
PM Modi visit to US: ਮੋਦੀ ਨੇ ਐਕਸ ’ਤੇ ਪੋਸਟ ਕਰ ਕੇ ਦਿਤੀ ਜਾਣਕਾਰੀ
ਕਿਹਾ, ਜੇਡੀ ਵੈਂਸ ਤੇ ਊਸ਼ਾ ਵੈਂਸ ਦੇ ਬੇਟੇ ਦੇ ਜਨਮਦਿਨ ’ਚ ਸ਼ਾਮਲ ਹੋ ਕੇ ਬਹੁਤ ਖ਼ੁਸ਼ੀ ਹੋਈ’
PM Modi visit to US: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਫ਼ਤੇ ਵਾਸ਼ਿੰਗਟਨ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਤੋਂ ਪਹਿਲਾਂ ਪੈਰਿਸ ਵਿਚ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਅਤੇ ਉਨ੍ਹਾਂ ਦੀ ਭਾਰਤੀ ਮੂਲ ਦੀ ਪਤਨੀ ਊਸ਼ਾ ਵੈਂਸ ਨਾਲ ਮੁਲਾਕਾਤ ਕੀਤੀ। ਪੀਐਮ ਮੋਦੀ ਨੇ ਐਕਸ ’ਤੇ ਪੋਸਟ ਕੀਤਾ ਕਿ ਉਨ੍ਹਾਂ ਨੂੰ ਜੇਡੀ ਵੈਂਸ ਅਤੇ ਊਸ਼ਾ ਵੈਂਸ ਦੇ ਬੇਟੇ ਵਿਵੇਕ ਦੇ ਜਨਮਦਿਨ ’ਚ ਸ਼ਾਮਲ ਹੋ ਕੇ ਬਹੁਤ ਖ਼ੁਸ਼ੀ ਹੋਈ, ਜੋ 12 ਫ਼ਰਵਰੀ ਨੂੰ ਪੰਜ ਸਾਲ ਦਾ ਹੋ ਗਿਆ ਹੈ।
ਐਕਸ ’ਤੇ ਇਕ ਪੋਸਟ ਵਿਚ, ਪ੍ਰਧਾਨ ਮੰਤਰੀ ਨੇ ਲਿਖਿਆ: ‘‘ਅਮਰੀਕਾ ਦੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਅਤੇ ਉਨ੍ਹਾਂ ਪਰਵਾਰ ਨਾਲ ਸ਼ਾਨਦਾਰ ਮੁਲਾਕਾਤ ਹੋਈ। ਅਸੀਂ ਵੱਖ-ਵੱਖ ਵਿਸ਼ਿਆਂ ’ਤੇ ਵਧੀਆ ਗੱਲਬਾਤ ਕੀਤੀ। ਅਪਣੇ ਪੁੱਤਰ ਵਿਵੇਕ ਦੇ ਜਨਮਦਿਨ ਦਾ ਜਸ਼ਨ ਮਨਾਉਣ ਲਈ ਉਨ੍ਹਾਂ ਨਾਲ ਸ਼ਾਮਲ ਹੋ ਕੇ ਬਹੁਤ ਖ਼ੁਸ਼ੀ ਹੋਈ!’’
ਅਮਰੀਕੀ ਉਪ ਰਾਸ਼ਟਰਪਤੀ ਨੇ ਲਿਖਿਆ: ‘‘ਪ੍ਰਧਾਨ ਮੰਤਰੀ ਮੋਦੀ ਬਹੁਤ ਦਿਆਲੂ ਹਨ ਅਤੇ ਸਾਡੇ ਬੱਚਿਆਂ ਨੇ ਤੋਹਫ਼ਿਆਂ ਦਾ ਸੱਚਮੁੱਚ ਆਨੰਦ ਮਾਣਿਆ। ਮੈਂ ਇਸ ਸ਼ਾਨਦਾਰ ਗੱਲਬਾਤ ਲਈ ਉਨ੍ਹਾਂ ਦਾ ਧਨਵਾਦੀ ਹਾਂ।’’ ਪੀਐਮ ਮੋਦੀ ਫਰਾਂਸ ਦੌਰੇ ਤੋਂ ਬਾਅਦ ਵਾਸ਼ਿੰਗਟਨ ਪਹੁੰਚੇ। ਉਹ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਦੁਵੱਲੀ ਗੱਲਬਾਤ ਕਰਨਗੇ।