ਅਮਰੀਕੀ ਰਾਸ਼ਟਰਪਤੀ ਨੇ ਰੂਸ ਨੂੰ ਦਿਤੀ ਚੇਤਾਵਨੀ
Published : Apr 12, 2018, 12:49 pm IST
Updated : Apr 12, 2018, 12:49 pm IST
SHARE ARTICLE
Syria war: Trump says missiles 'will be coming'
Syria war: Trump says missiles 'will be coming'

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆਈ ਰਾਸ਼ਟਰਪਤੀ ਬਸ਼ਰ-ਅਲ-ਅਸਦ ਦੀ ਹਮਾਇਤ ਕਰਨ 'ਤੇ ਰੂਸ ਨੂੰ ਬੁਧਵਾਰ ਨੂੰ ਚੇਤਾਵਨੀ ਦਿਤੀ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆਈ ਰਾਸ਼ਟਰਪਤੀ ਬਸ਼ਰ-ਅਲ-ਅਸਦ ਦੀ ਹਮਾਇਤ ਕਰਨ 'ਤੇ ਰੂਸ ਨੂੰ ਬੁਧਵਾਰ ਨੂੰ ਚੇਤਾਵਨੀ ਦਿਤੀ ਅਤੇ ਕਿਹਾ ਕਿ ਨਾਗਰਿਕਾਂ 'ਤੇ ਕਥਿਤ ਰਸਾਇਣਕ ਹਥਿਆਰਾਂ ਦੇ ਹਮਲੇ ਦੇ ਜਵਾਬ ਵਿਚ ਅਮਰੀਕੀ ਮਿਜ਼ਾਈਲਾਂ ‘ਆਉਣਗੀਆਂ।’ ਟਰੰਪ ਨੇ ਟਵਿਟਰ 'ਤੇ ਲਿਖੇ ਅਪਣੇ ਸੁਨੇਹੇ ਵਿਚ ਕਿਹਾ, ‘ਰੂਸ ਨੇ ਸੀਰੀਆ 'ਤੇ ਛੱਡੀਆਂ ਗਈਆਂ ਸਾਰੀਆਂ ਮਿਜ਼ਾਈਲਾਂ ਨੂੰ ਸੁੱਟਣ ਦਾ ਸੰਕਲਪ ਕੀਤਾ ਹੈ। ਰੂਸ ਤਿਆਰ ਰਹੋ, ਕਿਉਂਕਿ ਉਹ ਆਉਣ ਜਾ ਰਹੀ ਹੈ, ਸ਼ਾਨਦਾਰ ਅਤੇ ਨਵੀਂ ਅਤੇ 'ਸਮਾਰਟ।' ਤੁਹਾਨੂੰ ਗੈਸ ਨਾਲ ਹਤਿਆ ਕਰਨ ਵਾਲੇ ਕਿਸੇ ਖ਼ੂਨ ਖ਼ਰਾਬੇ ਦਾ ਹਿਸੇਦਾਰ ਨਹੀਂ ਬਣਨਾ ਚਾਹੀਦਾ ਜੋ ਅਪਣੇ ਲੋਕਾਂ ਦੀ ਹਤਿਆ ਕਰਦਾ ਹੈ ਅਤੇ ਉਸ ਦਾ ਲੁਤਫ਼ ਲੈਂਦਾ ਹੈ।Donald trumpDonald trumpਟਰੰਪ ਦਾ ਇਹ ਸੁਨੇਹਾ ਸੀਰਿਆਈ ਸ਼ਹਿਰ ਦੂਮਾ ਵਿਚ ਸ਼ਨਿਚਰਵਾਰ ਨੂੰ ਕਥਿਤ ਘਾਤਕ ਗੈਸ ਹਮਲੇ ਦੇ ਜ਼ਿੰਮੇਦਾਰ ਲੋਕਾਂ ਦੀ ਸ਼ਨਾਖ਼ਤ ਲਈ ਇਕ ਪੈਨਲ ਗਠਿਤ ਕਰਨ ਦੇ ਮੁੱਦੇ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਅਮਰੀਕਾ ਵਲੋਂ ਤਿਆਰ ਪ੍ਰਸਤਾਵ 'ਤੇ ਰੂਸ ਦੇ ਵੀਟੋ ਕਰਨ  ਦੇ ਇਕ ਦਿਨ ਬਾਅਦ ਆਇਆ।Donald trumpDonald trumpਰੂਸ ਨੇ ਕਿਹਾ ਕਿ ਉਸ ਦੇ ਫ਼ੌਜੀ ਮਾਹਰਾਂ ਨੇ ਰਸਾਇਣਕ ਹਮਲਿਆਂ ਦਾ ਕੋਈ ਪ੍ਰਮਾਣ ਨਹੀਂ ਮਿਲਿਆ ਅਤੇ ਕਿਹਾ ਕਿ ਸੀਰੀਆ ਨੂੰ ਬਦਨਾਮ ਕਰਨ ਲਈ ਵਿਦਰੋਹੀਆਂ ਨੇ ਇਹ ਸਾਜ਼ਿਸ਼ ਰਚੀ ਹੋਵੇਗੀ ਜਾਂ ਅਫ਼ਵਾਹ ਫ਼ੈਲਾਈ ਹੋਵੇਗੀ। ਇਸ ਤੋਂ ਪਹਿਲਾਂ ਇਕ ਟਵੀਟ ਵਿਚ ਟਰੰਪ ਨੇ ਕਿਹਾ ਸੀ ਕਿ ਵ੍ਹਾਈਟ ਹਾਊਸ ਵਿਚ ਕੀ ਹੋ ਰਿਹਾ ਹੈ, ਇਸ 'ਤੇ ਕਾਫ਼ੀ ਖ਼ਬਰਾਂ ਆ ਰਹੀਆਂ ਹਨ। ਟਰੰਪ ਦੇ ਟਵੀਟ ਤੋਂ ਥੋੜ੍ਹਾ ਸਮਾਂ ਪਹਿਲਾਂ ਰੂਸ ਨੇ ਸੀਰੀਆ ਮੁੱਦੇ 'ਤੇ ਸੰਜਮ ਵਰਤਣ ਦਾ ਬੁੱਧਵਾਰ ਨੂੰ ਅਪੀਲ ਕੀਤੀ ਅਤੇ ਕਿਹਾ ਕਿ ਦੇਸ਼ਾਂ ਨੂੰ ਇਸ ਤਰ੍ਹਾਂ ਦੀ ਕਾਰਵਾਈ ਤੋਂ ਪਰਹੇਜ ਕਰਨਾ ਚਾਹੀਦਾ ਹੈ ਜੋ ਯੁੱਧ ਨਾਲ ਬਰਬਾਦ ਹੋਏ ਦੇਸ਼ ਨੂੰ ਹੋਰ ਅਸਥਿਰ ਕਰ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement