
ਦੁਨੀਆ ਭਰ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦਾ ਸਿਲਸਿਲਾ ਘੱਟ ਹੋਣ ਦਾ ਨਾਂਅ ਹੀ ਨਹੀਂ ਲੈ ਰਿਹਾ।
ਨਵੀਂ ਦਿੱਲੀ: ਦੁਨੀਆ ਭਰ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦਾ ਸਿਲਸਿਲਾ ਘੱਟ ਹੋਣ ਦਾ ਨਾਂਅ ਹੀ ਨਹੀਂ ਲੈ ਰਿਹਾ। ਫਿਲਹਾਲ ਇਸ ਵਾਇਰਸ ਦਾ ਕੇਂਦਰ ਅਮਰੀਕਾ ਹੈ, ਪਰ ਇਸ ਤੋਂ ਇਲਾਵਾ ਕਈ ਦੇਸ਼ ਅਜਿਹੇ ਹਨ, ਜੋ ਇਸ ਬਿਮਾਰੀ ਦੇ ਕਹਿਰ ਨਾਲ ਜੂਝ ਰਹੇ ਹਨ। ਕੋਰੋਨਾ ਦੇ ਕੋਹਰਾਮ ਦੌਰਾਨ ਕਈ ਦੇਸ਼ਾਂ ਦੀਆਂ ਔਰਤਾਂ ਵੀ ਸੁਰਖੀਆਂ ਵਿਚ ਹਨ।
File Photo
ਮੰਨਿਆ ਜਾ ਰਿਹਾ ਹੈ ਕਿ ਉਹਨਾਂ ਦੀ ਰਣਨੀਤੀ ਅਤੇ ਮਿਹਤਨ ਕਾਰਨ ਦੇਸ਼ਵਾਸੀ ਹੁਣ ਵੀ ਸੁਰੱਖਿਅਤ ਹਨ। ਇਹਨਾਂ ਵਿਚ ਸਭ ਤੋਂ ਪਹਿਲਾ ਨਾਂਅ ਜਰਮਨੀ ਦੀ ਚਾਂਸਲਰ ਏਂਜੇਲਾ ਮਰਕੇਲ ਦਾ ਆਉਂਦਾ ਹੈ। ਦੂਜੇ ਯੂਰੋਪੀਅਨ ਦੇਸ਼ਾਂ ਦੇ ਮੁਕਾਬਲੇ ਜਰਮਨੀ ਵਿਚ ਕੋਰੋਨਾ ਕਾਰਨ ਮੌਤ ਦਰ ਘੱਟ ਹੈ। ਇੱਥੇ ਲੱਖਾਂ ਲੋਕਾਂ ਦੇ ਪੀੜਤ ਹੋਣ ਦੇ ਬਾਵਜੂਦ ਵੀ ਮੌਤ ਦਾ ਅੰਕੜਾ 2,871 ਹੋਇਆ ਹੈ, ਜਦਕਿ ਗੁਆਂਢੀ ਦੇਸ਼ਾਂ ਇਹ ਇਕ ਅੰਕੜਾ 10 ਹਜ਼ਾਰ ਪਾਰ ਹੋ ਚੁੱਕਾ ਹੈ।
File Photo
ਜਰਮਨੀ ਵਿਚ ਇਸ ਦਾ ਸਿਹਰਾ ਮਰਕੇਲ ਨੂੰ ਦਿੱਤਾ ਜਾ ਰਿਹਾ ਹੈ ਕਿਉਂਕਿ ਉਹਨਾਂ ਨੇ ਇਕ ਮਜ਼ਬੂਤ ਰਣਨੀਤੀ ਬਣਾਈ ਅਤੇ ਦੇਸ਼ ਨੂੰ ਸੁਰੱਖਿਅਤ ਰੱਖਿਆ।ਤਾਈਵਾਨ ਦੀ ਰਾਸ਼ਟਰਪਤੀ ਤਸਾਈ ਇੰਗ ਵੇਨ ਨੇ ਵੀ ਅਪਣੇ ਦੇਸ਼ ਵਿਚ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਲਗਾਤਾਰ ਕੰਮ ਕੀਤਾ ਹੈ। ਚੀਨ ਦਾ ਗੁਆਂਢੀ ਮੁਲਕ ਹੋਣ ਦੇ ਕਾਰਨ ਇੱਥੇ ਸਥਿਤੀ ਗੰਭੀਰ ਹੋ ਸਕਦੀ ਸੀ ਪਰ ਦੇਸ਼ ਦੀ ਰਣਨੀਤੀ ਨੇ ਹਾਲਾਤਾਂ ਨੂੰ ਵਿਗਨੜ ਨਹੀਂ ਦਿੱਤਾ।
File Photo
ਚੀਨ ਦੇ ਗੁਆਂਢੀ ਦੇਸ਼ ਸਾਊਥ ਕੋਰੀਆ ਦੀ ਜੁੰਗ ਇਓਨ ਕੇਓਂਗ ਨੂੰ ਇੱਥੇ ਕੋਰੋਨਾ ਕੰਟਰੋਲ ਕਰਨ ਦਾ ਸਿਹਰਾ ਦਿੱਤਾ ਜਾ ਰਿਹਾ ਹੈ। ਉਹ Korea Centers for Disease Control and Prevention ਦੀ ਪ੍ਰਧਾਨ ਹੈ। ਉਹਨਾਂ ਨੇ ਸ਼ੁਰੂਆਤ ਵਿਚ ਹੀ ਇਸ ਬਿਮਾਰੀ ਦੀ ਗੰਭੀਰਤਾ ‘ਤੇ ਕੰਮ ਕੀਤਾ ਅਤੇ ਸਥਿਤੀ ਨੂੰ ਕਾਬੂ ਵਿਚ ਰੱਖਿਆ।
File Photo
ਇਸੇ ਦੌਰਾਨ ਮੇਰਿਲਿਨ ਐਡੋ ਦਾ ਨਾਂਅ ਵੀ ਕਾਫੀ ਚਰਚਾ ਵਿਚ ਹੈ। ਜਰਮਨ ਸੈਂਟਰ ਫਾਰ ਇਨਫੈਕਸ਼ਨ ਰਿਸਰਚ ਵਿਚ ਪ੍ਰੋਫੈਸਰ ਐਡੋ ਵਾਇਰਸ ਦਾ ਟੀਕਾ ਬਣਾਉਣ ਦੀ ਤਿਆਰੀ ਵਿਚ ਜੁਟੀ ਹੋਈ ਹੈ। ਦੱਸ ਦਈਏ ਕਿ ਇਸ਼ ਤੋਂ ਪਹਿਲਾਂ ਐਡੋ ਇਬੋਲੇ ਦਾ ਟੀਕਾ ਵੀ ਬਣਾ ਚੁੱਕੀ ਹੈ। ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟ ਫ੍ਰੇਡੇਰਿਕਸਨ ਨੇ ਵੀ ਅਪਣੇ ਮੁਲਕ ਵੀ ਕੋਰੋਨਾ ਨੂੰ ਕੰਟਰੋਲ ਕਰਨ ਵਿਚ ਕਾਫੀ ਕੰਮ ਕੀਤੇ। ਇਹੀ ਕਾਰਨ ਹੈ ਉੱਥੇ ਸਥਿਤੀ ਹੋਰਨਾ ਦੇਸ਼ਾਂ ਨਾਲੋਂ ਵੱਖਰੀ ਹੈ।
File Photo
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਆਡਰਨ ਦਾ ਨਾਂਅ ਵੀ ਲਗਾਤਾਰ ਸੁਰਖੀਆਂ ਵਿਚ ਹੈ। ਇਸ ਪੀਐਮ ਨੇ ਅਪਣੇ ਦੇਸ਼ ਵਿਚ 14 ਮਾਰਚ ਨੂੰ ਹੀ ਨਿਯਮ ਲਾਗੂ ਕਰ ਦਿੱਤੇ ਸੀ। ਕੋਰੋਨਾ ਪੀੜਤਾਂ ਦੀ ਗਿਣਤੀ 100 ਤੋਂ ਪਾਰ ਹੁੰਦੇ ਹੀ ਲੌਕਡਾਊਨ ਕਰ ਦਿੱਤਾ ਗਿਆ ਸੀ।