
ਇਸ ਹੱਥੋਪਾਈ ਵਿਚ ਹੋਈ ਬਹਿਸਬਾਜ਼ੀ, ਪੱਗਾਂ ਲੱਥੀਆਂ, ਸਿਰ ਪਾਟੇ ਅਤੇ ਸ਼ਰੇਆਮ ਚਲੀਆਂ ਕਿਰਪਾਨਾਂ ਵਿਚ ਕਈ ਵਿਅਕਤੀ ਜ਼ਖ਼ਮੀ ਹੋ ਗਏ।
Clash at Gurdwara Sahib: ਕੈਨੇਡਾ ਦੇ ਅਲਬਰਟਾ ਸੂਬੇ ਦੇ ਪ੍ਰਸਿੱਧ ਸ਼ਹਿਰ ਕੈਲਗਰੀ ਦੇ ਗੁਰਦੁਆਰਾ ਸਾਹਿਬ ਦਸ਼ਮੇਸ਼ ਕਲਚਰ ਸੈਂਟਰ ਦੇ ਦੋ ਮੈਂਬਰਾਂ ਉਪਰ ਸ਼ਰਾਬ ਪੀਣ ਦੇ ਲੱਗੇ ਇਲਜ਼ਾਮਾਂ ਨੂੰ ਲੈ ਕੇ ਦੋਹਾਂ ਮੈਂਬਰਾਂ ਨੂੰ ਕਮੇਟੀ ਵਿਚੋਂ ਕੱਢੇ ਜਾਣ ਸਬੰਧੀ ਹੋਈ ਬਹਿਸ ਕਾਰਨ ਦੋ ਧੜਿਆਂ ਵਿਚ ਹੱਥੋਪਾਈ ਦੀ ਲੜਾਈ ਇਕ ਵਾਰ ਫਿਰ ਪਹੁੰਚੀ ਪੱਗੋ ਪੱਗੀ ਤਕ।
ਇਸ ਹੱਥੋਪਾਈ ਵਿਚ ਹੋਈ ਬਹਿਸਬਾਜ਼ੀ, ਪੱਗਾਂ ਲੱਥੀਆਂ, ਸਿਰ ਪਾਟੇ ਅਤੇ ਸ਼ਰੇਆਮ ਚਲੀਆਂ ਕਿਰਪਾਨਾਂ ਵਿਚ ਕਈ ਵਿਅਕਤੀ ਜ਼ਖ਼ਮੀ ਹੋ ਗਏ। ਜਿਨ੍ਹਾਂ ਵਿਚ ਚਾਰ ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਿਸ ਬਾਰੇ ਪੁਲਿਸ ਜਾਂਚ ਕਰ ਰਹੀ ਹੈ।
ਇਕ ਗਰੁਪ ਵਲੋਂ ਦੂਜੇ ਗਰੁਪ ਦੇ ਮੈਂਬਰਾਂ ਉਪਰ ਇਹ ਇਲਜ਼ਾਮ ਲਗਾਏ ਜਾ ਰਹੇ ਸਨ ਕਿ ਕਮੇਟੀ ਦੇ ਦੋ ਮੈਂਬਰ ਸ਼ਰਾਬ ਪੀਂਦੇ ਹਨ ਜਿਨ੍ਹਾਂ ਨੂੰ ਕਮੇਟੀ ਵਿਚੋਂ ਖ਼ਾਰਜ ਕੀਤੇ ’ਤੇ ਜ਼ਬਰਦਸਤ ਵਿਰੋਧ ਹੋਇਆ। ਦੋਵੇਂ ਗਰੁਪ ਆਪੋ ਅਪਣੀ ਗੱਲ ਨੂੰ ਲੈ ਕੇ ਅੜੇ ਹੋਏ ਹਨ ਪਰ ਮੌਜੂਦਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਿਸੇ ਮੈਂਬਰ ਨੂੰ ਕਢਿਆ ਨਹੀਂ ਜਾ ਸਕਦਾ।
ਕਿਸੇ ਮੈਂਬਰ ਨੂੰ ਕਮੇਟੀ ਵਿਚੋਂ ਕੱਢਣ ਲਈ ਜਨਰਲ ਬਾਡੀ ਦੀ ਮੀਟਿੰਗ ਰਾਹੀਂ ਸੰਗਤ ਵਿਚ ਫ਼ੈਸਲਾ ਕੀਤਾ ਜਾਂਦਾ ਹੈ ਜਿਸ ’ਤੇ ਵਿਰੋਧੀ ਧਿਰ ਨੇ ਕਿਹਾ ਕਿ ਉਹ ਜਨਰਲ ਬਾਡੀ ਦੀ ਮੀਟਿੰਗ ਬੁਲਾਵੇ ਅਤੇ ਫ਼ੈਸਲੇ ਬਾਰੇ ਸਪੱਸ਼ਟ ਕਰੇ ਪਰ ਮੌਜੂਦਾ ਧੜਾ ਇਹ ਮੰਨਣ ਲਈ ਤਿਆਰ ਨਹੀਂ ਜਿਸ ’ਤੇ ਵਿਰੋਧੀ ਧਿਰ ਵਲੋਂ ਪੱਕਾ ਮੋਰਚਾ ਜਾਰੀ ਹੈ, ਜਦ ਤਕ ਉਹ ਦੋਸ਼ੀ ਮੈਂਬਰਾਂ ਨੂੰ ਕਮੇਟੀ ਵਿਚੋਂ ਬਾਹਰ ਨਹੀਂ ਕਢਦੇ। ਮੁਜ਼ਾਹਰਾਕਾਰੀਆਂ ਵਲੋਂ ਗੁਰਦਵਾਰਾ ਸਾਹਿਬ ਦੀ ਇਮਾਰਤ ਦੇ ਅੰਦਰ ਮੋਰਚਾ ਲਾਇਆ ਹੋਇਆ ਸੀ ਜਿਸ ’ਤੇ ਪੁਲਿਸ ਨੇ ਉਨ੍ਹਾਂ ਨੂੰ ਇਮਾਰਤਾਂ ਤੋਂ ਬਾਹਰ ਰਹਿਣ ਲਈ ਕਿਹਾ ਜਿਸ ਉਪਰੰਤ ਇਕ ਵਾਰ ਉਹ ਬਾਹਰ ਹੋਰ ਗਏ ਅਤੇ ਕੁੱਝ ਘੰਟਿਆਂ ਬਾਅਦ ਫਿਰ ਅੰਦਰ ਆ ਵੜੇ। ਵਿਰੋਧੀ ਧਿਰ ਦਾ ਐਲਾਨ ਹੈ ਕਿ ਜਦ ਤਕ ਸ਼ਰਾਬ ਪੀਣ ਵਾਲੇ ਮੈਂਬਰਾਂ ਨੂੰ ਕਮੇਟੀ ਵਿਚੋਂ ਬਾਹਰ ਨਹੀਂ ਕਢਦੇ ਤਦ ਤਕ ਉਹ ਅਪਣਾ ਸੰਘਰਸ਼ ਜਾਰੀ ਰੱਖਣਗੇ।
(For more Punjabi news apart from 'Clash at Gurdwara Sahib Dashmesh Culture Center in Calgary, stay tuned to Rozana Spokesman)