ਰਾਸ਼ਟਰਪਤੀ ਨੂੰ ਹਿਰਾਸਤ 'ਚ ਲੈ ਕੇ ਸੂਡਾਨ 'ਚ ਫ਼ੌਜ ਨੇ ਕੀਤਾ ਤਖ਼ਤਾ-ਪਲਟ
Published : Apr 12, 2019, 11:42 am IST
Updated : Apr 12, 2019, 11:42 am IST
SHARE ARTICLE
Sudan military seizes power
Sudan military seizes power

ਸੂਡਾਨ ਵਿਚ ਚੱਲ ਰਹੇ ਸਰਕਾਰ ਵਿਰੋਧੀ ਪ੍ਰਦਰਸ਼ਨ ਵਿਚਾਲੇ ਫ਼ੌਜ ਨੇ ਸਰਕਾਰ ਦਾ ਤਖ਼ਤਾ ਪਲਟ ਕਰ ਦਿਤਾ ਹੈ।

ਸੂਡਾਨ: ਸੂਡਾਨ ਵਿਚ ਚੱਲ ਰਹੇ ਸਰਕਾਰ ਵਿਰੋਧੀ ਪ੍ਰਦਰਸ਼ਨ ਵਿਚਾਲੇ ਫ਼ੌਜ ਨੇ ਸਰਕਾਰ ਦਾ ਤਖ਼ਤਾ ਪਲਟ ਕਰ ਦਿਤਾ ਹੈ। ਫ਼ੌਜ ਨੇ ਰਾਸ਼ਟਰਪਤੀ ਓਮਰ ਅਲ–ਬਸ਼ੀਰ ਨੂੰ ਅਹੁਦੇ ਤੋਂ ਹਟਾ ਕੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਰੱਖਿਆ ਮੰਤਰੀ ਅਵਦ ਇਬਨੇ ਆਫ਼ ਨੇ ਸਰਕਾਰੀ ਟੀਵੀ ਤੇ ਇਸ ਗੱਲ ਦੀ ਜਾਣਕਾਰੀ ਦਿਤੀ ਗਈ ਹੈ। ਇਬਨੇ ਆਫ਼ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਮੈਂ ਰੱਖਿਆ ਮੰਤਰੀ ਵਜੋਂ ਸਰਕਾਰ ਦੇ ਡਿੱਗਣ ਦਾ ਐਲਾਨ ਕਰਦਾ ਹਾਂ।

Omar Hassan Ahemad Al-BashirOmar Hassan Ahemad Al-Bashir

ਸਰਕਾਰ ਦੇ ਮੁਖੀ ਨੂੰ ਇਕ ਸੁਰੱਖਿਅਤ ਸਥਾਨ 'ਤੇ ਹਿਰਾਸਤ ਵਿਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਸ਼ੀਰ ਦੀ ਥਾਂ ਅੰਤਰਿਮ ਫ਼ੌਜੀ ਕੌਂਸਲ 2 ਸਾਲਾਂ ਲਈ ਸ਼ਾਸਨ ਕਰੇਗੀ। ਉਨ੍ਹਾਂ ਇਕ ਬਿਆਨ ਪੜ੍ਹਦਿਆਂ ਸੂਡਾਨ ਦੇ 2005 ਦੇ ਸੰਵਿਧਾਨ ਨੂੰ ਬਰਖ਼ਾਸਤ ਕਰਨ ਦੀ ਗੱਲ ਆਖੀ ਹੈ। ਨਾਲ ਹੀ ਤਿੰਨ ਮਹੀਨਿਆਂ ਲਈ ਐਮਰਜੈਂਸੀ ਦਾ ਐਲਾਨ ਵੀ ਕਰ ਦਿਤਾ ਹੈ। ਇਸ ਦੇ ਨਾਲ ਹੀ ਨਵੇਂ ਹੁਕਮਾਂ ਤਕ ਦੇਸ਼ ਦੀ ਸਰਹੱਦਾਂ ਸਮੇਤ ਹਵਾਈ ਖੇਤਰ ਨੂੰ ਬੰਦ ਕਰ ਦਿਤਾ ਗਿਆ ਹੈ।

Sudan military seizes power,Sudan military seizes power

ਇਬਨੇ ਆਫ ਨੇ ਫੌਜੀ ਕੌਂਸਲ ਵੱਲੋਂ ਦੇਸ਼ ਵਿਚ ਘੇਰਾਬੰਦੀ ਦਾ ਐਲਾਨ ਵੀ ਕੀਤਾ, ਜਿਹੜਾ ਕਿ ਜੰਗ ਨਾਲ ਰੁੱਝੇ ਦਾਰਫਰ, ਬਲੂ ਨੀਲ ਅਤੇ ਦੱਖਣੀ ਕੁਰਦਫਾਨ ਵਿਚ ਵੀ ਲਾਗੂ ਹੋਵੇਗਾ। ਜਿੱਥੇ ਬਸ਼ੀਰ ਸਰਕਾਰ ਲੰਬੇ ਸਮੇਂ ਤੋਂ ਜਾਤੀ ਲੜਾਕਿਆਂ ਨਾਲ ਲੜ ਰਹੀ ਹੈ, ਨਾਲ ਹੀ ਸੁਰੱਖਿਆ ਏਜੰਸੀਆਂ ਨੇ ਸਾਰੇ ਸਿਆਸੀ ਕੈਦੀਆਂ ਨੂੰ ਰਿਹਾਅ ਕਰਨ ਦਾ ਵੀ ਐਲਾਨ ਕੀਤਾ। ਬੀਤੇ ਦਿਨ ਸਵੇਰ ਤੋਂ ਹੀ ਸਮੁੱਚੇ ਖਰਤੂਮ ਵਿਚ ਵੱਡੀ ਗਿਣਤੀ ਵਿਚ ਫ਼ੌਜੀਆਂ ਨੂੰ ਲੈ ਜਾਂਦੇ ਫ਼ੌਜੀ ਵਾਹਨ ਦੇਖੇ ਗਏ। ਇਸ ਹਫ਼ਤੇ ਦੇ ਸ਼ੁਰੂ ਵਿਚ ਅਮਰੀਕਾ, ਬ੍ਰਿਟੇਨ ਤੇ ਨਾਰਵੇ ਨੇ ਪਹਿਲੀ ਵਾਰ ਪ੍ਰਦਰਸ਼ਨਕਾਰੀਆਂ ਨੂੰ ਸਮਰਥਨ ਦਿਤਾ ਹੈ।

Sudan military seizes powerSudan military seizes power

ਦਸ ਦਈਏ ਕਿ ਰਾਸ਼ਟਰਪਤੀ ਓਮਰ ਅਲ–ਬਸ਼ੀਰ ਸਾਲ 1989 ਵਿਚ ਹੋਏ ਤਖ਼ਤਾਪਲਟ ਮਗਰੋਂ ਸੱਤਾ ਵਿਚ ਆਏ ਸਨ। ਉਹ ਅਫ਼ਰੀਕਾ ਵਿਚ ਸਭ ਤੋਂ ਲੰਬੇ ਸਮੇਂ ਤਕ ਰਾਸ਼ਟਰਪਤੀ ਰਹੇ ਆਗੂਆਂ ਵਿਚ ਸ਼ਾਮਲ ਹਨ। ਉਹ ਕਤਲੇਆਮ ਅਤੇ ਜੰਗੀ ਅਪਰਾਧ ਲਈ ਆਲਮੀ ਅਪਰਾਧਿਕ ਅਦਾਲਤ ਵਿਚ ਲੋੜੀਂਦੇ ਹਨ। ਦਰਅਸਲ ਸਰਕਾਰ ਦੁਆਰਾ ਬ੍ਰੈੱਡ ਦੀ ਕੀਮਤ ਤਿੰਨ ਗੁਣਾ ਕਰਨ ਮਗਰੋਂ ਦਸੰਬਰ ਵਿਚ ਇਹ ਪ੍ਰਦਰਸ਼ਨ ਸ਼ੁਰੂ ਹੋਏ ਸਨ। ਜਿਨ੍ਹਾਂ ਵਿਚ ਹੁਣ ਤਕ 49 ਲੋਕਾਂ ਦੀ ਮੌਤ ਹੋ ਚੁੱਕੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement