
ਤੁਫਾਨ ਤਿਤਲੀ ਕਾਰਨ ਸ਼੍ਰੀਲੰਕਾ ਵਿਚ ਭਾਰੀ ਬਾਰਸ਼ ਅਤੇ ਤੇਜ ਹਵਾਵਾਂ ਤੇ ਚਲਣ ਕਾਰਨ ਹੋਣ ਵਾਲੇ ਵੱਖ-ਵੱਖ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 12 ਹੋ ਗਈ ਹੈ।
ਕੋਲੰਬੋ, ( ਭਾਸ਼ਾ ) : ਤੁਫਾਨ ਤਿਤਲੀ ਕਾਰਨ ਸ਼੍ਰੀਲੰਕਾ ਵਿਚ ਭਾਰੀ ਬਾਰਸ਼ ਅਤੇ ਤੇਜ ਹਵਾਵਾਂ ਤੇ ਚਲਣ ਕਾਰਨ ਹੋਣ ਵਾਲੇ ਵੱਖ-ਵੱਖ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 12 ਹੋ ਗਈ ਹੈ। ਆਪਦਾ ਪ੍ਰਬੰਧਨ (ਡੀਐਮਸੀ) ਵੱਲੋਂ ਦਿਤੀ ਗਈ ਜਾਣਕਾਰੀ ਮੁਤਾਬਕ ਦੇਸ਼ ਭਰ ਵਿਚ 69,000 ਤੋਂ ਵੱਧ ਲੋਕ ਇਸ ਤੋਂ ਪ੍ਰਭਾਵਤ ਹੋਏ ਹਨ। ਡੀਐਮਸੀ ਦੇ ਬੁਲਾਰੇ ਪ੍ਰਦੀਪ ਕੋਡਿਪਿਪਲੀ ਨੇ ਕਿਹਾ ਕਿ ਬਾਰਸ਼ ਪਹਿਲਾਂ ਨਾਲੋਂ ਕਮਜ਼ੋਰ ਪੈ ਗਈ ਹੈ ਪਰ ਆਸਰਾ ਕੈਂਪਾਂ ਵਿਚ ਰਹਿ ਰਹੇ ਲੋਕਾਂ ਨੂੰ ਢਿੱਗਾਂ ਡਿਗਣ ਦੇ ਡਰ ਦੇ ਚਲਦਿਆਂ ਘਰਾਂ ਵਿਚ ਵਾਪਸ ਨਾ ਆਉਣ ਲਈ ਕਿਹਾ ਗਿਆ ਹੈ।
SRi lanka President Maithripala Sirisena
ਨਾਂ ਕਿਹਾ ਕਿ ਹੇਠਲੇ ਇਲਾਕਿਆਂ ਵਿਚ ਰਹਿ ਰਹੇ ਲੋਕਾਂ ਨੂੰ ਵੀ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ ਕਿਉਂਕਿ ਨਦੀਆਂ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਪਹੁੰਚ ਚੁੱਕਾ ਹੈ। ਕੋਡਿਪਿਪਲੀ ਨੇ ਕਿਹਾ ਹੈ ਕਿ ਕਲੁਤਰਾ ਜਿਲੇ ਵਿਚ ਜਮੀਨ ਖਿਸਕਣ ਦੇ ਡਰ ਦੀ ਚਿਤਾਵਨੀ ਅਜੇ ਵੀ ਬਰਕਰਾਰ ਹੈ ਅਤੇ ਖਤਰੇ ਵਾਲੇ ਇਲਾਕਿਆਂ ਵਿਚ ਰਹਿ ਰਹੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਜਾਣ ਲਈ ਇਲਾਕੇ ਨੂੰ ਖਾਲੀ ਕਰ ਦਿਤਾ ਹੈ।
DMC Sri Lanka
ਹੜ ਵਾਲੇ ਇਲਾਕਿਆਂ ਵਿਚ ਸੁਰੱਖਿਆ ਬਲਾਂ ਅਤੇ ਪੁਲਿਸ ਦੇ ਅਧਿਕਾਰੀਆਂ ਨੂੰ ਤੈਨਾਤ ਕੀਤਾ ਗਿਆ ਹੈ ਅਤੇ ਬਚਾਅ ਕਾਰਜ ਨੂੰ ਜਾਰੀ ਰੱਖਦਿਆਂ ਹੋਇਆ ਪ੍ਰਭਾਵਿਤ ਲੋਕਾਂ ਨੂੰ ਮੁਢਲੀ ਮੈਡੀਕਲ ਸਹੂਲਤ ਦਿਤੀ ਜਾ ਰਹੀ ਹੈ। ਰਾਸ਼ਟਰਪਤੀ ਮੈਤਰੀਪੁਲ ਸਿਰੀਸੇਨਾ ਨੇ ਆਸਰਾ ਕੈਪਾਂ ਵਿਚ ਰਹਿ ਰਹੇ ਅਤੇ ਹੜ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ, ਪੀਣ ਵਾਲਾ ਪਾਣੀ ਅਤੇ ਸਿਹਤ ਸਹੂਲਤਾਂ ਲਗਾਤਾਰ ਮੁੱਹਈਆ ਕਰਵਾਏ ਜਾਣ ਦੇ ਨਿਰਦੇਸ਼ ਦਿਤੇ ਹਨ।