ਲੋਕਾਂ ਨੂੰ ਬੇਹੱਦ ਪਸੰਦ ਆ ਰਿਹਾ ਰਿਸ਼ੀ ਸੁਨਕ ਦਾ ਦੇਸੀ ਅੰਦਾਜ਼, ਸ਼ੇਖ ਹਸੀਨਾ ਨਾਲ ਗੱਲ ਕਰਨ ਲਈ ਜ਼ਮੀਨ 'ਤੇ ਬੈਠੇ
Published : Sep 11, 2023, 12:16 pm IST
Updated : Sep 11, 2023, 12:16 pm IST
SHARE ARTICLE
Rishi Sunak's
Rishi Sunak's "Adorable" Moment With Bangladesh PM Sheikh Hasina

ਰਿਸ਼ੀ ਸੁਨਕ ਦੀ ਉਹਨਾਂ ਦੀ ਪਤਨੀ ਨਾਲ ਵਾਇਰਲ ਹੋ ਰਹੀ ਛਤਰੀ ਵਾਲੀ ਤਸਵੀਰ ਵੀ ਲੋਕਾਂ ਨੂੰ ਪਸੰਦ ਆ ਰਹੀ ਹੈ

ਨਵੀਂ ਦਿੱਲੀ - ਦਿੱਲੀ ਵਿਚ ਦੋ ਦਿਨ ਚੱਲੀ ਜੀ-20 ਕਾਨਫਰੰਸ ਐਤਵਾਰ ਨੂੰ ਸਮਾਪਤ ਹੋ ਗਈ ਹੈ। ਇਸ ਸੰਮੇਲਨ 'ਚ ਸ਼ਾਮਲ ਹੋਣ ਲਈ ਦੁਨੀਆ ਦੇ ਸ਼ਕਤੀਸ਼ਾਲੀ ਦੇਸ਼ਾਂ ਦੇ ਸੀਨੀਅਰ ਨੇਤਾ ਦਿੱਲੀ 'ਚ ਇਕੱਠੇ ਹੋਏ ਸਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੀ ਜੀ-20 ਵਿਚ ਸ਼ਾਮਲ ਹੋਣ ਲਈ ਦਿੱਲੀ ਪਹੁੰਚੇ ਸਨ। ਇਸ ਦੌਰੇ ਦੌਰਾਨ ਉਹਨਾਂ ਦੀਆਂ ਕੁੱਝ ਵੱਖਰੀਆਂ ਹੀ ਤਸਵੀਰਾਂ ਦੇਖਣ ਨੂੰ ਮਿਲੀਆਂ ਹਨ ਜਿਸ ਦੇ ਲਈ ਉਹਨਾਂ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ। 

ਉਹਨਾਂ ਦੇ ਕਈ ਦੇਸੀ ਅੰਦਾਜ਼ ਦੀ ਵਾਹ-ਵਾਹ ਹੋ ਰਹੀ ਹੈ। ਰਿਸ਼ੀ ਸੁਨਕ ਦੀ ਅਪਣੀ ਪਤਨੀ ਨਾਲ ਛਤਰੀ ਵਾਲੀ ਤਸਵੀਰ ਤੋਂ ਬਾਅਦ ਹੁਣ ਉਹਨਾਂ ਦੀ ਸ਼ੇਖ ਹਸੀਨਾ ਨਾਲ ਗੱਲਬਾਤ ਦੌਰਾਨ ਦੀ ਦੇਸੀ ਅੰਦਾਜ਼ ਵਾਲੀ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਵਿਚ ਦੇਖਿਆ ਜਾ ਸਕਦਾ ਹੈ ਕਿ ਰਿਸ਼ੀ ਸੁਨਕ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ਲਈ ਗੋਡਿਆਂ ਭਾਰ ਬੈਠੇ ਹੋਏ ਹਨ ਤੇ ਉਹਨਾਂ ਨਾਲ ਗੱਲਬਾਤ ਕੀਤੀ। 

ਸ਼ੇਖ ਹਸੀਨ ਕੁਰਸੀ 'ਤੇ ਬੈਠੇ ਹਨ ਪਰ ਰਿਸ਼ੀ ਸੁਨਕ ਉਹਨਾਂ ਦੇ ਕੋਲ ਹੀ ਪੈਰਾ ਭਾਰ ਬੈਠ ਗਏ। ਬ੍ਰਿਟੇਨ ਪੀਐਮ ਦੇ ਇਸ ਦੇਸੀ ਅਤੇ ਸਧਾਰਨ ਅੰਦਾਜ਼ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਸ਼ੇਖ ਹਸੀਨਾ ਨਾਲ ਸੁਨਕ ਦੀ ਇਹ ਤਸਵੀਰ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਯੂਜ਼ਰ ਨੇ ਫੋਟੋ ਨੂੰ ਐਕਸ 'ਤੇ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਹ ''ਕਿਊਟ'' ਅਤੇ ''ਆਕਰਸ਼ਕ'' ਸੀ। ਇੱਕ ਹੋਰ ਉਪਭੋਗਤਾ ਨੇ ਰਿਸ਼ੀ ਸੁਨਕ ਨੂੰ "ਜੈਂਟਲਮੈਨ" ਕਿਹਾ।
 

Tags: rishi sunak

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement