H - 1B ਵੀਜ਼ਾ ਧਾਰਕਾਂ ਨੂੰ ਟਰੰਪ ਦਾ ਬਚਨ, ਪ੍ਰਤੀਭਾਸ਼ਾਲੀ ਵਾਲੇ ਲੋਕਾਂ ਲਈ ਛੇਤੀ ਹੋਵੇਗਾ ਬਦਲਾਵ
Published : Jan 12, 2019, 12:07 pm IST
Updated : Jan 12, 2019, 12:07 pm IST
SHARE ARTICLE
Donald Trump
Donald Trump

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਚ1 - ਬੀ ਵੀਜ਼ਾ ਵਿਚ ਬਦਲਾਵ ਕਰਨ ਦਾ ਬਚਨ ਕੀਤਾ ਹੈ, ਜਿਸ ਵਿਚ ਇਹ ਵੀਜ਼ਾ ਰਖਣ ਵਾਲੇ ਵਿਦੇਸ਼ੀਆਂ ਨੂੰ ਅਮਰੀਕੀ ਨਾਗਰਿਕਤਾ...

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਚ1 - ਬੀ ਵੀਜ਼ਾ ਵਿਚ ਬਦਲਾਵ ਕਰਨ ਦਾ ਬਚਨ ਕੀਤਾ ਹੈ, ਜਿਸ ਵਿਚ ਇਹ ਵੀਜ਼ਾ ਰਖਣ ਵਾਲੇ ਵਿਦੇਸ਼ੀਆਂ ਨੂੰ ਅਮਰੀਕੀ ਨਾਗਰਿਕਤਾ ਦੇਣ ਸਬੰਧੀ ਇਕ ਸੰਭਾਵਿਕ ਰਸਤਾ ਬਣਾਉਣਾ ਵੀ ਸ਼ਾਮਿਲ ਹੈ। ਐਚ1 - ਬੀ ਵੀਜ਼ਾ ਅਸਥਾਈ ਰੂਪ ਤੋਂ ਉੱਚ ਸਿੱਖਿਅਤ ਪ੍ਰਵਾਸੀਆਂ ਨੂੰ ਜਾਰੀ ਕੀਤਾ ਗਿਆ ਹੈ ਜੋ ਤਕਨੀਕ, ਵਿਸ਼ੇਸ਼ ਕਾਰੋਬਾਰਾਂ ਵਿਚ ਕੰਮ ਕਰਦੇ ਹਨ। 

ਟਰੰਪ ਨੇ ਸ਼ੁੱਕਰਵਾਰ ਨੂੰ ਇਕ ਟਵੀਟਰ ਪੋਸਟ ਵਿਚ ਕਿਹਾ, ਅਮਰੀਕਾ ਵਿਚ ਐਚ1 - ਬੀ ਵੀਜ਼ਾ ਧਾਰਕ ਆਸ਼ਵਸਤ ਹੋ ਸਕਦੇ ਹਨ ਕਿ ਬਦਲਾਵ ਛੇਤੀ ਹੀ ਹੋਣ ਵਾਲੇ ਹਨ। ਇਹ ਤੁਹਾਡੇ ਪਰਵਾਸ ਨੂੰ ਸੌਖ ਅਤੇ ਨਿਸ਼ਚਿਤਤਾ ਦੋਵੇਂ ਪ੍ਰਦਾਨ ਕਰੇਗਾ। ਇਸ ਵਿਚ ਨਾਗਰਿਕਤਾ ਲਈ ਸੰਭਾਵਿਕ ਰਸਤਾ ਵੀ ਸ਼ਾਮਿਲ ਹੋਵੇਗਾ। ਟਰੰਪ ਨੇ ਕਈ ਮੌਕਿਆਂ ਉਤੇ ਕਿਹਾ ਹੈ ਕਿ ਉਹ ਇਕ ਅਜਿਹਾ ਇਮੀਗ੍ਰੇਸ਼ਨ ਸਿਸਟਮ ਚਾਹੁੰਦੇ ਹਨ। ਜੋ ਸਿੱਖਿਅਤ ਜਾਂ ਉੱਚ ਕੁਸ਼ਲ ਲੋਕਾਂ ਦੇ ਪੱਖ ਵਿਚ ਹੋਵੇ। ਵਾਈਟ ਹਾਉਸ ਨੇ ਤੁਰਤ ਕੋਈ ਟਿੱਪਣੀ ਨਹੀਂ ਦਿਤੀ ਕਿ ਟਰੰਪ ਕਿਸ ਤਰ੍ਹਾਂ ਦੇ ਬਦਲਾਵਾਂ ਉਤੇ ਵਿਚਾਰ ਕਰ ਰਹੇ ਹਨ।

Donald Trump Donald Trump

 ਰਿਪਬਲਿਕਨ ਰਾਸ਼ਟਰਪਤੀ ਨੇ ਇਹ ਬਚਨ ਉਸ ਸਮੇਂ ਕੀਤਾ ਜਦੋਂ ਅਮਰੀਕੀ ਕਾਂਗਰਸ ਵਿਚ ਉਨ੍ਹਾਂ ਦੇ ਅਤੇ ਡੈਮੋਕਰੇਟ ਸੰਸਦਾਂ ਦੇ ਵਿਚ ਸਮੂਹ ਸਰਕਾਰ ਨੂੰ ਖਜਾਨਾ ਦੇਣ ਦੇ ਮੁੱਦੇ ਉਤੇ ਗਤੀਰੋਧ ਕਾਇਮ ਹੈ। ਇਸ ਵਿਚ ਟਰੰਪ ਨੇ ਇਕ ਬਿੱਲ ਉਤੇ ਹਸਤਾਖਰ ਕਰਨ ਤੋਂ ਇਨਕਾਰ ਕਰ ਦਿਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਤੱਕ ਸਰਕਾਰ ਨੂੰ ਮੈਕਸੀਕੋ ਨਾਲ ਲਗਦੀ ਹੱਦ ਉੱਤੇ ਦੀਵਾਰ ਬਣਾਉਣ ਲਈ 5.6 ਅਰਬ ਡਾਲਰ ਨਹੀਂ ਮਿਲ ਜਾਂਦਾ ਤੱਦ ਤੱਕ ਉਹ ਬਿੱਲ ਉਤੇ ਹਸਤਾਖਰ ਨਹੀਂ ਕਰਨਗੇ। ਉਹ ਗ਼ੈਰਕਾਨੂੰਨੀ ਇਮੀਗ੍ਰੇਸ਼ਨ ਰੋਕਣ ਲਈ ਇਹ ਦੀਵਾਰ ਬਣਾਉਣਾ ਚਾਹੁੰਦੇ ਹਨ।

ਡੈਮੋਕਰੇਟ ਇਸ ਯੋਜਨਾ ਨੂੰ ਮਹਿੰਗਾ ਅਤੇ ਨੀਤੀ-ਵਿਰੁੱਧ ਦੱਸ ਰਹੇ ਹਨ। ਇਸ ਵਿਵਾਦ  ਦੇ ਕਾਰਨ ਅਮਰੀਕੀ ਸਰਕਾਰ ਦਾ ਕੰਮ ਧੰਦਾ 21 ਦਿਨਾਂ ਤੋਂ ਅਧੂਰੇ ਰੂਪ 'ਚ ਬੰਦ ਹੈ। ਟਰੰਪ ਆਮ ਤੌਰ ਉਤੇ ਬਿਨਾਂ ਦਸਤਾਵੇਜ਼ ਵਾਲੇ ਪ੍ਰਵਾਸੀਆਂ ਅਤੇ ਸ਼ਰਣਾਰਥੀਆਂ ਦੀ ਆਲੋਚਨਾ ਕਰਦੇ ਰਹੇ ਹਨ। ਉਹ ਮੈਕਸੀਕੋ ਦੇ ਰਸਤੇ ਅਮਰੀਕਾ ਵਿਚ ਵੜ੍ਹਣ ਵਾਲੇ ਅਜਿਹੇ ਲੋਕਾਂ ਨੂੰ ਅਪਰਾਧੀ ਅਤੇ ਆਤੰਕੀ ਕਹਿਣ ਤੋਂ ਵੀ ਨਹੀਂ ਹਿਚਕੇ। ਉਨ੍ਹਾਂ ਨੇ ਹਮੇਸ਼ਾਾ ਹੀ ਉਨ੍ਹਾਂ ਲੋਕਾਂ ਦੀ ਸ਼ਲਾਘਾ ਕੀਤੀ ਹੈ ਜਿਨ੍ਹਾਂ ਨੇ ਐਚ1 - ਬੀ ਵੀਜ਼ਾ ਲਈ ਅਰਜ਼ੀ ਦਿੱਤੀ ਸੀ। ਜਿਹੜੇ ਇਸ ਵੀਜ਼ੇ ਲਈ ਅਰਜ਼ੀ ਦਿੰਦੇ ਹਨ ਉਨ੍ਹਾਂ ਨੂੰ ਬੈਚਲਰ ਜਾਂ ਉੱਚ ਡਿਗਰੀ ਦੀ ਲੋੜ ਹੁੰਦੀ ਹੈ।

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement