ਦੱਖਣੀ ਅਫ਼ਰੀਕਾ ਦੇ ਮਸ਼ਹੂਰ ਰੈਪਰ Costa Titch ਦਾ ਦਿਹਾਂਤ!

By : KOMALJEET

Published : Mar 12, 2023, 3:24 pm IST
Updated : Mar 12, 2023, 3:24 pm IST
SHARE ARTICLE
South African famous rapper Costa Titch passes away!
South African famous rapper Costa Titch passes away!

ਪਰਫ਼ਾਰਮੈਂਸ ਦੌਰਾਨ ਸਟੇਜ 'ਤੇ ਬੇਹੋਸ਼ ਹੋ ਕੇ ਡਿੱਗੇ, ਵਾਇਰਲ ਹੋ ਰਹੀ ਵੀਡੀਓ 

ਦੱਖਣੀ ਅਫਰੀਕਾ ਦੇ ਮਸ਼ਹੂਰ ਰੈਪਰ ਅਤੇ ਸੰਗੀਤਕਾਰ ਕੋਸਟਾ ਟਿਚ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ ਮਹਿਜ਼ 27 ਸਾਲ ਸੀ। ਦੱਸਿਆ ਜਾ ਰਿਹਾ ਹੈ ਕਿ ਕੋਸਟਾ ਟਿਚ ਸ਼ਨੀਵਾਰ ਯਾਨੀ 11 ਮਾਰਚ ਨੂੰ ਜੋਹਨਸਬਰਗ 'ਚ ਅਲਟਰਾ ਮਿਊਜ਼ਿਕ ਕੰਸਰਟ 'ਚ ਪਰਫਾਰਮ ਕਰ ਰਹੇ ਸਨ। ਜਿਥੇ ਅਚਾਨਕ ਉਹ ਗਾਉਂਦੇ ਹੋਏ ਸਟੇਜ 'ਤੇ ਡਿੱਗ ਪਏ। ਕੋਸਟਾ ਟਿਚ ਦੇ ਇਸ ਆਖਰੀ ਪ੍ਰਦਰਸ਼ਨ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਵੀਡੀਓ 'ਚ ਕੋਸਟਾ ਟਿਚ ਸਟੇਜ 'ਤੇ ਪਰਫਾਰਮ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਦੋ ਵਾਰ ਡਿੱਗਦਾ ਨਜ਼ਰ ਆ ਰਿਹਾ ਹੈ। ਇਕ ਵਾਰ ਉਹ ਆਪਣੇ ਆਪ ਨੂੰ ਸੰਭਾਲ ਲੈਂਦਾ ਹੈ ਪਰ ਕੁਝ ਦੇਰ ਬਾਅਦ ਉਹ ਫਿਰ ਡਿੱਗਦਾ ਨਜ਼ਰ ਆਉਂਦਾ ਹੈ। ਹਾਲਾਂਕਿ ਰੈਪਰ ਦੀ ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ ਅਤੇ ਨਾ ਹੀ ਇਸ ਬਾਰੇ ਕੋਈ ਅਧਿਕਾਰਿਤ ਤੌਰ 'ਤੇ ਪੁਸ਼ਟੀ ਹੀ ਕੀਤੀ ਗਈ ਹੈ। ਜਿਵੇਂ ਹੀ ਇਹ ਖਬਰ ਸਾਹਮਣੇ ਆਈ, ਸਾਰੇ ਕਲਾਕਾਰ, ਸੰਗੀਤ ਇੰਡਸਟਰੀ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਸਦਮੇ ਵਿੱਚ ਹਨ।

ਕੋਸਟਾ ਟਿਚ ਨੂੰ ਕੋਸਟਾ ਸੋਬਾਨੋਗਲੂ ਵਜੋਂ ਜਾਣਿਆ ਜਾਂਦਾ ਸੀ। ਉਸ ਦਾ ਜਨਮ 1995 ਵਿੱਚ ਨੇਲਸਪ੍ਰੂਟ ਵਿੱਚ ਹੋਇਆ ਸੀ। ਕੋਸਟਾ ਨੂੰ 'ਐਕਟੀਵੇਟ' ਅਤੇ 'ਨਕਲਕਥਾ' ਵਰਗੀਆਂ ਹਿੱਟ ਫਿਲਮਾਂ ਲਈ ਜਾਣਿਆ ਜਾਂਦਾ ਸੀ। ਉਸ ਨੇ ਹਾਲ ਹੀ ਵਿੱਚ ਅਮਰੀਕੀ ਗਾਇਕ ਏਕਨ ਦੇ ਨਾਲ ਇੱਕ ਰੀਮਿਕਸ ਰਿਲੀਜ਼ ਕੀਤਾ। ਉਸ ਦੀ ਅਚਾਨਕ ਮੌਤ ਦੀ ਖਬਰ ਨੇ ਦੱਖਣੀ ਅਫ਼ਰੀਕਾ ਦੇ ਸੰਗੀਤ ਇੰਡਸਟਰੀ ਨੂੰ ਵੀ ਸਦਮਾ ਦਿੱਤਾ ਹੈ।

SHARE ARTICLE

ਏਜੰਸੀ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement