ਅਲੀਬਾਬਾ ਨੇ ਬਣਾਇਆ ਕਮਾਈ ਦਾ ਨਵਾਂ ਰਿਕਾਰਡ 
Published : Nov 11, 2018, 8:22 pm IST
Updated : Nov 11, 2018, 8:22 pm IST
SHARE ARTICLE
 Alibaba Singles' Day smashes $25 bn sales record
Alibaba Singles' Day smashes $25 bn sales record

ਚੀਨੀ ਈ-ਕਾਮਰਸ ਕੰਪਨੀ ਅਲੀਬਾਬਾ ਨੇ ਅਪਣੇ ਸਾਲਾਨਾ ਵਿਕਰੀ ਵਿਚ ਕਮਾਈ ਦਾ ਇਕ ਨਵਾਂ ਰਿਕਾਰਡ ਦਰਜ ਕਰ ਚੁਕੀ ਹੈ। ਅਲੀਬਾਬਾ ਗਰੁਪ ਹੋਲ...

ਨਵੀਂ ਦਿੱਲੀ : (ਭਾਸ਼ਾ) ਚੀਨੀ ਈ-ਕਾਮਰਸ ਕੰਪਨੀ ਅਲੀਬਾਬਾ ਨੇ ਅਪਣੇ ਸਾਲਾਨਾ ਵਿਕਰੀ ਵਿਚ ਕਮਾਈ ਦਾ ਇਕ ਨਵਾਂ ਰਿਕਾਰਡ ਦਰਜ ਕਰ ਚੁਕੀ ਹੈ। ਅਲੀਬਾਬਾ ਗਰੁਪ ਹੋਲਡਿੰਗ ਲਿਮਟਿਡ ਨੇ ਅਪਣੇ ਸਾਲਾਨਾ ਵਿਕਰੀ ਦੇ ਦੌਰਾਨ ਸਿਰਫ਼ ਇਕ ਘੰਟੇ ਵਿਚ ਹੀ ਲਗਭੱਗ 10 ਅਰਬ ਡਾਲਰ (ਲਗਭੱਗ 73 ਹਜ਼ਾਰ ਕਰੋਡ਼ ਰੁਪਏ) ਦੀ ਰਿਕਾਰਡ ਵਿਕਰੀ ਦਰਜ ਕੀਤੀ ਹੈ। ਦੱਸ ਦਈਏ ਕਿ ਸਿੰਗਲਸ ਡੇ ਦੁਨੀਆਂ ਦਾ ਸੱਭ ਤੋਂ ਵੱਡਾ ਆਨਲਾਈਨ ਸੇਲ ਇਵੈਂਟ ਹੈ। ਪਿਛਲੇ ਸਾਲ ਇਸ ਈ- ਕਾਮਰਸ ਵੈਬਸਾਈਟ ਨੇ ਇਸ ਵਿਕਰੀ ਨਾਲ ਕੁੱਲ 24.15 ਅਰਬ ਡਾਲਰ ਦੀ ਕਮਾਈ ਕੀਤੀ ਸੀ। 

AlibabaAlibaba

ਇਸ ਸੇਲ ਦੀ ਸੱਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਮਿੰਟ ਵਿਚ ਰਿਕਾਰਡ ਸੇਲ ਦਰਜ ਕੀਤੀ ਗਈ। ਇਸ ਦੌਰਾਨ ਰਿਕਾਰਡ ਨੰਬਰ ਵਿਚ ਟ੍ਰਾਂਜ਼ੈਕਸ਼ਨ ਦਰਜ ਕੀਤੀ ਗਈ। ਇਸ ਸੇਲ ਇਵੈਂਟ ਦੀ ਸ਼ੁਰੂਆਤ ਕਈ ਤਰ੍ਹਾਂ ਦੇ ਪ੍ਰੋਗਰਾਮ ਤੋਂ ਬਾਅਦ ਹੁੰਦੀ ਹੈ। ਇਸ ਦੇ ਨਾਲ ਹੀ ਕੰਪਨੀ ਦਾ ਉਸ ਦੇ ਸੰਸਥਾਪਕ ਅਤੇ ਚੇਅਰਮੈਨ ਜੈਕ ਮਾ ਦੇ ਅਗਵਾਈ ਵਿਚ ਆਖਰੀ ਸੇਲ ਇਵੈਂਟ ਹੈ। ਜੈਕ ਮਾ ਸੇਵਾਮੁਕਤ ਤੋਂ ਬਾਅਦ ਕੰਪਨੀ ਦੇ ਮੌਜੂਦਾ ਚੀਫ ਐਗਜ਼ੀਕਿਉਟੀਵ ਡੈਨਿਅਲ ਝਾਂਗ ਅਲੀਬਾਬਾ ਗਰੁਪ ਦੇ ਅਗਲੇ ਚੇਅਰਮੈਨ ਹੋਣਗੇ। ਇਸ ਬਾਰੇ ਕੰਪਨੀ ਨੇ ਸਤੰਬਰ ਮਹੀਨੇ ਵਿਚ ਜਾਣਕਾਰੀ ਦਿਤੀ ਸੀ। 

Alibaba appoints Daniel Zhang to succeed Jack Ma as chairmanAlibaba

ਦੱਸ ਦਈਏ ਕਿ ਇਸ ਸਾਲ ਕੰਪਨੀ ਦੀ ਕੁੱਲ ਸੇਲ ਕੁੱਝ ਖਾਸ ਨਹੀਂ ਰਹੀ ਸੀ ਅਤੇ ਸ਼ੇਅਰ ਬਾਜ਼ਾਰ ਵਿਚ ਵੀ ਕੰਪਨੀ ਦੇ ਸਟਾਕਸ ਵਿਚ 16 ਫ਼ੀ ਸਦੀ ਗਿਰਾਵਟ ਦਰਜ ਦੀ ਗਈ ਸੀ। ਕਈ ਜਾਣਕਾਰਾਂ ਦਾ ਮੰਨਣਾ ਹੈ ਕਿ ਅਮਰੀਕਾ ਅਤੇ ਚੀਨ  ਦੇ ਵਿਚ ਚੱਲ ਰਹੇ ਵਪਾਰ ਯੁੱਧ ਨਾਲ ਅਲੀਬਾਬਾ ਦੀ ਸੇਲ 'ਤੇ ਇਹ ਅਸਰ ਦੇਖਣ ਨੂੰ ਮਿਲਿਆ ਹੈ। ਇਸ ਮਹੀਨੇ ਦੀ ਸ਼ੁਰੂਅਾਤ ਵਿਚ ਕੰਪਨੀ ਨੇ ਅਪਣੇ ਪੂਰੇ ਸਾਲ ਲਈ ਅੰਦਾਜ਼ਨ ਆਮਦਨੀ ਨੂੰ ਰਿਵਾਇਜ਼ ਕੀਤੀ ਸੀ। ਕੰਪਨੀ ਦੇ ਇਸ ਰਿਵੀਜ਼ਨ ਤੋਂ ਬਾਅਦ ਨਿਵੇਸ਼ਕਾਂ ਉਤੇ ਵੀ ਅਸਰ ਦੇਖਣ ਨੂੰ ਮਿਲਿਆ।

AlibabaAlibaba

ਇਸ ਦੇ ਨਾਲ ਹੀ ਕੰਪਨੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਉਹ ਅਪਣੇ ਪਲੇਟਫਾਰਮ ਤੋਂ ਘੱਟ ਇਨਕਮ ਲਵੇਗੀ। ਕੰਪਨੀ ਨੇ ਇਹ ਫੈਸਲਾ ਅਪਣੇ ਪਲੇਟਫਾਰਮ 'ਤੇ ਬਰੈਂਡਸ ਅਤੇ ਨਵੇਂ ਖਰੀਦਾਰਾਂ ਨੂੰ ਬਣਾਏ ਰੱਖਣ ਲਈ ਕੀਤਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਸਾਲ ਉਸ ਦੇ ਪਲੇਟਫਾਰਮ ਉਤੇ ਲਗਭੱਗ 1,80,000 ਬਰਾਂਡਸ ਉਪਲਬਧ ਹੋਣਗੇ। ਐਤਵਾਰ ਨੂੰ ਸਵੇਰੇ 10 ਵਜੇ ਤੱਕ ਕੰਪਨੀ ਦੀ ਕੁੱਲ ਸੇਲ 20 ਅਰਬ ਡਾਲਰ (ਲਗਭੱਗ 1 ਲੱਖ 46 ਹਜ਼ਾਰ ਕਰੋਡ਼ ਰੁਪਏ) ਤੋਂ ਪਾਰ ਜਾ ਚੁੱਕਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement