ਗੂਗਲ ਮੈਪ ਦਾ ਕਾਰਾ: ਬਰਾਤ ਲੈ ਕੇ ਜਾ ਰਿਹਾ ਲਾੜਾ ਕਿਸੇ ਹੋਰ ਲਾੜੀ ਦੇ ਘਰ ਭੇਜ ਦਿਤਾ
Published : Apr 12, 2021, 8:18 am IST
Updated : Apr 12, 2021, 9:27 am IST
SHARE ARTICLE
Bridegroom
Bridegroom

ਰ ਲੜਕੀ ਵਾਲਿਆਂ ਨੇ ਵੱਡਾ ਦਿਲ ਦਿਖਾਉਂਦਿਆਂ ਉਨ੍ਹਾਂ ਨੂੰ ਲੜਕੇ ਤੇ ਬਰਾਤ ਨੂੰ ਸਹੀ ਪਤੇ ’ਤੇ ਪਹੁੰਚ ਦਿਤਾ  

ਇੰਡੋਨੇਸ਼ੀਆ: ਗੂਗਲ ਮੈਪਸ ਨੇ ਬੇਸ਼ਕ ਪਤਾ ਪੁੱਛਣ ਵਾਲਿਆਂ ਲਈ ਰਸਤਾ ਆਸਾਨ ਬਣਾ ਦਿਤਾ ਹੈ ਪਰ ਕਦੀ-ਕਦਾਈਂ ਇਸ ਦਾ ਸਹਾਰਾ ਲੈਣਾ ਸਭ ਤੋਂ ਵੱਡੀ ਗ਼ਲਤੀ ਵੀ ਸਾਬਿਤ ਹੋ ਸਕਦਾ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਗੂਗਲ ਮੈਪ ਜ਼ਰੀਏ ਇਕ ਲਾੜਾ ਬਾਰਾਤ ਲੈ ਕੇ ਲੜਕੀ ਵਾਲਿਆਂ ਦੇ ਇਥੇ ਪਹੁੰਚ ਗਿਆ। ਬਰਾਤ ਦੀ ਖ਼ਾਤਰਦਾਰੀ ਵੀ ਹੋਈ ਪਰ ਬਾਅਦ ਵਿਚ ਅਸਲੀਅਤ ਦਾ ਖ਼ੁਲਾਸਾ ਹੋਇਆ ਤਾਂ ਪਤਾ ਚਲਿਆ ਕਿ ਬਰਾਤ ਗ਼ਲਤ ਜਗ੍ਹਾ ਪਹੁੰਚੀ ਹੈ। 

Google maps how to use newly added stay safer feature Google maps

ਮਾਮਲਾ ਇੰਡੋਨੇਸ਼ੀਆ ਦਾ ਹੈ ਜਿਥੇ ਇਕੋ ਪਿੰਡ ’ਚ ਦੋ ਸਮਾਗਮ ਸਨ, ਇਕ ਵਿਆਹ ਤੇ ਇਕ ਮੰਗਣੀ। ਇਸ ਦੀ ਵਜ੍ਹਾ ਨਾਲ ਭਰਮ ਹੋਇਆ ਤੇ ਲਾੜੇ ਦਾ ਵਿਆਹ ਗ਼ਲਤ ਲੜਕੀ ਨਾਲ ਹੁੰਦੇ-ਹੁੰਦੇ ਬਚ ਗਿਆ। ਇੰਡੋਨੇਸ਼ੀਆਈ ਦੇ ਇਕ ਪੋਰਟਲ ਦੀ ਇਕ ਖ਼ਬਰ ਅਨੁਸਾਰ 27 ਸਾਲਾ ਲਾੜੀ ਉਲਫ਼ਾ ਨੇ ਦਸਿਆ ਕਿ ਸ਼ੁਰੂ ਵਿਚ ਉਸ ਨੂੰ ਇਹ ਨਹੀਂ ਪਤਾ ਸੀ ਕਿ ਜਿਹੜਾ ਲੜਕਾ ਉਥੇ ਬਰਾਤ ਲੈ ਕੇ ਆਇਆ ਹੈ, ਉਸ ਦਾ ਹੋਣ ਵਾਲਾ ਪਤੀ ਨਹੀਂ ਹੈ। ਮੇਰੇ ਪਰਵਾਰ ਨੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਦੋਵਾਂ ਧੜਿਆਂ ’ਚ ਤੋਹਫ਼ਿਆਂ ਦੀ ਵੀ ਅਦਲਾ-ਬਦਲੀ ਹੋਈ।’

Google MapsGoogle Maps

ਹਾਲਾਂਕਿ, ਬਰਾਤ ’ਚੋਂ ਹੀ ਕਿਸੇ ਇਕ ਨੂੰ ਉਦੋਂ ਅਹਿਸਾਸ ਹੋਇਆ ਕਿ ਉਹ ਗ਼ਲਤ ਘਰ ਵਿਚ ਵੜ ਗਏ ਹਨ। ਇਸ ਤੋਂ ਬਾਅਦ ਬਰਾਤੀਆਂ ਨੇ ਦਸਿਆ ਕਿ ਗੂਗਲ ਮੈਪਸ ਦੀ ਵਜ੍ਹਾ ਨਾਲ ਉਹ ਗ਼ਲਤ ਪਤੇ ’ਤੇ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਮਾਫ਼ੀ ਮੰਗੀ ਤੇ ਖ਼ਰਚਾ ਦੇਣ ਦੀ ਵੀ ਗੱਲ ਕਹੀ ਪਰ ਲੜਕੀ ਵਾਲਿਆਂ ਨੇ ਵੱਡਾ ਦਿਲ ਦਿਖਾਉਂਦਿਆਂ ਉਨ੍ਹਾਂ ਨੂੰ ਲੜਕੇ ਤੇ ਬਰਾਤ ਨੂੰ ਸਹੀ ਪਤੇ ’ਤੇ ਪਹੁੰਚ ਦਿਤਾ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement