
ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਦੀ ਅਗਵਾਈ ਵਾਲੀ ਸ਼੍ਰੀਲੰਕਾਈ ਸਰਕਾਰ ਤੋਂ 6 ਮੰਤਰੀਆਂ ਨੇ ਅਸਤੀਫ਼ਾ ਦੇ ਦਿਤਾ।
ਕੋਲੰਬੋ : ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਦੀ ਅਗਵਾਈ ਵਾਲੀ ਸ੍ਰੀਲੰਕਾਈ ਸਰਕਾਰ ਤੋਂ 6 ਮੰਤਰੀਆਂ ਨੇ ਅਸਤੀਫ਼ਾ ਦੇ ਦਿਤਾ। ਗੌਰਤਲਬ ਹੈ ਕਿ ਇਨ੍ਹਾਂ ਸਾਰੇ ਮੰਤਰੀਆਂ ਨੇ ਹਾਲ ਵਿਚ ਹੀ ਸੰਯੁਕਤ ਵਿਰੋਧੀ ਧਿਰ ਵਲੋਂ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਵਿਰੁਧ ਸੰਸਦ ਵਿਚ ਪੇਸ਼ ਅਵਿਸ਼ਵਾਸ ਪ੍ਰਸਤਾਵ ਦੇ ਪੱਖ ਵਿਚ ਵੋਟ ਦਿਤਾ ਸੀ। ਸਿਰੀਸੈਨਾ ਦੀ ਅਗਵਾਈ ਵਾਲੀ ਸ਼੍ਰੀਲੰਕਾ ਫ਼੍ਰੀਡਮ ਪਾਰਟੀ (ਐੱਸ. ਐੱਲ. ਐੱਫ਼. ਪੀ.) ਦੇ ਇਨ੍ਹਾਂ ਮੰਤਰੀਆਂ ਨੇ ਬੀਤੀ ਰਾਤ ਰਾਸ਼ਟਰਪਤੀ ਨੂੰ ਅਪਣਾ ਅਸਤੀਫ਼ਾ ਭੇਜਿਆ। Six Sri Lankan ministers quit Maithripala Sirisena-led unity govtਆਫ਼ਤ ਪ੍ਰਬੰਧਨ ਮੰਤਰੀ ਅਨੁਰਾ ਪ੍ਰਿਅਦਰਸ਼ਨ ਯਾਪਾ ਨੇ ਕਿਹਾ, ''ਅਸੀਂ ਰਾਸ਼ਟਰਪਤੀ ਨੂੰ ਸੂਚਿਤ ਕਰ ਦਿਤਾ ਹੈ ਕਿ ਅਸੀਂ ਸਰਕਾਰ ਦਾ ਸਾਥ ਛੱਡ ਰਹੇ ਹਾਂ।'' ਅਸਤੀਫ਼ਾ ਦੇਣ ਵਾਲੇ ਹੋਰ ਮੰਤਰੀਆਂ ਵਿਚ ਖੇਡ ਮੰਤਰੀ ਦਵਾਸੀਰੀ ਜੈਅਸੇਕਾਰਾ, ਸਮਾਜਿਕ ਸਸ਼ਕਤੀਕਰਣ ਅਤੇ ਕਲਿਆਣ ਮੰਤਰੀ ਐੱਸ. ਬੀ. ਦਿਸਾਨਾਇਕੇ, ਕਿਰਤ ਮੰਤਰੀ ਜੌਨ ਸੇਨੇਵਿਰਤਨੇ, ਵਿਗਿਆਨ ਅਤੇ ਤਕਨਾਲੋਜੀ ਖ਼ੋਜ ਮੰਤਰੀ ਸੁਸ਼ੀਲ ਪ੍ਰੇਮਜੈਅੰਤ ਅਤੇ ਕੌਸ਼ਲ ਵਿਭਾਗ ਅਤੇ ਵੋਕੇਸ਼ਨਲ ਸਿਖਲਾਈ ਮੰਤਰੀ ਚਾਂਡੀਮਾ ਵੀਰਾਕਕੋਡੀ ਹਨ।