
ਨੇਤਨਯਾਹੂ ਵਲੋਂ ਗਾਜ਼ਾ ’ਚ ਨਵੇਂ ਫੌਜੀ ਹਮਲੇ ਲਈ ਹਾਲ ਹੀ ਦੇ ਦਿਨਾਂ ’ਚ ਐਲਾਨੀ ਗਈ ਯੋਜਨਾ ਦੀ ਵੀ ਆਲੋਚਨਾ ਕੀਤੀ
ਵੈਲਿੰਗਟਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਫਿਲਸਤੀਨੀ ਦੇਸ਼ ਨੂੰ ਮਾਨਤਾ ਦੇਣਗੇ ਅਤੇ ਫਰਾਂਸ, ਬਰਤਾਨੀਆਂ ਅਤੇ ਕੈਨੇਡਾ ਦੇ ਨੇਤਾਵਾਂ ਨਾਲ ਮਿਲ ਕੇ ਅਜਿਹਾ ਕਰਨਗੇ।
ਉਨ੍ਹਾਂ ਦੀ ਇਹ ਟਿਪਣੀ ਉਨ੍ਹਾਂ ਦੀ ਕੈਬਨਿਟ ਦੇ ਅੰਦਰ ਅਤੇ ਆਸਟਰੇਲੀਆ ਦੇ ਕਈ ਲੋਕਾਂ ਵਲੋਂ ਫਲਸਤੀਨੀ ਰਾਜ ਨੂੰ ਮਾਨਤਾ ਦੇਣ ਦੀ ਅਪੀਲ ਕਰਨ ਅਤੇ ਗਾਜ਼ਾ ਵਿਚ ਦੁੱਖਾਂ ਨੂੰ ਲੈ ਕੇ ਉਨ੍ਹਾਂ ਦੀ ਸਰਕਾਰ ਦੇ ਅਧਿਕਾਰੀਆਂ ਦੀ ਵੱਧ ਰਹੀ ਆਲੋਚਨਾ ਦੇ ਵਿਚਕਾਰ ਆਈ ਹੈ। ਆਸਟਰੇਲੀਆ ਦੀ ਸਰਕਾਰ ਨੇ ਇਜ਼ਰਾਈਲ ਦੇ ਨੇਤਾ ਬੈਂਜਾਮਿਨ ਨੇਤਨਯਾਹੂ ਵਲੋਂ ਗਾਜ਼ਾ ’ਚ ਨਵੇਂ ਫੌਜੀ ਹਮਲੇ ਲਈ ਹਾਲ ਹੀ ਦੇ ਦਿਨਾਂ ’ਚ ਐਲਾਨੀ ਗਈ ਯੋਜਨਾ ਦੀ ਵੀ ਆਲੋਚਨਾ ਕੀਤੀ ਹੈ।
ਅਲਬਾਨੀਜ਼ ਨੇ ਸੋਮਵਾਰ ਨੂੰ ਕੈਬਨਿਟ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਦਸਿਆ ਕਿ ਫਲਸਤੀਨੀ ਰਾਜ ਨੂੰ ਮਾਨਤਾ ਦੇਣ ਦੇ ਆਸਟ੍ਰੇਲੀਆ ਦੇ ਫੈਸਲੇ ਨੂੰ ਸਤੰਬਰ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਰਸਮੀ ਰੂਪ ਦਿਤਾ ਜਾਵੇਗਾ।
ਅਲਬਾਨੀਜ਼ ਨੇ ਕਿਹਾ ਕਿ ਇਹ ਪ੍ਰਵਾਨਗੀ ਫਿਲਸਤੀਨੀ ਅਥਾਰਟੀ ਤੋਂ ਆਸਟ੍ਰੇਲੀਆ ਨੂੰ ਮਿਲੀਆਂ ਵਚਨਬੱਧਤਾਵਾਂ ਉਤੇ ਨਿਰਭਰ ਕਰਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਚਨਬੱਧਤਾਵਾਂ ਵਿਚ ਫਲਸਤੀਨੀ ਸਰਕਾਰ ਵਿਚ ਹਮਾਸ ਦੀ ਕੋਈ ਭੂਮਿਕਾ ਨਹੀਂ, ਗਾਜ਼ਾ ਦਾ ਫੌਜੀਕਰਨ ਅਤੇ ਚੋਣਾਂ ਕਰਵਾਉਣਾ ਸ਼ਾਮਲ ਹੈ। ਅਲਬਾਨੀਜ਼ ਨੇ ਕਿਹਾ ਕਿ ਮੱਧ ਪੂਰਬ ਵਿਚ ਹਿੰਸਾ ਦੇ ਚੱਕਰ ਨੂੰ ਤੋੜਨ ਅਤੇ ਗਾਜ਼ਾ ਵਿਚ ਸੰਘਰਸ਼, ਦੁੱਖ ਅਤੇ ਭੁੱਖਮਰੀ ਨੂੰ ਖਤਮ ਕਰਨ ਲਈ ਦੋ-ਰਾਜ ਹੱਲ ਮਨੁੱਖਤਾ ਦੀ ਸੱਭ ਤੋਂ ਵਧੀਆ ਉਮੀਦ ਹੈ।