ਇਟਲੀ ਦੇ ਲੋਕਾਂ 'ਚ ਸਿੱਖ ਸਾਹਿਤ ਪੜ੍ਹਨ ਲਈ ਵੱਧ ਰਿਹੈ ਰੁਝਾਨ
Published : Apr 12, 2018, 5:32 pm IST
Updated : Apr 12, 2018, 5:32 pm IST
SHARE ARTICLE
Italy people are interested in learning Sikh literature
Italy people are interested in learning Sikh literature

ਕੁਰਬਾਨੀਆਂ ਅਤੇ ਉੱਚੀਆਂ ਕਦਰਾਂ ਕੀਮਤਾਂ ਨਾਲ ਭਰੇ ਸਿੱਖ ਇਤਿਹਾਸ ਦਾ ਵਿਦੇਸ਼ੀਆਂ ਦੇ ਮਨਾਂ 'ਤੇ ਵੀ ਡੂੰਘਾ ਅਸਰ ਪੈਂਦਾ ਦਿਖਾਈ ਦੇ ਰਿਹਾ ਹੈ

ਵੀਨਸ (ਇਟਲੀ): ਕੁਰਬਾਨੀਆਂ ਅਤੇ ਉੱਚੀਆਂ ਕਦਰਾਂ ਕੀਮਤਾਂ ਨਾਲ ਭਰੇ ਸਿੱਖ ਇਤਿਹਾਸ ਦਾ ਵਿਦੇਸ਼ੀਆਂ ਦੇ ਮਨਾਂ 'ਤੇ ਵੀ ਡੂੰਘਾ ਅਸਰ ਪੈਂਦਾ ਦਿਖਾਈ ਦੇ ਰਿਹਾ ਹੈ, ਜਿਸ ਤਹਿਤ ਇਟਲੀ ਦੀ ਨੌਜਵਾਨ ਪੀੜ੍ਹੀ ਸਿੱਖ ਇਤਿਹਾਸ ਨਾਲ ਸਬੰਧਿਤ ਪੁਸਤਕਾਂ ਪੜ੍ਹਨ 'ਚ ਵਿਸ਼ੇਸ਼ ਦਿਲਚਸਪੀ ਦਿਖਾ ਰਹੀ ਹੈ। ਇਟਲੀ 'ਚ ਸਿੱਖੀ ਸੇਵਾ ਸੁਸਾਇਟੀ ਦੁਆਰਾ ਇਤਾਲਵੀ ਭਾਸ਼ਾ ਵਿਚ ਪੁਸਤਕਾਂ ਛਪਵਾ ਕੇ ਇਹ ਪੁਸਤਕਾਂ ਇਟਾਲੀਅਨ ਲੋਕਾਂ ਤੱਕ ਪਹੁੰਚਾਉਣ 'ਚ ਵਡਮੁੱਲਾ ਉਪਰਾਲਾ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਪੜ੍ਹ ਕੇ ਇਟਾਲੀਅਨ ਲੋਕ ਸਿੱਖ ਇਤਿਹਾਸ ਤੇ ਸਿੱਖੀ ਫ਼ਲਸਫ਼ੇ ਬਾਰੇ ਜਾਣੂ ਹੋ ਰਹੇ ਹਨ। Italy people are interested in learning Sikh literatureItaly people are interested in learning Sikh literatureਬੀਤੇ ਦਿਨ ਵਿਚੈਂਸਾ ਨੇੜਲੇ ਸ਼ਹਿਰ ਕਾਸਤਲਗੌਮਬੈਰਤੋ 'ਚ ਇਕ ਇਟਾਲੀਅਨ ਨੌਜਵਾਨ ਫਰਾਂਚੇਸਕੋ ਜਰੇਤਾ ਨੇ ਦੱਸਿਆ ਕਿ ਉਸ ਨੇ ਕੁਝ ਸਾਲ ਪਹਿਲਾ ਸਿੱਖੀ ਸਿਧਾਂਤਾਂ ਤੇ ਇਤਿਹਾਸ ਬਾਰੇ ਇਤਾਲਵੀ ਭਾਸ਼ਾ 'ਚ ਛਪੀ ਇਕ ਪੁਸਤਕ ਪੜ੍ਹੀ ਸੀ, ਜਿਸ ਦਾ ਉਸ ਦੇ ਮਨ 'ਤੇ ਗਹਿਰਾ ਪ੍ਰਭਾਵ ਪਿਆ। ਉਸ ਨੇ ਕਿਹਾ ਕਿ ਸਿੱਖ ਧਰਮ ਸਚਮੁੱਚ ਬਹੁਤ ਹੀ ਮਹਾਨ ਧਰਮ ਹੈ। ਫਰਾਂਸਚੇਸਕੋ ਨੇ ਦੱਸਿਆ ਕਿ ਸਿੱਖ ਨੌਜਵਾਨ ਹਰਪ੍ਰੀਤ ਸਿੰਘ ਰਾਮਗੜ੍ਹ ਮੰਡਾਂ ਤੇ ਤਰਨਜੀਤ ਸਿੰਘ ਗੁਰਾ ਦੇ ਸੰਪਰਕ 'ਚ ਆਉਣ ਨਾਲ ਉਸ ਨੂੰ ਇਟਲੀ ਦੇ ਵਿਚੈਂਸਾ ਤੇ ਨੇੜਲੇ ਗੁਰਦੁਆਰਿਆਂ 'ਚ ਜਾਣ ਦਾ ਮੌਕਾ ਮਿਲਿਆ ਅਤੇ ਉਹ ਸਿੱਖਾਂ ਦੇ ਸਰਬਉੱਚ ਧਾਰਮਿਕ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਦੇ ਵੀ ਦਰਸ਼ਨ ਕਰ ਚੁੱਕਾ ਹੈ। Italy people are interested in learning Sikh literatureItaly people are interested in learning Sikh literatureਇਸੇ ਤਰ੍ਹਾਂ ਹੋਰ ਵੀ ਇਟਾਲੀਅਨ ਲੋਕ ਸਿੱਖ ਇਤਿਹਾਸ ਪੜ੍ਹ ਕੇ ਸਿੱਖੀ ਨਾਲ ਜੁੜ ਰਹੇ ਹਨ। ਇਟਾਲੀਅਨ ਲੜਕੀ ਹਰਗੁਣ ਕੌਰ ਜੋ ਕਿ ਬਾਕਾਇਦਾ ਅੰਮ੍ਰਿਤ ਛਕ ਕੇ ਸਿੰਘਣੀ ਸੱਜ ਚੁੱਕੀ ਹੈ ਰੋਜ਼ਾਨਾ ਨਿਤਨੇਮ ਕਰਦੀ ਹੈ ਜਦੋਂ ਕਿ ਵੀਨਸ ਨੇੜਲੇ ਮਾਏਸਤਰੇ ਸ਼ਹਿਰ ਦੇ ਵਸਨੀਕ ਗੋਰੇ ਵਿਅਕਤੀ ਨੇ ਆਪਣਾ ਨਾਂਅ ਕਰਤਾਰ ਸਿੰਘ ਖ਼ਾਲਸਾ ਰੱਖ ਲਿਆ ਹੈ ਤੇ ਉਹ ਸਿੱਖ ਧਰਮ ਦਾ ਨਿਰੰਤਰ ਅਧਿਐਨ ਕਰ ਰਿਹਾ ਹੈ। ਦੱਸਣਯੋਗ ਹੈ ਕਿ ਇਟਲੀ 'ਚ ਸਿੱਖੀ ਦੇ ਪ੍ਰਚਾਰ ਲਈ ਅਤੇ ਵਿਦੇਸ਼ੀਆਂ ਨੂੰ ਸਿੱਖੀ ਬਾਰੇ ਜਾਣੂ ਕਰਵਾਉਣ ਲਈ ਸਿੱਖੀ ਸੇਵਾ ਸੁਸਾਇਟੀ ਇਟਲੀ ਦੁਆਰਾ ਪਿਛਲੇ ਕੁਝ ਸਾਲਾਂ ਤੋਂ ਸ਼ਲਾਗਾਯੋਗ ਉਪਰਾਲੇ ਕੀਤਾ ਜਾ ਰਿਹਾ ਹੈ।

Location: Italy, Apulia, Lecce

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement