ਪੁਤਿਨ ਬਣੇ ਰੂਸ ਦੇ 'ਸਦਾ-ਬਹਾਰ' ਰਾਸ਼ਟਰਪਤੀ, 2036 ਤਕ ਅਹੁਦੇ 'ਤੇ ਬਣੇ ਰਹਿਣ ਦਾ ਰਾਹ ਹੋਇਆ ਪੱਧਰਾ!
Published : Mar 12, 2020, 5:48 pm IST
Updated : Mar 12, 2020, 5:48 pm IST
SHARE ARTICLE
file photo
file photo

ਹੁਣ 83 ਵਰ੍ਹਿਆਂ ਦੀ ਉਮਰ ਤਕ ਰਾਸ਼ਟਰਪਤੀ ਬਣੇ ਰਹਿ ਸਕਣਗੇ ਪੁਤਿਨ

ਮਾਸਕੋ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਲਈ ਹੁਣ ਲੰਮੇ ਸਮੇਂ ਤਕ ਸੱਤਾ 'ਚ ਬਣੇ ਰਹਿਣ ਦਾ ਰਸਤਾ ਸਾਫ਼ ਹੁੰਦਾ ਵਿਖਾਈ ਦੇ ਰਿਹਾ ਹੈ। ਰੂਸ ਵਿਚ ਹੋਣ ਜਾ ਰਹੇ ਸੰਵਿਧਾਨਕ ਬਦਲਾਅ ਤੋਂ ਬਾਅਦ ਉਹ ਸੰਨ 2036 ਤਕ ਭਾਵ ਉਮਰ ਭਰ ਲਈ ਰਾਸ਼ਟਰਪਤੀ ਦੇ ਅਹੁਦੇ 'ਤੇ ਬਣੇ ਰਹਿ ਸਕਦੇ ਸਨ। ਇਸ ਸਮੇਂ ਉਨ੍ਹਾਂ ਦੀ ਉਮਰ 67 ਵਰ੍ਹੇ ਹੈ। ਇਸ ਲਿਹਾਜ਼ ਨਾਲ ਉਹ 83 ਵਰ੍ਹਿਆਂ ਦੀ ਉਮਰ ਤਕ ਰਾਸ਼ਟਰਪਤੀ ਦੇ ਅਹੁਦੇ 'ਤੇ ਬਿਰਾਜ਼ਮਾਨ ਰਹਿ ਸਕਦੇ ਹਨ।

PhotoPhoto

ਰੂਸ ਦੁਨੀਆਂ ਦਾ ਵੱਡੀ ਫ਼ੌਜੀ ਸਮਰੱਥਾ ਵਾਲਾ ਦੂਜਾ ਵਿਸ਼ਾਲ ਦੇਸ਼ ਹੈ ਜਿੱਥੇ ਅਜਿਹੇ ਬਦਲਾਅ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਦੂਜੇ ਨੰਬਰ ਦੀ ਆਰਥਿਕ ਮਹਾਂਸ਼ਕਤੀ ਵਜੋਂ ਜਾਣੇ ਜਾਂਦੇ ਚੀਨ 'ਚ ਵੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਰਾਸ਼ਟਰਪਤੀ ਅਹੁਦੇ 'ਤੇ ਬਣੇ ਰਹਿਣ ਸਬੰਧੀ ਅਜਿਹੇ ਬਦਲਾਅ ਕੀਤੇ ਗਏ ਸਨ। ਰੂਸ ਦੁਨੀਆ ਭਰ 'ਚੋਂ ਅਮਰੀਕਾ ਦਾ ਸਭ ਤੋਂ ਵੱਡਾ ਮੁਕਾਬਲੇਬਾਜ਼ ਦੇਸ਼ ਹੈ। ਹੁਣ ਰਾਸ਼ਟਰਪਤੀ ਪੁਤਿਨ ਜਿਸ ਤਰ੍ਹਾਂ ਰੂਸ ਦੀ ਸੱਤਾ 'ਤੇ ਲੰਮੀ ਪਾਰੀ ਖੇਡਣ ਦੀ ਰਣਨੀਤੀ ਅਪਨਾ ਰਹੇ ਹਨ, ਉਸ ਨੇ ਅਮਰੀਕਾ ਨੂੰ ਜ਼ਰੂਰ ਚਿੰਤਾ 'ਚ ਪਾ ਦਿਤਾ ਹੋਵੇਗਾ।

PhotoPhoto

ਰੂਸ ਦੇ ਰਾਸ਼ਟਰਪਤੀ ਦੇ ਰੂਪ ਵਿਚ ਪੁਤਿਨ ਦਾ ਦੂਜਾ ਕਾਰਜਕਾਲ 2024 ਵਿਚ ਪੂਰਾ ਹੋਣ ਜਾ ਰਿਹਾ ਹੈ। ਰੂਸ ਦੀ ਸੰਵਿਧਾਨਕ ਵਿਵਸਥਾ ਮੁਤਾਬਕ ਇਕ ਵਿਅਕਤੀ ਵੱਧ ਤੋਂ ਵੱਧ ਦੋ ਵਾਰ ਲਈ ਹੀ ਰਾਸ਼ਟਰਪਤੀ ਬਣ ਸਕਦਾ ਹੈ। ਇਸੇ ਦੌਰਾਨ ਬੁੱਧਵਾਰ ਨੂੰ ਦੇਸ਼ ਦੀ ਸੰਸਦ ਦੇ ਹੇਠਲੇ ਸਦਨ ਡਿਊਮਾ ਨੇ ਇਕ ਮਤਾ ਪਾਸ ਕਰ ਕੇ ਪੁਤਿਨ ਦੇ 2036 ਤਕ ਰਾਸ਼ਟਰਪਤੀ ਦੇ ਅਹੁਦੇ 'ਤੇ ਬਣੇ ਰਹਿਣ 'ਤੇ ਮੋਹਰ ਲਗਾ ਦਿਤੀ ਹੈ।

PhotoPhoto

ਇਸ ਦੇ ਸਮਰਥਨ ਵਿਚ 383 ਵੋਟਾਂ ਪਈਆਂ ਹਨ ਜਦਕਿ ਵਿਰੋਧ ਵਿਚ ਇਕ ਵੀ ਵੋਟ ਨਹੀਂ ਪੈ ਸਕੀ। 43 ਮੈਂਬਰਾਂ ਨੇ ਵੋਟਿੰਗ 'ਚ ਹਿੱਸਾ ਹੀ ਨਹੀਂ ਲਿਆ ਜਦਕਿ 24 ਮੈਂਬਰ ਸਦਨ ਦੀ ਕਾਰਵਾਈ ਤੋਂ ਗ਼ੈਰਹਾਜ਼ਰ ਰਹੇ ਹਨ। ਇਸ ਤੋਂ ਬਾਅਦ ਹੁਣ ਇਹ ਮਤਾ ਉੱਚ ਸਦਨ ਫੈਂਡਰਲ ਕੌਂਸਲ 'ਚ ਜਾਵੇਗਾ। ਜੇਕਰ ਉੱਥੇ ਵੀ ਇਸ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ 22 ਅਪ੍ਰੈਲ ਨੂੰ ਇਸ 'ਤੇ ਜਨਤਾ ਦੀ ਰਾਏ ਜਾਣਨ ਲਈ ਵੋਟਿੰਗ ਕਰਵਾਈ ਜਾਵੇਗੀ।

PhotoPhoto

ਇਸ ਮਤੇ ਮੁਤਾਬਕ ਪੁਤਿਨ ਨੇ ਪਿਛਲੇ ਸਾਰੇ ਕਾਰਜਕਾਲਾਂ ਨੂੰ ਸਿਫ਼ਰ ਐਲਾਨ ਦਿਤਾ ਗਿਆ ਹੈ। ਹਾਲਾਂਕਿ ਇਕ ਵਿਅਕਤੀ ਦੇ ਵੱਧ ਤੋਂ ਵੱਧ ਦੋ ਵਾਰ ਰਾਸ਼ਟਰਪਤੀ ਬਣੇ ਰਹਿਣ ਦਾ ਸੰਵਿਧਾਨਕ ਪ੍ਰਬੰਧ ਵੀ ਕਾਇਮ ਰਹੇਗਾ।

PhotoPhoto

ਮਤਾ ਪਾਸ ਹੋਣ ਤੋਂ ਬਾਅਦ ਡਿਊਮਾ ਦੇ ਸਪੀਕਰ ਯਾਤੇਸਲਾਵ ਵੋਲੋਦਿਨ ਨੇ ਕਿਹਾ ਕਿ ਦੇਸ਼ ਦੇ ਵਿਕਾਸ ਤੇ ਮਜ਼ਬੂਤੀ ਲਈ ਪੁਤਿਨ ਦਾ ਰਾਸ਼ਟਰਪਤੀ ਦੇ ਅਹੁਦੇ 'ਤੇ ਬਣੇ ਰਹਿਣਾ ਬਹੁਤ ਜ਼ਰੂਰੀ ਹੈ। ਇਸ ਲਈ ਰਾਸ਼ਟਰੀ ਹਿਤਾਂ ਨੂੰ ਧਿਆਨ ਵਿਚ ਰਖਦਿਆਂ ਡਿਊਮਾ ਨੇ ਇਸ ਮਤੇ ਨੂੰ ਮਨਜ਼ੂਰੀ ਦਿਤੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement