
ਏਸ਼ੀਆ ਕਪ ਵਿੱਚ ਸ਼ਰਮਨਾਕ ਪ੍ਰਦਰਸ਼ਨ ਦੇ ਬਾਅਦ ਪਹਿਲੇ ਹੀ ਰਾਉਂਡ ਵਿੱਚ ਬਾਹਰ ਹੋਈ ਸ਼੍ਰੀਲੰਕਾਂ ਟੀਮ ਅੰਦਰ ਵਿਵਾਦ ਖੜਾ ਹੋ ਗਿਆ।
ਕੋਲੰਬੋ : ਏਸ਼ੀਆ ਕਪ ਵਿੱਚ ਸ਼ਰਮਨਾਕ ਪ੍ਰਦਰਸ਼ਨ ਦੇ ਬਾਅਦ ਪਹਿਲੇ ਹੀ ਰਾਉਂਡ ਵਿੱਚ ਬਾਹਰ ਹੋਈ ਸ਼੍ਰੀਲੰਕਾਂ ਟੀਮ ਅੰਦਰ ਵਿਵਾਦ ਖੜਾ ਹੋ ਗਿਆ। ਸ਼੍ਰੀਲੰਕਾਂ ਕ੍ਰਿਕੇਟ ਬੋਰਡ ਨੇ ਟੀਮ ਦੇ ਲੱਚਰ ਪ੍ਰਦਰਸ਼ਨ ਦੇ ਬਾਅਦ ਐਤਵਾਰ ਨੂੰ ਐਂਜਲੋ ਮੈਥਊਜ਼ ਨੂੰ ਕਪਤਾਨੀ ਦੇ ਅਹੁਦੇ ਤੋਂ ਹਟਾ ਦਿਤਾ। ਇਸਦੇ ਨਾਲ ਹੀ ਦਿਨੇਸ਼ ਚੰਦੀਮਲ ਨੂੰ ਕਮਾਨ ਸੌਪ ਦਿਤੀ ਗਈ। ਮੈਥਊਜ਼ ਬੋਰਡ ਦੀ ਇਸ ਹਰਕਤ ਤੋਂ ਨਾਰਾਜ਼ ਹਨ ਅਤੇ ਉਨਾਂ ਸੇਵਾਮੁਕਤ ਹੋਣ ਦੀ ਧਮਕੀ ਦਿਤੀ ਹੈ।
ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਕ੍ਰਿਕੇਟ ਬੋਰਡ ਨੇ ਆਉਣ ਵਾਲੇ ਇੰਗਲੈਂਡ ਦੌਰੇ ਦੇ ਲਈ ਮੈਥਊਜ਼ ਨੂੰ ਹਟਾ ਕੇ ਦਿਨੇਸ਼ ਚੰਦੀਮਲ ਨੂੰ ਕਪਤਾਨ ਬਣਾ ਦਿਤਾ। ਬੋਰਡ ਨੇ ਕਿਹਾ ਕਿ ਉਸਨੇ ਮੈਥਊਜ਼ ਤੋਂ ਵਨਡੇ ਅਤੇ ਟੀ20 ਟੀਮਾਂ ਦੇ ਕਪਤਾਨੀ ਅਹੁਦੇ ਤੋਂ ਤਿਆਗ ਪੱਤਰ ਦੇਣ ਲਈ ਕਿਹਾ ਸੀ ਤਾਂਕਿ ਚੰਦੀਮਲ ਲਈ ਰਾਹ ਸਾਫ ਹੋ ਸਕੇ। ਬੋਰਡ ਨੇ ਕਿਹਾ ਕਿ ਰਾਸ਼ਟਰੀ ਚੋਣਕਰਤਾਵਾਂ ਨੇ ਮੈਥਊਜ਼ ਨੂੰ ਤੁਰੰਤ ਪ੍ਰਭਾਵ ਤੋਂ ਕਪਤਾਨੀ ਦਾ ਅਹੁਦਾ ਛੱਡਣ ਲਈ ਕਿਹਾ ਸੀ।
Angelo Mathewsਬਿਆਨ ਵਿਚ ਇਹ ਨਹੀਂ ਦਸਿਆ ਗਿਆ ਕਿ ਮੈਥਊਜ਼ ਨੂੰ ਕਿਉਂ ਹਟਾਇਆ ਗਿਆ? ਉਥੇ ਹੀ ਬਰਖ਼ਾਸਤ ਕੀਤੇ ਗਏ 31 ਸਾਲਾ ਮੈਥਊਜ਼ ਬੋਰਡ ਦੇ ਇਸ ਵਤੀਰੇ ਤੋਂ ਖ਼ਾਸੇ ਨਾਰਾਜ਼ ਹਨ। ਉਨਾ ਵਨਡੇ ਅਤੇ ਟੀ20 ਟੀਮਾਂ ਦੇ ਕਪਤਾਨੀ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਦੋਹਾਂ ਤਰਾਂ ਦੇ ਕ੍ਰਿਕੇਟ ਤੋਂ ਸੰਨਿਆਸ ਲੈਣ ਦੀ ਧਮਕੀ ਦਿਤੀ ਹੈ। ਮੈਥਊਜ਼ ਨੇ ਸ਼੍ਰੀਲੰਕਾਂ ਕਿਕ੍ਰੇਟ ਨੂੰ ਪੱਤਰ ਲਿਖਦੇ ਹੋਏ ਕਿਹਾ ਕਿ ਏਸ਼ੀਆ ਕਪ ਵਿੱਚ ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ ਖਿਲਾਫ ਸ਼੍ਰੀਲੰਕਾਂ ਦੇ ਖਰਾਬ ਪ੍ਰਦਰਸ਼ਨ ਲਈ ਮੈਨੂੰ ਬਲਿ ਦਾ ਬਕਰਾ ਬਣਾਇਆ ਹੈ।
ਦਸ ਦਿਤਾ ਜਾਵੇ ਕਿ ਏਸ਼ੀਆ ਕਪ ਵਿੱਚ ਟੀਮ ਦੇ ਘਟੀਆ ਪ੍ਰਦਰਸ਼ਨ ਤੋਂ ਮਗਰੋਂ ਮੈਥਊਜ਼ ਦੀ ਕਪਤਾਨੀ ਦੀ ਕੜੀ ਆਲੋਚਨਾ ਹੋ ਰਹੀ ਸੀ। ਸ਼੍ਰੀਲੰਕਾਈ ਟੀਮ ਇਸ ਟੂਰਨਾਮੈਂਟ ਵਿਚ ਪਹਿਲਾਂ ਬੰਗਲੇਸ਼ ਤੋਂ 137 ਦੌੜਾਂ ਤੋਂ ਹਾਰੀ ਅਤੇ ਫਿਰ ਅਫਗਾਨਿਸਤਾਨ ਨੇ ਉਨਾਂ ਨੂੰ 90 ਦੋੜਾਂ ਤੋਂ ਹਰਾ ਕੇ ਬਾਹਰ ਕਰ ਦਿਤਾ। ਚੰਦੀਮਲ ਪਹਿਲਾਂ ਤੋਂ ਹੀ ਟੈਸਟ ਟੀਮ ਦੇ ਕਪਤਾਨ ਹਨ ਅਤੇ ਹੁਣ ਉਹ ਟੈਸਟ, ਵਨਡੇ ਅਤੇ ਟੀ20 ਤਿੰਨਾਂ ਖੇਡਾਂ ਵਿੱਚ ਦੇਸ਼ ਦੀ ਅਗਵਾਈ ਕਰਨਗੇ। ਇੰਗਲੈਡ 10 ਅਕਤੂਬਰ ਤੋਂ ਹੋਣ ਵਾਲੇ ਸ਼੍ਰੀਲੰਕਾ ਦੌਰੇ ਵਿਚ ਪੰਜ ਵਨਡੇ, ਇੱਕ ਟੀ 20 ਅਤੇ ਤਿੰਨ ਟੈਸਟ ਮੈਚ ਖੇਡੇਗਾ।