
ਬੁਰਜ਼ ਖ਼ਲੀਫ਼ਾ 'ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਲੱਗੀ ਹੋਈ ਦਿਖਾਈ ਦੇ ਰਹੀ ਹੈ।
ਦੁਬਈ ਸਥਿਤ ਵਿਸ਼ਵ ਦੇ ਸਭ ਤੋਂ ਉਚੇ 'ਬੁਰਜ਼ ਖਲੀਫ਼ਾ' 'ਤੇ ਕੁੱਝ ਮੌਕਿਆਂ ਨੂੰ ਲੈ ਕੇ ਪ੍ਰਸਿੱਧ ਹਸਤੀਆਂ ਦੀਆਂ ਤਸਵੀਰਾਂ ਅਤੇ ਦੇਸ਼ਾਂ ਦੇ ਝੰਡੇ ਨਜ਼ਰ ਆ ਚੁੱਕੇ ਹਨ। ਕੁੱਝ ਸਮਾਂ ਪਹਿਲਾਂ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡ੍ਰਨ ਦੀ ਤਸਵੀਰ ਵੀ ਬੁਰਜ਼ ਖ਼ਲੀਫ਼ਾ 'ਤੇ ਨਜ਼ਰ ਆਈ ਸੀ। ਪਰ ਹੁਣ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿਚ ਬੁਰਜ਼ ਖ਼ਲੀਫ਼ਾ 'ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਲੱਗੀ ਹੋਈ ਦਿਖਾਈ ਦੇ ਰਹੀ ਹੈ।
Sant Jarnail Singh Bhindrawale picture on Burj Khalifa
ਹਾਲਾਂਕਿ ਖੋਜ ਕਰਨ 'ਤੇ ਅਜਿਹਾ ਕੁੱਝ ਵੀ ਸਾਹਮਣੇ ਨਹੀਂ ਆਇਆ ਜਿਸ ਤੋਂ ਇਹ ਪਤਾ ਚੱਲ ਸਕੇ ਕਿ ਇਹ ਤਸਵੀਰ ਵਾਕਈ ਬੁਰਜ਼ ਖ਼ਲੀਫ਼ਾ 'ਤੇ ਲਗਾਈ ਗਈ ਹੈ ਜਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਐਡਿਟ ਕਰਕੇ ਬਣਾਇਆ ਗਿਆ ਹੈ। ਪਰ ਸਿੱਖਾਂ ਵਲੋਂ ਇਸ ਵੀਡੀਓ ਨੂੰ ਖ਼ੂਬ ਵਾਇਰਲ ਕੀਤਾ ਜਾ ਰਿਹਾ ਹੈ ਅਤੇ ਸਿੱਖਾਂ ਦੀ ਚੜ੍ਹਦੀ ਕਲਾ ਵਾਲੇ ਕੁਮੈਂਟ ਵੀ ਕੀਤੇ ਜਾ ਰਹੇ ਹਨ।