London News : ਬ੍ਰਿਟਿਸ਼ ਸਿੱਖ ਭੈਣ-ਭਰਾ ਨੂੰ ਦਾਨ ’ਚ ਹੇਰਾਫੇਰੀ ਦੇ ਦੋਸ਼ ਹੇਠ ਜੇਲ
Published : Jan 12, 2025, 11:48 am IST
Updated : Jan 12, 2025, 11:48 am IST
SHARE ARTICLE
British Sikh brothers and sisters jailed on charges of manipulation of donations Latest News in Punjabi
British Sikh brothers and sisters jailed on charges of manipulation of donations Latest News in Punjabi

London News : ਮਨੀ ਲਾਂਡਰਿੰਗ ਤੇ 50 ਹਜ਼ਾਰ ਪੌਂਡ ਦੀ ਹੇਰਾਫੇਰੀ ਦੇ ਛੇ ਮਾਮਲਿਆਂ ਤਹਿਤ ਠਹਿਰਾਇਆ ਦੋਸ਼ੀ

British Sikh brothers and sisters jailed on charges of manipulation of donations Latest News in Punjabi : ਲੰਡਨ : ਸਿੱਖ ਯੂਥ ਯੂ.ਕੇ ਗਰੁੱਪ ਨਾਲ ਜੁੜੇ ਬਰਮਿੰਘਮ ਰਹਿੰਦੇ ਭੈਣ ਅਤੇ ਭਰਾ ਨੂੰ ਅਦਾਲਤ ਨੇ ਦਾਨ ਦੀ ਰਕਮ ’ਚ ਧੋਖਾਧੜੀ ਕਰਨ ਦਾ ਦੋਸ਼ੀ ਕਰਾਰ ਦਿੰਦਿਆਂ ਜੇਲ ਦੀ ਸਜ਼ਾ ਸੁਣਾਈ ਹੈ। ਬਰਮਿੰਘਮ ਕ੍ਰਾਊਨ ਅਦਾਲਤ ਨੇ ਅੱਜ ਰਾਜਬਿੰਦਰ ਕੌਰ (55) ਨੂੰ ਦੋ ਸਾਲ ਅੱਠ ਮਹੀਨੇ ਅਤੇ ਉਸ ਦੇ ਭਰਾ ਕੁਲਦੀਪ ਸਿੰਘ ਲਹਿਲ (43) ਨੂੰ ਚਾਰ ਮਹੀਨੇ ਜੇਲ ਅਤੇ 80 ਘੰਟੇ ਸਮਾਜ ਸੇਵਾ ਦੀ ਸਜ਼ਾ ਸੁਣਾਈ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਦੋਵੇਂ ਭੈਣ-ਭਰਾ ਸਿੱਖ ਯੂਥ ਯੂ.ਕੇ ਗਰੁੱਪ (ਐਸ.ਵਾਈ.ਯੂ.ਕੇ) ਚਲਾਉਂਦੇ ਹਨ। ਉਨ੍ਹਾਂ ’ਤੇ ਮਨੀ ਲਾਂਡਰਿੰਗ ਅਤੇ 50 ਹਜ਼ਾਰ ਪੌਂਡ ਦੀ ਰਕਮ ’ਚ ਹੇਰਾਫੇਰੀ ਦੇ ਛੇ ਮਾਮਲਿਆਂ ਅਤੇ ਯੂ.ਕੇ ਦੇ ਚੈਰਿਟੀਜ਼ ਐਕਟ 2011 ਦੀ ਧਾਰਾ 60 ਤਹਿਤ ਮਾਮਲੇ ’ਚ ਦੋਸ਼ੀ ਠਹਿਰਾਇਆ ਗਿਆ। ਇਹ ਜਾਣ-ਬੁੱਝ ਕੇ ਜਾਂ ਲਾਪ੍ਰਵਾਹੀ ਨਾਲ ਚੈਰਿਟੀ ਕਮਿਸ਼ਨ ਨੂੰ ਗ਼ਲਤ ਜਾਣਕਾਰੀ ਦੇਣ ਅਤੇ ਗੁੰਮਰਾਹ ਕਰਨ ਨਾਲ ਜੁੜਿਆ ਮਾਮਲਾ ਹੈ।

ਸਜ਼ਾ ਸੁਣਾਉਣ ਮਗਰੋਂ ਵੈਸਟ ਮਿਡਲੈਂਡਸ ਪੁਲਿਸ ਦੀ ਸੁਪਰਡੈਂਟ ਐਨੀ ਮਿਲਰ ਨੇ ਕਿਹਾ ਕਿ ਰਾਜਬਿੰਦਰ ਕੌਰ ਨੇ ਬੈਂਕ ’ਚ ਕੰਮ ਕਰਨ ਦੇ ਬਾਵਜੂਦ ਵਿੱਤੀ ਮਾਮਲਿਆਂ ਤੋਂ ਅਣਜਾਣ ਹੋਣ ਦਾ ਦਿਖਾਵਾ ਕੀਤਾ। ਪੁਲਿਸ ਅਧਿਕਾਰੀ ਨੇ ਕਿਹਾ ਕਿ ਐਸ.ਵਾਈ.ਯੂ.ਕੇ ਸਪੱਸ਼ਟ ਤੌਰ ’ਤੇ ਉਨ੍ਹਾਂ ਦੇ ਰਹਿਣ-ਸਹਿਣ ਲਈ ਫ਼ੰਡ ਜੁਟਾਉਣ ਅਤੇ ਕਰਜ਼ੇ ਦੇ ਭੁਗਤਾਨ ਦਾ ਸਾਧਨ ਸੀ ਪਰ ਸਿੱਧੇ ਤੌਰ ’ਤੇ ਆਖਿਆ ਜਾਵੇ ਤਾਂ ਰਾਜਬਿੰਦਰ ਕੌਰ ਸਥਾਨਕ ਲੋਕਾਂ ਵਲੋਂ ਲੋਕ ਭਲਾਈ ਕੰਮਾਂ ਲਈ ਦਿਤੇ ਗਏ ਦਾਨ ਦੀ ਰਕਮ ਚੋਰੀ ਕਰ ਰਹੀ ਸੀ।

ਐਸ.ਵਾਈ.ਯੂ.ਕੇ ਦੇ ਕਾਰਕੁਨਾਂ ਨੇ ਦੋਸ਼ ਲਾਇਆ ਸੀ ਕਿ ਗਰੁਪ ਵਿਰੁਧ ਬਦਲਾਖੋਰੀ ਤਹਿਤ ਇਹ ਕਾਰਵਾਈ ਕੀਤੀ ਗਈ ਹੈ।

(For more Punjabi news apart from British Sikh brothers and sisters jailed on charges of manipulation of donations Latest News in Punjabi stay tuned to Rozana Spokesman)

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement