Bangalore Cafe Blast Case: NIA ਨੂੰ ਮਿਲੀ ਵੱਡੀ ਸਫਲਤਾ, ਕੋਲਕਾਤਾ ਤੋਂ 2 ਸ਼ੱਕੀ ਗ੍ਰਿਫਤਾਰ

By : BALJINDERK

Published : Apr 12, 2024, 1:39 pm IST
Updated : Apr 12, 2024, 1:39 pm IST
SHARE ARTICLE
Bangalore Cafe Blast
Bangalore Cafe Blast

Bangalore Cafe Blast Case: NIAਦੀ ਟੀਮ ਦੋਵਾਂ ਨੂੰ ਲੱਭਣ ਲਈ ਕੋਲਕਾਤਾ ’ਚ ਇੱਕ ਛੁਪਣਗਾਹ ਪਹੁੰਚੀ, ਜਿੱਥੇ ਫਰਜ਼ੀ ਨਾਵਾਂ ਨਾਲ ਰਹਿ ਰਹੇ ਸਨ ਮੁਲਜ਼ਮ

Bangalore Cafe Blast Case:ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ ਬਲਾਸਟ ਮਾਮਲੇ ’ਚ NIA ਨੂੰ ਵੱਡੀ ਸਫ਼ਲਤਾ ਮਿਲੀ ਹੈ। NIA ਨੇ ਅੱਜ ਸਵੇਰੇ ਕੋਲਕਾਤਾ ਤੋਂ ਦੋ ਸ਼ੱਕੀ ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ। ਸ਼ੁੱਕਰਵਾਰ ਨੂੰ, ਦੋ ਲੋਕਾਂ, ਮੁਸਾਵੀਰ ਹੁਸੈਨ ਸ਼ਾਜ਼ੇਬ ਅਤੇ ਅਬਦੁਲ ਮਾਤਿਨ ਤਾਹਾ ਨੂੰ ਪਿਛਲੇ ਮਹੀਨੇ ਬੈਂਗਲੁਰੂ ਵਿੱਚ ਰਾਮੇਸ਼ਵਰਮ ਕੈਫੇ ਬਲਾਸਟ ਮਾਮਲੇ ਵਿਚ ਹਿਰਾਸਤ ’ਚ ਲਿਆ ਗਿਆ ਸੀ। ਮੁਸਾਵੀਰ ਹੁਸੈਨ ਸ਼ਾਜ਼ੇਬ ’ਤੇ ਕਥਿਤ ਤੌਰ ’ਤੇ ਕੈਫੇ ਵਿਚ ਵਿਸਫੋਟਕ ਯੰਤਰ ਲਗਾਉਣ ਦਾ ਦੋਸ਼ ਹੈ ਅਤੇ ਅਬਦੁਲ ਮਾਤਿਨ ਤਾਹਾ ਨੂੰ ਹਮਲੇ ਦਾ ਮਾਸਟਰਮਾਈਂਡ ਦੱਸਿਆ ਜਾਂਦਾ ਹੈ।

ਇਹ ਵੀ ਪੜੋ:Lok Sabha Election 2024: ਇਹ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦੀਆਂ ਚੋਣਾਂ ਹਨ : ਰਾਹੁਲ ਗਾਂਧੀ 

ਸ਼ੁੱਕਰਵਾਰ ਸਵੇਰੇ, NIA ਦੀ ਟੀਮ ਦੋਨਾਂ ਨੂੰ ਲੱਭਣ ਲਈ ਕੋਲਕਾਤਾ ਵਿੱਚ ਇੱਕ ਛੁਪਣਗਾਹ ਪਹੁੰਚੀ, ਜਿੱਥੇ ਦੋਵੇਂ ਸ਼ੱਕੀ ਫਰਜ਼ੀ ਨਾਵਾਂ ਨਾਲ ਰਹਿ ਰਹੇ ਸਨ। ਦੋਵਾਂ ਮੁਲਜ਼ਮਾਂ ਨੂੰ NIA, ਕੇਂਦਰੀ ਖੁਫ਼ੀਆ ਏਜੰਸੀਆਂ ਅਤੇ ਪੱਛਮੀ ਬੰਗਾਲ, ਤੇਲੰਗਾਨਾ, ਕਰਨਾਟਕ ਅਤੇ ਕੇਰਲਾ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਵਿਚ ਹਿਰਾਸਤ ਵਿੱਚ ਲਿਆ ਗਿਆ। ਪਿਛਲੇ ਹਫਤੇ ਜਾਂਚ ਏਜੰਸੀ ਨੇ ਕਰਨਾਟਕ ਦੇ ਸ਼ਿਵਮੋਗਾ ਜ਼ਿਲ੍ਹੇ ਦੇ ਤੀਰਥਹੱਲੀ ਦੇ ਰਹਿਣ ਵਾਲੇ ਸ਼ਾਜ਼ੇਬ ਅਤੇ ਤਾਹਾ ਦੀ ਪਛਾਣ ਕੀਤੀ ਸੀ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਕਰਨਾਟਕ, ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ਵਿਚ 18 ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ।

ਇਹ ਵੀ ਪੜੋ:Punjab Weather : ਪੰਜਾਬ ’ਚ 13 ਤੋਂ 15 ਅਪ੍ਰੈਲ ਤੱਕ ਗੜੇਮਾਰੀ ਤੇ ਮੀਂਹ ਪੈਣ ਦੀ ਸੰਭਾਵਨਾ, IMD ਵੱਲੋਂ ਕਿਸਾਨਾਂ ਲਈ ਐਡਵਾਇਜ਼ਰੀ ਜਾਰੀ

ਇਸ ਮਾਮਲੇ ਵਿੱਚ ਮੁਜ਼ੱਮਿਲ ਸ਼ਰੀਫ਼ ਨਾਮ ਦਾ ਇੱਕ ਹੋਰ ਸਾਜ਼ਿਸ਼ਕਰਤਾ ਵੀ ਸੀ, ਜਿਸ ਨੇ ਮੁੱਖ ਮੁਲਜ਼ਮ ਨੂੰ ਸਮੱਗਰੀ ਅਤੇ ਮਦਦ ਮੁਹੱਈਆ ਕਰਵਾਈ ਸੀ। ਉਸ ਨੂੰ 26 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ 1 ਮਾਰਚ ਨੂੰ ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ ਵਿੱਚ ਹੋਏ ਧਮਾਕੇ ਵਿੱਚ ਕਈ ਗਾਹਕ ਅਤੇ ਹੋਟਲ ਕਰਮਚਾਰੀ ਜ਼ਖਮੀ ਹੋ ਗਏ ਸਨ। 29 ਮਾਰਚ ਨੂੰ ਏਜੰਸੀ ਨੇ ਦੋ ਮੁੱਖ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਸੂਚਨਾ ਦੇਣ ਵਾਲੇ ਨੂੰ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਗ੍ਰਿਫਤਾਰੀ ਤੋਂ ਪਹਿਲਾਂ ਏਜੰਸੀ ਨੇ ਕਾਲਜ ਅਤੇ ਸਕੂਲੀ ਦੋਸਤਾਂ ਸਮੇਤ ਮੁਲਜ਼ਮਾਂ ਦੇ ਜਾਣਕਾਰਾਂ ਤੋਂ ਵੀ ਪੁੱਛਗਿੱਛ ਕੀਤੀ ਸੀ।

ਇਹ ਵੀ ਪੜੋ:Nabha News : ਨਾਭਾ ਕਾਲਜ ’ਚ ਵਿਦਿਆਰਥਣ ਨਾਲ ਸਮੂਹਿਕ ਜਬਰ-ਜ਼ਨਾਹ ਦਾ ਮਾਮਲੇ ’ਚ ਤੀਜਾ ਮੁਲਜ਼ਮ ਗ੍ਰਿਫ਼ਤਾਰ 

 (For more news apart from Big success for NIA, 2 suspects arrested from Kolkata News in Punjabi, stay tuned to Rozana Spokesman)

Location: India, Karnataka, Bengaluru

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement