
ਪਾਕਿ ਸਾਬਕਾ ਵਿਧਾਇਕ ਕਤਲ ਮਾਮਲੇ 'ਚ ਜਾ ਚੁੱਕਿਆ ਜੇਲ੍ਹ: ਗੋਪਾਲ ਚਾਵਲਾ
ਪਾਕਿਸਤਾਨ- ਬੀਤੇ ਦਿਨੀਂ ਪਾਕਿਸਤਾਨ ਤੋਂ ਪੰਜਾਬ ਆਏ ਇਮਰਾਨ ਖਾਨ ਦੀ ਪਾਰਟੀ ਦੇ ਸਾਬਕਾ ਵਿਧਾਇਕ ਬਲਵਿੰਦਰ ਕੁਮਾਰ ਨੇ ਪਾਕਿਸਤਾਨ 'ਚ ਘੱਟ ਗਿਣਤੀਆਂ ਨਾਲ ਮਾੜਾ ਸਲੂਕ ਕੀਤੇ ਜਾਣ ਦੀ ਗੱਲ ਆਖੀ ਸੀ। ਜਿਸਦਾ ਕਿ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਸੀ। ਦੱਸ ਦਈਏ ਕਿ ਬਲਵਿੰਦਰ ਕੁਮਾਰ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਬਚਾਉਣ ਲਈ ਭਾਰਤ ਆਉਣ ਦੀ ਗੱਲ ਵੀ ਕਹਿ ਚੁੱਕਿਆ ਹੈ
Baldev Kumar
ਪਰ ਹੁਣ ਉਸਦੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ ਹੈ। ਉਹ ਵੀ ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਸਾਬਕਾ ਮੈਂਬਰ ਅਤੇ ਖਾਲਿਸਤਾਨੀ ਸਮਰਥਕ ਕਹੇ ਜਾਂਦੇ ਗੋਪਾਲ ਸਿੰਘ ਚਾਵਲਾ ਨੇ। ਪਾਕਿ ਤੋਂ ਭਾਰਤ ਆਏ ਬਲਵਿੰਦਰ ਕੁਮਾਰ ਬਾਰੇ ਗੋਪਾਲ ਸਿੰਘ ਚਾਵਲਾ ਵਲੋਂ ਹੋਰ ਵੀ ਕਈ ਸਨਸਨੀਖੇਜ਼ ਖੁਲਾਸੇ ਕੀਤੇ ਗਏ ਹਨ। ਜਿਸ ਵਿਚ ਉਨ੍ਹਾਂ ਨੇ ਬਲਵਿੰਦਰ ਕੁਮਾਰ ਤੇ ਲੱਗੇ ਕਤਲ ਦੇ ਇਲਜ਼ਾਮ ਬਾਰੇ ਵੀ ਗੱਲ ਕੀਤੀ ਹੈ।
ਇੱਕ ਪਾਸੇ ਬਲਵਿੰਦਰ ਕੁਮਾਰ ਵਲੋਂ ਪਾਕਿ ਵਿੱਚ ਘੱਟ ਗਿਣਤੀਆਂ ਦੇ ਨਾਲ ਹੋ ਰਹੇ ਮਾੜੇ ਵਰਤਾਰੇ ਦਾ ਬਿਆਨ ਦਿੱਤਾ ਜਾ ਰਿਹਾ ਅਤੇ ਦੂਜੇ ਪਾਸੇ ਗੋਪਾਲ ਸਿੰਘ ਚਾਵਲਾ ਨੇ ਬਲਵਿੰਦਰ ਕੁਮਾਰ ਨੂੰ ਸਰਾਸਰ ਝੂਠਾ ਠਹਿਰਾ ਦਿੱਤਾ ਹੈ ਅਤੇ ਪਾਕਿ ਵਿਚ ਸਿੱਖਾਂ ਨੂੰ ਮਿਲ ਰਹੇ ਬਰਾਬਰ ਦੇ ਹੱਕ ਅਤੇ ਮਾਨ ਸਨਮਾਨ ਦੀ ਗੱਲ ਆਖੀ ਹੈ ਹੁਣ ਗੋਪਾਲ ਸਿੰਘ ਚਾਵਲਾ ਦੀਆਂ ਗੱਲਾਂ 'ਚ ਕਿੰਨੀ ਕੁ ਸੱਚਾਈ ਹੈ । ਇਹ ਤਾਂ ਬਲਵਿੰਦਰ ਕੁਮਾਰ ਹੀ ਜਾਣ ਸਕਦੇ ਹਨ।