
ਕਿਹਾ, ਵਿਦਿਆਰਥੀ ਸਾਡੀ ਸਭ ਤੋਂ ਵੱਡੀ ਤਾਕਤ ਹਨ
ਲੋਕ ਸਭਾ ਸਪੀਕਰ ਓਮ ਬਿਰਲਾ ਬ੍ਰਿਟੇਨ ਦੇ ਦੌਰੇ ’ਤੇ ਗਏ ਹਨ। ਜਿੱਥੇ ਉਹ ਲੰਡਨ ’ਚ ਇਕ ਪ੍ਰੋਗਰਾਮ ਦੌਰਾਨ 180 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਮਿਲੇ, ਜਿਸ ਬਾਰੇ ਓਮ ਬਿਰਲਾ ਨੇ ਕਿਹਾ ਕਿ ਅੱਜ ਭਾਰਤ ਦੀ ਸਭ ਤੋਂ ਵੱਡੀ ਤਾਕਤ ਨੌਜਵਾਨ ਵਿਦਿਆਰਥੀ ਹਨ।
ਇਸ ਦੌਰਾਨ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਸੰਬੋਧਨ ਕੀਤਾ, ਜਿਸ ਦੌਰਾਨ ਓਮ ਬਿਰਲਾ ਨੇ ਕਿਹਾ ਕਿ ਭਾਰਤ ਇਕ ਅਜਿਹਾ ਦੇਸ਼ ਹੈ ਜਿੱਥੇ ਵਿਦਿਆਰਥੀ ਆਪਣੀ ਮਾਨਸਿਕਤਾ, ਵਿਚਾਰਾਂ, ਨਵੀਨਤਾ ਯੋਗਤਾ ਅਤੇ ਮੁਕਾਬਲੇਬਾਜ਼ੀ ਨਾਲ ਦੇਸ਼ ਨੂੰ ਨਵੀਂ ਊਰਜਾ ਦੇ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਇਨ੍ਹੀਂ ਦਿਨੀਂ ਲੋਕ ਸਭਾ ਸਪੀਕਰ ਬਿਰਲਾ ਸਕਾਟਲੈਂਡ ਅਤੇ ਗਰਨਸੀ ਟਾਪੂ ਸਮੇਤ ਬ੍ਰਿਟੇਨ ਦੇ ਦੌਰੇ ’ਤੇ ਹਨ। ਲੋਕ ਸਭਾ ਦੇ ਸਪੀਕਰ ਨੇ ਕਿਹਾ ਕਿ ਅੱਜ ਭਾਰਤ ਦੀ ਸਭ ਤੋਂ ਵੱਡੀ ਤਾਕਤ ਇਸ ਦੇ ਨੌਜਵਾਨ ਵਿਦਿਆਰਥੀ ਹਨ। ਨੌਜਵਾਨਾਂ ਦੀ ਸਮਰੱਥਾ, ਆਤਮਵਿਸ਼ਵਾਸ ਤੇ ਨਵੀਨਤਾ ਸਮਰੱਥਾ ਲਗਾਤਾਰ ਵਧ ਰਹੀ ਹੈ।
ਜਿੱਥੇ ਦੁਨੀਆ ’ਚ ਨੌਜਵਾਨ ਪੀੜ੍ਹੀ ਦੀ ਗਿਣਤੀ ਘੱਟ ਰਹੀ ਹੈ, ਉਥੇ ਭਾਰਤ ਵਿਚ ਨੌਜਵਾਨਾਂ ਦੀਆਂ ਸਮਰੱਥਾਵਾਂ ਵੱਧ ਰਹੀਆਂ ਹਨ ਤੇ ਇਹ ਸਾਡੀ ਸਭ ਤੋਂ ਵੱਡੀ ਤਾਕਤ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਤੋਂ ਬਾਅਦ, ਉਥੇ ਮੌਜੂਦ ਭਾਰਤੀ ਵਿਦਿਆਰਥੀਆਂ ਨੇ ਉਨ੍ਹਾਂ ਦੇ ਨਵੇਂ ਵਿਚਾਰਾਂ ਦੀ ਸ਼ਲਾਘਾ ਕੀਤੀ, ਜਿਸ ਵਿਚ ਇਕ ਭਾਰਤੀ ਵਿਦਿਆਰਥੀ ਨੇ ਕਿਹਾ ਕਿ ਮੈਂ ਲੋਕ ਸਭਾ ਸਪੀਕਰ ਓਮ ਬਿਰਲਾ ਤੋਂ ਨਵੇਂ ਵਿਚਾਰ ਸਿੱਖੇ।
ਵਿਦਿਆਰਥੀ ਨੇ ਕਿਹਾ ਕਿ ਮੈਂ ਇਸ ਸਮਾਗਮ ਦੇ ਆਯੋਜਨ ਲਈ ਐਚਸੀਆਈ ਅਤੇ ਭਾਰਤ ਸਰਕਾਰ ਦਾ ਧਨਵਾਦ ਕਰਦਾ ਹਾਂ। ਬਰਲਾ ਦੀ ਬ੍ਰਿਟੇਨ ਫੇਰੀ 17 ਸਾਲਾਂ ਵਿੱਚ ਕਿਸੇ ਭਾਰਤੀ ਲੋਕ ਸਭਾ ਸਪੀਕਰ ਦੀ ਪਹਿਲੀ ਹੈ। ਇਸ ਬਾਰੇ ਬ੍ਰਿਟੇਨ ਵਿਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਈਸਵਾਮੀ ਨੇ ਕਿਹਾ ਕਿ ਲੋਕ ਸਭਾ ਦੇ ਸਪੀਕਰ ਦਾ ਦੌਰਾ ਸਾਡੇ ਲਈ ਸਾਲ 2025 ਦੀ ਇਕ ਖਾਸ ਸ਼ੁਰੂਆਤ ਹੈ।
17 ਸਾਲਾਂ ਵਿਚ ਪਹਿਲੀ ਵਾਰ, ਭਾਰਤ ਦੀ ਲੋਕ ਸਭਾ ਦੇ ਸਪੀਕਰ ਨੇ ਬ੍ਰਿਟੇਨ ਦਾ ਦੌਰਾ ਕੀਤਾ ਹੈ। ਹਾਊਸ ਆਫ਼ ਕਾਮਨਜ਼ ਦੇ ਸਪੀਕਰ, ਸਰ ਲਿੰਡਸੇ ਹੋਇਲ, ਅਤੇ ਲੋਕ ਸਭਾ ਦੇ ਸਪੀਕਰ ਦੋਵੇਂ ਆਪਣੇ ਦੂਜੇ ਕਾਰਜਕਾਲ ਵਿਚ ਹਨ।