ਪ੍ਰੋਗਰਾਮ ਹੋਇਆ। ਬ੍ਰਿਟਿਸ਼ ਸੰਸਦ ਵਿੱਚ ਲਿੰਡਸੇ ਹੋਇਲ ਨੂੰ ਹਾਊਸ ਆਫ ਕਾਮਨਜ਼ ਦੀ ਸਪੀਕਰ ਚੁਣੇ ਜਾਣ ਤੋਂ ਬਾਅਦ ਮੰਗਲਵਾਰ ਨੂੰ ਸੰਸਦ ਮੈਂਬਰਾਂ ਨੇ ਸਹੁੰ ਚੁੱਕੀ। ਹਾਊਸ ਆਫ ਕਾਮਨਜ਼ ਬ੍ਰਿਟਿਸ਼ ਸੰਸਦ ਦਾ ਹੇਠਲਾ ਸਦਨ ​​ਹੈ। ਇਸ ਵਿੱਚ 650 ਮੈਂਬਰ ਹਨ।

ਇਹ ਵੀ ਪੜ੍ਹੋ: Colleges News: ਸਾਰੇ ਕਾਲਜਾਂ 'ਚ ਲਾਗੂ ਹੋਵੇਗਾ ਡਰੈੱਸ ਕੋਡ, 'ਹਿਜਾਬ ਵਿਵਾਦ' ਤੋਂ ਬਾਅਦ ਲਿਆ ਗਿਆ ਫੈਸਲਾ  

ਹੁਣ ਤੱਕ ਸਹੁੰ ਚੁੱਕਣ ਵਾਲੇ 29 ਸੰਸਦ ਮੈਂਬਰਾਂ 'ਚੋਂ ਸਾਬਕਾ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਸਮੇਤ ਭਾਰਤੀ ਮੂਲ ਦੇ 23 ਸੰਸਦ ਮੈਂਬਰਾਂ ਨੇ ਪਵਿੱਤਰ ਬਾਈਬਲ 'ਤੇ ਹੱਥ ਰੱਖ ਕੇ ਸਹੁੰ ਚੁੱਕੀ। ਤਿੰਨ ਸੰਸਦ ਮੈਂਬਰਾਂ ਨੇ ਹਿੰਦੂਆਂ ਦੇ ਪਵਿੱਤਰ ਗ੍ਰੰਥ ਭਗਵਦ ਗੀਤਾ ਅਤੇ ਇੱਕ ਨੇ ਸੁੰਦਰ ਗੁਟਕਾ 'ਤੇ ਸਹੁੰ ਚੁੱਕਣ ਦੀ ਚੋਣ ਕੀਤੀ ਹੈ।
ਲੇਬਰ ਪਾਰਟੀ ਦੇ ਸੱਤ ਸਿੱਖ ਸੰਸਦ ਮੈਂਬਰਾਂ ਨੇ ਕਿਹਾ ਕਿ ਉਹ ਸੁੰਦਰ ਗੁਟਕੇ ਤੋਂ ਬਿਨਾਂ ਸਹੁੰ ਚੁੱਕਣਾ ਚਾਹੁੰਦੇ ਹਨ। ਦੋ ਪੰਜਾਬੀ ਮੂਲ ਦੇ ਸੰਸਦ ਮੈਂਬਰਾਂ ਸਮੇਤ ਸੱਤ ਭਾਰਤੀ ਮੂਲ ਦੇ ਸੰਸਦ ਮੈਂਬਰਾਂ ਨੇ ਸਿੱਧੇ ਤੌਰ 'ਤੇ ਸਹੁੰ ਚੁੱਕਣ ਦਾ ਫੈਸਲਾ ਕੀਤਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਲੇਬਰ ਪਾਰਟੀ ਦੀ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਸੁੰਦਰ ਗੁਟਕਾ ਸਾਹਿਬ 'ਤੇ ਸਹੁੰ ਚੁੱਕੀ ਪਰ ਲੇਬਰ ਪਾਰਟੀ ਦੇ ਬਾਕੀ ਸੱਤ ਸਿੱਖ ਸੰਸਦ ਮੈਂਬਰਾਂ ਨੇ ਸੁੰਦਰ ਗੁਟਕਾ ਰੱਖਣ ਤੋਂ ਇਨਕਾਰ ਕਰ ਦਿੱਤਾ। ਪ੍ਰੀਤ ਕੌਰ ਗਿੱਲ ਨੇ ਆਪਣਾ ਸੱਜਾ ਹੱਥ ਚੁੱਕ ਕੇ ਸਹੁੰ ਚੁੱਕੀ।  

ਭਾਵੇਂ ਸੰਸਦ 'ਚ ਐਤਕੀ 10 ਸਿੱਖ ਮੈਂਬਰ ਚੋਣ ਜਿੱਤ ਕੇ ਪਹੁੰਚੇ ਹਨ, ਪਰ ਪ੍ਰੀਤ ਕੌਰ ਗਿੱਲ ਦੇ ਸਹੁੰ ਚੁੱਕਣ ਦੀਆਂ ਤਸਵੀਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਬਾਕੀ 9 ਸਿੱਖ ਸੰਸਦ ਮੈਂਬਰਾਂ ਨੇ ਆਪਣਾ ਸੱਜਾ ਹੱਥ ਚੁੱਕ ਕੇ ਅੰਗਰੇਜ਼ੀ 'ਚ ਸੰਵਿਧਾਨ ਦੀ ਸਹੁੰ ਚੁੱਕੀ। ਬਰਮਿੰਘਮ ਅਜਬੈਸਟਨ ਤੋਂ ਲੇਬਰ ਉਮੀਦਵਾਰ ਪ੍ਰੀਤ ਗਿੱਲ ਜੇਤੂ ਰਹੇ ਹਨ। ਉਨ੍ਹਾਂ ਨੂੰ 16,599 ਅਤੇ ਦੂਜੇ ਨੰਬਰ ਉੱਤੇ ਰਹੇ ਕੰਜ਼ਰਵੇਟਿਵ ਉਮੀਦਵਾਰ ਅਸ਼ਵੀਰ ਸੰਘਾ ਨੂੰ 8,231 ਵੋਟਾਂ ਮਿਲੀਆਂ।

ਸਿੱਖ ਪ੍ਰੈਸ ਐਸੋਸੀਏਸ਼ਨ ਦੇ ਬੁਲਾਰੇ ਜਸਵੀਰ ਸਿੰਘ ਨੇ ਕਿਹਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਗ੍ਰੰਥ ਵਜੋਂ ਨਹੀਂ ਦੇਖਦੇ। ਗੁਟਕਾ ਸਾਡਾ ਧਰਮ ਗ੍ਰੰਥ ਗੁਰੂ ਹੈ। ਗੁਟਕਾ ਸਿੱਖ ਧਰਮ ਗ੍ਰੰਥਾਂ ਦਾ ਇੱਕ ਛੋਟਾ ਰੂਪ ਹੈ।

​(For more Punjabi news apart from Preet Kaur Gill elected MP in UK took oath with Sunder Gutka Sahib News , stay tuned to Rozana Spokesman

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement