300 ਕਿਲੋ ਦੇ ਨਿਕੋਲਸ ਨੇ 4 ਸਾਲਾਂ ਵਿਚ ਘਟਾਇਆ 165 ਕਿਲੋ ਭਾਰ, ਡਾਕਟਰਾਂ ਨੇ ਕਿਹਾ ਸੀ ਚੱਲਦਾ ਫਿਰਦਾ ਬੰਬ
Published : Mar 12, 2023, 11:40 am IST
Updated : Mar 12, 2023, 11:40 am IST
SHARE ARTICLE
300 kg Nicholas lost 165 kg in 4 years, doctors said he was a ticking time bomb
300 kg Nicholas lost 165 kg in 4 years, doctors said he was a ticking time bomb

ਭਾਰ ਜ਼ਿਆਦਾ ਹੋਣ ਕਾਰਨ ਉਸ ਨੂੰ ਸਰੀਰ ਵਿਚ ਦਰਦ, ਗੋਡਿਆਂ ਵਿਚ ਦਰਦ ਅਤੇ ਸਾਹ ਲੈਣ ਵਿਚ ਤਕਲੀਫ਼ ਹੋਣ ਲੱਗੀ। 

 

ਅਮਰੀਕਾ - ਅਮਰੀਕਾ ਦੇ ਮਿਸੀਸਿਪੀ ਸ਼ਹਿਰ ਵਿਚ ਰਹਿਣ ਵਾਲੇ ਇੱਕ ਨੌਜਵਾਨ ਨੇ ਚਾਰ ਸਾਲਾਂ ਵਿਚ 165 ਕਿਲੋ ਭਾਰ ਘਟਾ ਕੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਇਕ ਡਾਕਟਰ ਨੇ ਨੌਜਵਾਨ ਨੂੰ ਕਿਹਾ ਸੀ ਕਿ ਉਹ ਤੁਰਦਾ-ਫਿਰਦਾ ਬੰਬ ਬਣ ਗਿਆ ਹੈ ਅਤੇ ਕਿਸੇ ਵੀ ਸਮੇਂ ਉਸ ਦੀ ਮੌਤ ਹੋ ਸਕਦੀ ਹੈ। ਇਸ ਗੱਲ ਨੇ ਨੌਜਵਾਨ ਨੂੰ ਇੰਨਾ ਹੈਰਾਨ ਕਰ ਦਿੱਤਾ ਕਿ ਉਸ ਨੇ ਭਾਰ ਘਟਾਉਣ ਦਾ ਮਨ ਬਣਾ ਲਿਆ। ਮਿਸੀਸਿਪੀ ਦੇ ਰਹਿਣ ਵਾਲੇ 42 ਸਾਲਾ ਨਿਕੋਲਸ ਕ੍ਰਾਫਟ ਦਾ ਭਾਰ ਚਾਰ ਸਾਲ ਪਹਿਲਾਂ ਕਰੀਬ 300 ਕਿਲੋ ਸੀ।

ਸਾਲ 2019 'ਚ ਜਦੋਂ ਨਿਕੋਲਸ ਨੇ ਭਾਰ ਘਟਾਉਣ ਦਾ ਫ਼ੈਸਲਾ ਕੀਤਾ ਤਾਂ ਪਹਿਲੇ ਮਹੀਨੇ ਹੀ ਉਨ੍ਹਾਂ ਨੇ ਸੰਤੁਲਿਤ ਖੁਰਾਕ ਲੈ ਕੇ 18 ਕਿਲੋ ਭਾਰ ਘਟਾਇਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਨਿਕੋਲਸ ਨੂੰ ਬਚਪਨ ਤੋਂ ਹੀ ਜ਼ਿਆਦਾ ਭਾਰ ਦੀ ਸਮੱਸਿਆ ਸੀ ਅਤੇ ਹਾਈ ਸਕੂਲ 'ਚ ਉਸ ਦਾ ਭਾਰ 136 ਕਿਲੋ ਦੇ ਕਰੀਬ ਸੀ। ਨਿਕੋਲਸ ਨੇ ਦੱਸਿਆ ਕਿ ਤਣਾਅ ਕਾਰਨ ਉਹ ਜ਼ਿਆਦਾ ਖਾਣਾ ਖਾਂਦਾ ਸੀ ਅਤੇ ਇਸ ਕਾਰਨ ਉਸ ਦਾ ਭਾਰ ਬਹੁਤ ਵਧ ਗਿਆ ਸੀ। ਭਾਰ ਜ਼ਿਆਦਾ ਹੋਣ ਕਾਰਨ ਉਸ ਨੂੰ ਸਰੀਰ ਵਿਚ ਦਰਦ, ਗੋਡਿਆਂ ਵਿਚ ਦਰਦ ਅਤੇ ਸਾਹ ਲੈਣ ਵਿਚ ਤਕਲੀਫ਼ ਹੋਣ ਲੱਗੀ। 

300 kg Nicholas lost 165 kg in 4 years, doctors said he was a ticking time bomb

300 kg Nicholas lost 165 kg in 4 years, doctors said he was a ticking time bomb

ਸਥਿਤੀ ਇਹ ਬਣ ਗਈ ਸੀ ਕਿ ਨਿਕੋਲਸ ਘਰ ਤੋਂ ਬਾਹਰ ਨਹੀਂ ਜਾ ਸਕਦਾ ਸੀ ਕਿਉਂਕਿ ਉਹ ਕਾਰ ਵਿਚ ਬੈਠ ਵੀ ਨਹੀਂ ਸਕਦਾ ਸੀ। ਇਸ ਕਾਰਨ ਉਸ ਦਾ ਲੋਕਾਂ ਨਾਲ ਮਿਲਣਾ ਵੀ ਬੰਦ ਹੋ ਗਿਆ ਸੀ। ਸਾਲ 2019 ਵਿਚ ਜਦੋਂ ਇੱਕ ਡਾਕਟਰ ਨੇ ਉਸ ਨੂੰ ਕਿਹਾ ਕਿ ਉਹ ਇੱਕ ਤੁਰਦਾ ਫਿਰਦਾ ਬੰਬ ਬਣ ਗਿਆ ਹੈ ਅਤੇ ਉਹ ਵੱਧ ਤੋਂ ਵੱਧ ਚਾਰ ਤੋਂ ਪੰਜ ਸਾਲਾਂ ਵਿਚ ਮਰ ਜਾਵੇਗਾ। ਇਸ ਤੋਂ ਬਾਅਦ ਕ੍ਰਾਫਟ ਨੇ ਭਾਰ ਘਟਾਉਣ ਬਾਰੇ ਸੋਚਿਆ। ਕ੍ਰਾਫਟ ਦਾ ਕਹਿਣਾ ਹੈ ਕਿ ਉਹ ਜੀਣਾ ਚਾਹੁੰਦਾ ਹੈ ਅਤੇ ਇਸ ਕਾਰਨ ਉਸ ਨੇ ਆਪਣੀ ਖਾਣ-ਪੀਣ ਦੀਆਂ ਆਦਤਾਂ ਨੂੰ ਬਦਲ ਦਿੱਤਾ। 

ਹੁਣ ਨਿਕੋਲਸ ਕ੍ਰਾਫਟ ਪੂਰੀ ਤਰ੍ਹਾਂ ਬਦਲ ਗਿਆ ਹੈ ਅਤੇ ਹੁਣ ਉਹ ਬਾਹਰ ਜਾ ਸਕਦਾ ਹੈ। ਲੋਕਾਂ ਨੂੰ ਮਿਲ ਸਕਦਾ ਹੈ ਅਤੇ ਉਨ੍ਹਾਂ ਦੀ ਸਿਹਤ ਸਬੰਧੀ ਸਮੱਸਿਆਵਾਂ ਵੀ ਕਾਫ਼ੀ ਹੱਦ ਤੱਕ ਘਟ ਗਈਆਂ ਹਨ। ਕ੍ਰਾਫਟ ਕਹਿੰਦਾ ਹੈ 'ਆਪਣੇ ਆਪ ਨੂੰ ਸੀਮਤ ਨਾ ਕਰੋ'। ਲੋਕ ਜੋ ਵੀ ਸੋਚਦੇ ਹਨ ਉਹ ਕਰ ਸਕਦੇ ਹਨ। ਇਸ ਲਈ ਆਪਣੇ ਆਪ ਵਿਚ ਵਿਸ਼ਵਾਸ ਕਰੋ ਕਿਉਂਕਿ ਤੁਸੀਂ ਜੋ ਕਲਪਨਾ ਕਰ ਸਕਦੇ ਹੋ, ਤੁਸੀਂ ਪ੍ਰਾਪਤ ਕਰ ਸਕਦੇ ਹੋ।  

SHARE ARTICLE

ਏਜੰਸੀ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement