ਅਮਰੀਕਾ 'ਚ ਕੋਰੋਨਾ ਵਾਇਰਸ ਨਾਲ ਇਕ ਦਿਨ 'ਚ 2108 ਮੌਤਾਂ
Published : Apr 12, 2020, 6:27 am IST
Updated : Apr 12, 2020, 6:27 am IST
SHARE ARTICLE
Photo
Photo

ਅਮਰੀਕਾ ਵਿਚ ਪਿਛਲੇ 24 ਘੰਟਿਆਂ ਵਿਚ 2108 ਦੀ ਮੌਤ ਹੋਣ ਤੋਂ ਬਾਅਦ ਉਹ ਵਿਸ਼ਵ ਦਾ ਪਹਿਲਾ ਅਜਿਹਾ ਦੇਸ਼ ਹੈ ਜਿਥੇ ਇਕ ਹੀ ਦਿਨ ਵਿਚ ਕੋਰੋਨਾ ਵਾਇਰਸ ਨਾਲ

ਵਾਸ਼ਿੰਗਟਨ : ਅਮਰੀਕਾ ਵਿਚ ਪਿਛਲੇ 24 ਘੰਟਿਆਂ ਵਿਚ 2108 ਦੀ ਮੌਤ ਹੋਣ ਤੋਂ ਬਾਅਦ ਉਹ ਵਿਸ਼ਵ ਦਾ ਪਹਿਲਾ ਅਜਿਹਾ ਦੇਸ਼ ਹੈ ਜਿਥੇ ਇਕ ਹੀ ਦਿਨ ਵਿਚ ਕੋਰੋਨਾ ਵਾਇਰਸ ਨਾਲ 2000 ਤੋਂ ਜ਼ਿਆਦਾ ਮੌਤਾਂ ਹੋਈਆਂ। ਜਾਨ ਹਾਪਕਿਨਸ ਯੂਨੀਵਰਸਟੀ ਦੇ ਅੰਕੜਿਆਂ ਮੁਤਾਬਕ ਪੀੜਤ ਲੋਕਾਂ ਦੇ ਲਿਹਾਜ਼ ਨਾਲ ਵੀ ਅਮਰੀਕਾ ਵਿਸ਼ਵ ਵਿਚ ਸੱਭ ਤੋਂ ਉਪਰ ਹੈ ਅਤੇ ਪੀੜਤਾਂ ਦੀ ਗਿਣਤੀ 5,00,000 ਤੋਂ ਪਾਰ ਪਹੁੰਚ ਗਈ ਹੈ।

File photoFile photo

ਪੂਰੇ ਯੂਰਪ ਅਤੇ  ਅਮਰੀਕਾ ਵਿਚ ਫੈਲਣ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਵਿਚ ਚੀਨ ਵਿਚ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਉਥੇ ਹੁਣ ਤਕ 3339 ਲੋਕਾਂ ਦੀ ਜਾਨ ਲਈ ਅਤੇ ਕੁਲ 81000 ਲੋਕਾਂ ਨੂੰ ਇਨਫ਼ੈਕਸ਼ਨ ਕੀਤਾ ਹੈ। ਯੂਨੀਵਰਸਟੀ ਦੇ ਅੰਕੜੇ ਵਿਚ ਕਿਹਾ ਗਿਆ ਹੈ ਕਿ ਮ੍ਰਿਤਕਾਂ ਦੇ ਹਿਸਾਬ ਨੂੰ ਵੇਖਦੇ ਹੋਏ ਅਮਰੀਕਾ ਜਲਦ ਹੀ ਇਟਲੀ ਤੋਂ ਅੱਗੇ ਨਿਕਲ ਜਾਵੇਗਾ ਜਿਥੇ ਹੁਣ ਤਕ ਇਸ ਮਹਾਮਰੀ ਨਾਲ ਮ੍ਰਿਤਕਾਂ ਦੀ ਗਿਣਤੀ 18848 ਹੈ। ਸ਼ੁਕਰਵਾਰ ਰਾਤ ਅਮਰੀਕਾ ਵਿਚ 18679 ਮੌਤਾਂ ਹੋਈਆਂ ਜੋ ਇਟਲੀ ਤੋਂ ਕੁੱਝ ਹੀ ਘੱਟ ਹੈ। ਸਪੇਨ ਵਿਚ 16000 ਤੋਂ ਜ਼ਿਆਦਾ ਲੋਕਾਂ ਦੀ ਅਤੇ ਜਮਰਨੀ ਵਿਚ ਕਰੀਬ 13000 ਲੋਕਾਂ ਦੀ ਮੌਤ ਹੋਈ ਹੈ। ਇਸ ਵਿਚ ਦਸਿਆ ਗਿਆ ਹੈ ਕਿ ਸ਼ੁਕਰਵਾਰ ਰਾਤ ਤਕ ਕੋਰੋਨਾ ਵਾਇਰਸ ਨਾਲ 2108 ਅਮਰੀਕੀ ਲੋਕਾਂ ਦੀ ਮੌਤ ਹੋ ਗਈ ਅਤੇ 500399 ਲੋਕਾਂ ਵਿਚ ਵਿਸ਼ਾਣੂ ਦੀ ਪੁਸ਼ਟੀ ਹੋਈ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement