
ਵਪਾਰ, ਸੈਰ-ਸਪਾਟਾ, ਸੂਚਨਾ ਤਕਨਾਲੋਜੀ, ਕਨੈਕਟੀਵਿਟੀ, ਪਣ ਬਿਜਲੀ ਅਤੇ ਸਰਹੱਦ ਵਰਗੇ ਕਈ ਮੁੱਦਿਆਂ ਉਤੇ ਚਰਚਾ ਹੋਵੇਗੀ
ਕਾਠਮੰਡੂ : ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ 16 ਤੋਂ 17 ਸਤੰਬਰ ਤਕ ਭਾਰਤ ਦੀ ਅਧਿਕਾਰਤ ਯਾਤਰਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਦੌਰੇ ਦੌਰਾਨ ਵਪਾਰ, ਸੈਰ-ਸਪਾਟਾ, ਸੂਚਨਾ ਤਕਨਾਲੋਜੀ, ਕਨੈਕਟੀਵਿਟੀ, ਪਣ ਬਿਜਲੀ ਅਤੇ ਸਰਹੱਦ ਵਰਗੇ ਕਈ ਮੁੱਦਿਆਂ ਉਤੇ ਚਰਚਾ ਹੋਵੇਗੀ। ਵਿਦੇਸ਼ ਮੰਤਰੀ ਦੇ ਪ੍ਰੈੱਸ ਸਲਾਹਕਾਰ ਏਕ ਰਾਜ ਪਾਠਕ ਨੇ ਕਿਹਾ ਕਿ ਵਿਦੇਸ਼ ਮੰਤਰਾਲਾ ਇਸ ਸਮੇਂ ਪ੍ਰਸਤਾਵਿਤ ਉੱਚ ਪੱਧਰੀ ਯਾਤਰਾ ਲਈ ਏਜੰਡੇ ਅਤੇ ਯਾਤਰਾ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਣ ਦੀ ਦਿਸ਼ਾ ਵਿਚ ਕੰਮ ਕਰ ਰਿਹਾ ਹੈ।