
ਸੇਲ ਦੇ ਸ਼ੁਰੂਆਤੀ 16 ਘੰਟੇ 'ਚ 30.5 ਅਰਬ ਡਾਲਰ ਦਾ ਸਮਾਨ ਵੇਚਿਆ
ਬੀਜਿੰਗ : ਚੀਨ ਦੀ ਈ-ਕਾਮਰਸ ਕੰਪਨੀ ਅਲੀਬਾਬਾ ਦੀ ਸਿੰਗਲ ਡੇਅ ਸੇਲ ਦੇ ਸ਼ੁਰੂਆਤੀ 16 ਘੰਟੇ 'ਚ ਹੀ 30.5 ਅਰਬ ਡਾਲਰ (2.17 ਲੱਖ ਕਰੋੜ ਰੁਪਏ) ਦੀ ਵਿਕਰੀ ਹੋ ਗਈ। ਮਤਲਬ ਕੰਪਨੀ ਨੇ 30 ਅਰਬ ਡਾਲਰ ਦਾ ਪਿਛਲਾ ਰਿਕਾਰਡ ਤੋੜ ਦਿੱਤਾ। 7000 ਕਰੋੜ ਰੁਪਏ ਦਾ ਅੰਕੜਾ ਸ਼ੁਰੂਆਤੀ 1 ਮਿੰਟ 8 ਸਕਿੰਟ 'ਚ ਹੀ ਪਾਰ ਕਰ ਲਿਆ ਸਿਆ ਸੀ।
Alibaba breaks Singles Day record of more than $30 billion in sales and climbing
ਅਮਰੀਕੀ ਸਿੰਗਰ ਟੇਲਰ ਸਵਿਫ਼ਟ ਦੀ ਪਰਫ਼ਾਰਮੈਂਸ ਨਾਲ ਐਤਵਾਰ ਰਾਤ 12 ਵਜੇ (ਚੀਨ ਦੇ ਸਮੇਂ ਮੁਤਾਬਕ) ਸ਼ੁਰੂ ਹੋਈ ਆਨਲਾਈਨ ਸੇਲ ਸੋਮਵਾਰ ਅੱਧੀ ਰਾਤ ਤਕ ਚਲੇਗੀ। ਕੰਪਨੀ ਨੂੰ ਇਕ ਸਕਿੰਟ 'ਚ ਮਿਲਣ ਵਾਲੇ ਆਰਡਰ ਦਾ ਅੰਕੜਾ ਰਿਕਾਰਡ 5.44 ਲੱਖ ਪਹੁੰਚ ਗਿਆ। ਇਹ 2009 ਦੇ ਮੁਕਾਬਲੇ 1360 ਗੁਣਾ ਵੱਧ ਹੈ। ਕੰਪਨੀ ਨੇ ਉਸੇ ਸਾਲ ਸਿੰਗਲ ਡੇਅ ਸੇਲ ਸ਼ੁਰੂ ਕੀਤੀ ਸੀ। ਦੱਸ ਦਈਏ ਕਿ 11/11 ਦੀ ਤਰੀਕ ਹੋਣ ਕਾਰਨ ਇਸ ਸੇਲ ਨੂੰ 'ਡਬਲ-11' ਨਾਂ ਨਾਲ ਵੀ ਜਾਣਿਆ ਜਾਂਦਾ ਹੈ।
Alibaba breaks Singles Day record of more than $30 billion in sales and climbing
ਜ਼ਿਕਰਯੋਗ ਹੈ ਕਿ ਅਮਰੀਕਾ 'ਚ ਬਲੈਕ ਫਰਾਈਡੇ ਅਤੇ ਸਾਈਬਰ ਮੰਡੇ ਜਿਹੇ ਸ਼ਾਪਿੰਗ ਇਵੈਂਟਾਂ ਦਾ ਆਯੋਜਨ ਕੀਤਾ ਜਾਂਦਾ ਹੈ। ਅਲੀਬਾਬਾ ਦੇ ਚੇਅਰਮੈਨ ਅਤੇ ਸੀਈਓ ਡੇਨੀਅਲ ਝਾਂਗ ਨੇ ਇਸ ਨੂੰ ਵੇਖਦਿਆਂ ਸਾਲ 2009 'ਚ ਚੀਨ ਵਿਚ ਸਿੰਗਲ ਡੇਅ ਦਾ ਆਯੋਜਨ ਕੀਤਾ ਸੀ। ਇਸ ਤੋਂ ਬਾਅਦ ਪਿਛਲੇ 10 ਸਾਲ ਤੋਂ ਇਹ ਆਯੋਜਨ ਦੁਨੀਆ ਦਾ ਸੱਭ ਤੋਂ ਵੱਡਾ ਸ਼ਾਪਿੰਗ ਇਵੈਂਟ ਬਣ ਚੁੱਕਾ ਹੈ। ਇਸ ਸਾਲ ਦੀ ਸਿੰਗਲ ਡੇਅ ਸੇਲ 'ਚ 78 ਦੇਸ਼ਾਂ ਅਤੇ ਖੇਤਰਾਂ ਤੋਂ 22 ਹਜ਼ਾਰ ਤੋਂ ਵੱਧ ਇੰਟਰਨੈਸ਼ਨਲ ਬਰਾਂਡ ਸ਼ਾਮਲ ਹੋਏ ਹਨ। ਪਿਛਲੇ ਸਾਲ ਇਸ ਸੇਲ 'ਚ 2.19 ਕਰੋੜ ਰੁਪਏ (30.8 ਅਰਬ ਡਾਲਰ) ਦੀ ਰਿਕਾਰਡ ਕਮਾਈ ਹੋਈ ਸੀ।
Alibaba breaks Singles Day record of more than $30 billion in sales and climbing
ਕੀ ਹੈ ਸਿੰਗਲ ਡੇਅ :
ਚੀਨ 'ਚ ਸਾਲ 2009 ਤੋਂ 11 ਨਵੰਬਰ ਨੂੰ ਕੰਵਾਰੇ ਲੋਕਾਂ ਲਈ ਸਿੰਗਲ ਡੇਅ ਮਨਾਇਆ ਜਾਂਦਾ ਹੈ। 11 ਨਵੰਬਰ ਤਰੀਕ ਇਸ ਲਈ ਚੁਣੀ ਗਈ, ਕਿਉਂਕਿ 1 ਨੰਬਰ ਸਿੰਗਲ ਲੋਕਾਂ ਦੀ ਤਰ੍ਹਾਂ ਵਿਖਾਈ ਦਿੰਦਾ ਹੈ। ਇਸ ਤੋਂ ਇਲਾਵਾ ਲੋਕ ਇਸ ਦਿਨ ਆਪਣੇ ਰਿਸ਼ਤੇ ਨੂੰ ਵੀ ਸੈਲੀਬ੍ਰੇਟ ਕਰਦੇ ਹਨ। ਹੁਣ ਇਹ ਫੈਸਟੀਵਲ ਦੁਨੀਆ ਦਾ ਸੱਭ ਤੋਂ ਵੱਡਾ ਆਨਲਾਈਨ ਸ਼ਾਪਿੰਗ ਫੈਸਟੀਵਲ ਬਣ ਗਿਆ ਹੈ।