
ਇਸ ਪ੍ਰਸ਼ਨ ਦਾ ਹੁਣ ਤੱਕ ਕੋਈ ਸਪੱਸ਼ਟ ਜਵਾਬ...
ਨਵੀਂ ਦਿੱਲੀ: ਇਨ੍ਹੀਂ ਦਿਨੀਂ ਕੋਰੋਨਾ ਵਾਇਰਸ ਬਾਰੇ ਕਈ ਕਿਸਮਾਂ ਦੀਆਂ ਕਥਾਵਾਂ ਪ੍ਰਚਲਿਤ ਹੋ ਰਹੀਆਂ ਹਨ। ਇਸ ਨੂੰ ਲੈ ਕੇ ਲੋਕਾਂ ਵਿਚ ਬਹੁਤ ਉਲਝਣ ਹੈ। ਇਨ੍ਹਾਂ ਮਿਥਿਹਾਸ ਦੀ ਸੱਚਾਈ ਕੀ ਹੈ।
ਠੀਕ ਹੋ ਚੁੱਕੇ ਲੋਕਾਂ ਨੂੰ ਦੁਬਾਰਾ ਕੋਰੋਨਾ ਨਹੀਂ ਹੋਵੇਗਾ?
Coronavirus
ਇਸ ਪ੍ਰਸ਼ਨ ਦਾ ਹੁਣ ਤੱਕ ਕੋਈ ਸਪੱਸ਼ਟ ਜਵਾਬ ਨਹੀਂ ਮਿਲਿਆ ਹੈ। ਹਾਰਵਰਡ ਹੈਲਥ ਅਨੁਸਾਰ ਕੋਵਿਡ-19 ਵਾਇਰਸ ਤੋਂ ਠੀਕ ਹੋ ਚੁੱਕੇ ਲੋਕ ਕੁੱਝ ਸਮੇਂ ਤਕ ਇਸ ਦੇ ਵਿਰੁਧ ਇਮਿਊਨਿਟੀ ਵਿਕਸਿਤ ਕਰ ਲੈਂਦੇ ਹਨ। ਇਸ ਲਈ ਕਿਹਾ ਜਾ ਸਕਦਾ ਹੈ ਕਿ ਉਹ ਕੁੱਝ ਸਮਾਂ ਇਸ ਤੋਂ ਬਚ ਸਕਦੇ ਹਨ ਪਰ ਕੁੱਝ ਰਿਪੋਰਟਾਂ ਮੁਤਾਬਕ ਵਾਇਰਸ ਲਗਾਤਾਰ ਬਦਲਦਾ ਰਹਿੰਦਾ ਹੈ। ਅਜਿਹੇ ਵਿਚ ਇਹ ਕਹਿਣਾ ਮੁਸ਼ਕਿਲ ਹੋਵੇਗਾ ਕਿ ਕਿਸੇ ਵਿਅਕਤੀ ਨੂੰ ਇਹ ਦੁਬਾਰਾ ਨਹੀਂ ਹੋਵੇਗਾ।
Coronavirus
ਲੰਬੇ ਵਾਲਾਂ ਨਾਲ ਕੋਵਿਡ-19 ਦਾ ਵਧ ਹੈ ਖਤਰਾ?
ਅਜਿਹਾ ਨਹੀਂ ਹੈ। ਵਾਲਾਂ ਨਾਲ ਵਾਇਰਸ ਦੇ ਚਿਪਕ ਕੇ ਸ਼ਰੀਰ ਵਿਚ ਦਾਖਲ ਹੋਣ ਦੀ ਸੰਭਾਵਨਾ ਬੇਹੱਦ ਘਟ ਹੁੰਦੀ ਹੈ। ਵਿਗਿਆਨੀਆਂ ਅਨੁਸਾਰ ਵਾਲ ਜਾਂ ਫਿਰ ਕਿਸੇ ਹੋਰ ਹਿੱਸੇ ਦੇ ਮੁਕਾਬਲੇ ਵਾਇਰਸ ਫਲੈਟ ਜਾਂ ਠੋਸ ਸਤ੍ਹਾ ਤੇ ਜ਼ਿਆਦਾ ਦੇਰ ਤਕ ਜ਼ਿੰਦਾ ਰਹਿੰਦਾ ਹੈ। ਵਾਲਾਂ ਤੇ ਲਗਾਇਆ ਜਾਣ ਵਾਲਾ ਤੇਲ ਇਸ ਤੋਂ ਬਚਾਉਂਦਾ ਹੈ। ਇਸ ਦੇ ਬਾਵਜੂਦ ਵਾਲਾਂ ਦੀ ਸਫ਼ਾਈ ਦਾ ਧਿਆਨ ਰੱਖਣਾ ਅਤੇ ਉਹਨਾਂ ਨੂੰ ਸਹੀ ਸਮੇਂ ਧੋਣਾ ਜ਼ਰੂਰੀ ਹੈ।
PM Modi
ਦਸ ਦਈਏ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਇਲਾਜ ਦੀ ਖੋਜ ਜਾਰੀ ਹੈ। ਪੀਐਮ ਮੋਦੀ ਨੇ AYUSH ਵਿਭਾਗ ਤਹਿਤ ਇਕ ਟਾਸਕ ਫੋਰਸ ਦਾ ਗਠਨ ਕੀਤਾ ਹੈ, ਜੋ ਕਿ ਆਯੁਰਵੇਦ ਦੁਆਰਾ COVID-19 ਦਾ ਇਲਾਜ ਲੱਭਣ ਦਾ ਕੰਮ ਕਰੇਗਾ। ਆਯੁਰਵੇਦ ਅਤੇ ਪਰੰਪਰਿਕ ਦਵਾਈਆਂ ਦੁਆਰਾ ਇਸ ਖਤਰਨਾਕ ਬਿਮਾਰੀ ਤੇ ਕਾਬੂ ਪਾਉਣ ਲਈ ICMR (ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ) ਵਰਗੀਆਂ ਸੰਸਥਾਵਾਂ ਰਿਸਰਚ ਕਰ ਰਹੀਆਂ ਹਨ।
Ayurveda
ਟਾਸਕ ਫੋਰਸ ਇਹਨਾਂ ਦੇ ਨਾਲ ਮਿਲ ਕੇ ਰਿਸਰਚ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਵਿਚ ਕੰਮ ਕਰੇਗੀ। ਕੇਂਦਰੀ ਮੰਤਰੀ ਸ਼੍ਰੀਪਦ ਯੇਸੋ ਨਾਇਕ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਕ ਟਾਸਕ ਫੋਰਸ ਟੀਮ ਤਿਆਰ ਕਰਵਾਈ ਹੈ।
ਇਹ ਟੀਮ ਆਯੁਰਵੇਦ ਅਤੇ ਪਰੰਪਰਿਕ ਦਵਾਈਆਂ ਦੇ ਮੈਡੀਕਲ ਫਾਰਮੂਲੇ ਨੂੰ COVID-19 ਖਿਲਾਫ ਵਿਗਿਆਨਿਕ ਤਰੀਕੇ ਨਾਲ ਪ੍ਰਯੋਗ ਕਰਨ ਵਿਚ ਮਦਦ ਕਰੇਗੀ। ਇਹ ਟਾਸਕ ਫੋਰਸ ICMR ਵਰਗੀਆਂ ਸੰਸਥਾਵਾਂ ਨਾਲ ਮਿਲ ਕੇ ਕੰਮ ਕਰੇਗੀ ਜਿਸ ਨਾਲ ਆਯੁਰਵੇਦਿਕ ਵਿਧੀ ਨਾਲ ਕੋਰੋਨਾ ਵਰਗੀ ਖਤਰਨਾਕ ਬਿਮਾਰੀ ਦਾ ਇਲਾਜ ਸੰਭਵ ਹੋ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।