
ਸਾਲ 1994 'ਚ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਕੇ ਭਾਰਤ ਦਾ ਸਿਰ ਉੱਚਾ ਕਰਨ ਵਾਲੀ ਅਤੇ ਬਾਲੀਵੁਡ ਦੀਆਂ ਕਈ ਹਿੱਟ ਫ਼ਿਲਮਾਂ ਦੇਣ ਵਾਲੀ ਅਦਾਕਾਰਾ ਸੁਸ਼ਮਿਤਾ ਸੇਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿਣ ਵਾਲੇ ਸਟਾਰਜ਼ 'ਚੋਂ ਇਕ ਹੈ । ਸੁਸ਼ਮਿਤਾ ਆਏ ਦਿਨ ਆਪਣੀਆਂ ਐਕਟਿਵਿਟੀਜ਼ ਨੂੰ ਤਸਵੀਰਾਂ ਤੇ ਵੀਡੀਓਜ਼ ਰਾਹੀਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ 'ਚ ਸੁਸ਼ਮਿਤਾ ਨੇ ਆਪਣੀਆਂ ਕੁਝ ਡਾਂਸਿੰਗ ਵੀਡੀਓਜ਼ ਇੰਸਟਾਗਰਾਮ 'ਤੇ ਪੋਸਟ ਕੀਤੀਆਂ ਸਨ ਜਿਨਾਂ ਵਿਚ ਸੁਸ਼ ਆਪਣੀ ਛੋਟੀ ਬੇਟੀ ਨਾਲ ਵੀਡੀਓਜ਼ ਸਾਂਝੀ ਕੀਤੀ ਸੀ, ਅਤੇ ਹੁਣ ਇੱਕ ਵਾਰ ਫਿਰ ਅੰਗਰੇਜੀ ਗੀਤ 'ਤੇ ਡਾਂਸ ਕਰਦੇ ਹੋਏ ਵੀਡੀਓ ਸਾਂਝੀ ਕੀਤੀ ਹੈ ਜਿਥੇ ਉਹਨਾਂ ਦੇ ਪਿੱਛੇ ਬੁਰਜ ਖਲੀਫਾ ਦੀ ਇਮਾਰਤ ਨਜ਼ਰ ਆ ਰਹੀ ਹੈ । ਸੁਸ਼ਮਿਤਾ ਇਸ ਵੀਡੀਓ 'ਚ ਕਾਫੀ ਐਨਰਜੈਟਿਕ ਡਾਂਸ ਕਰਦੇ ਹੋਏ ਦਿਖ ਰਹੀ ਹੈ।
ਕੁਝ ਦਿਨ ਪਹਿਲਾਂ ਵੀ ਸੁਸ਼ਮਿਤਾ ਸੇਨ ਨੇ ਆਪਣੀ ਫਿਟਨੈਸ ਵਰਕਆਊਟ ਦਾ ਵੀਡੀਓ ਸਾਂਝਾ ਕੀਤਾ ਸੀ ਜਿਥੇ ਉਹ ਆਪਣੀ ਕਸਰਤ ਨਾਲ ਲੋਕਾਂ ਨੂੰ ਕਾਫੀ ਮੋਟੀਵੇਟ ਕੀਤਾ ਸੀ
ਤੁਹਾਨੂੰ ਦੱਸ ਦੇਈਏ ਕਿ ਸੁਸ਼ਮਿਤਾ ਡਾਂਸ ਲਵਰ ਹੈ ਅਤੇ ਉਹ ਅਕਸਰ ਹੀ ਫਲੋਰ 'ਤੇ ਆਪਣੇ ਇਸ ਪਰਫਾਰਮ ਕਰਦੀ ਨਜ਼ਰ ਆਉਂਦੀ ਹੈ ਜਿਥੇ ਉਹਨਾਂ ਦੀਆਂ ਬੇਟੀਆਂ ਵੀ ਨਾਲ ਹੁੰਦੀਆਂ ਹਨ। ਇਸ ਵੀਡੀਓ ਨੂੰ ਸੁਸ਼ਮਿਤਾ ਨੇ ਕੈਪਸ਼ਨ ਵੀ ਦਿੱਤਾ ਹੈ। ਸੁਸ਼ਮਿਤਾ ਲਿਖਦੀ ਹੈ, ''ਇਸ ਪਲ ਨੂੰ ਜੀ ਰਹੀ ਹਾਂ, ਦੁਨੀਆ ਭੁਲਾ ਕੇ ਖੁਦ ਨੂੰ ਇੰਝ ਡਾਂਸ ਕਰਦੇ ਚੰਗਾ ਫੀਲ ਕਰ ਰਹੀ ਹਾਂ। # jonasblue ਸ਼ੁਕਰੀਆ ਇਸ ਗੀਤ ਲਈ। ਮੇਰੀ ਦੁਨੀਆ 'ਚ ਤੁਹਾਡਾ ਸਵਾਗਤ ਹੈ। ਮੇਰੇ ਨਾਲ ਡਾਂਸ ਕਰੋ। ਤੁਹਾਨੂੰ ਸਾਰਿਆ ਨੂੰ ਮੇਰਾ ਬਹੁਤ-ਬਹੁਤ ਪਿਆਰ।''
'ਸ਼ੇਪ ਆਫ ਯੂ' 'ਚ ਡਾਂਸ ਕਰ ਰਹੀ ਸੁਸ਼ਮਿਤਾ ਸੇਨ ਅਤੇ ਉਨ੍ਹਾਂ ਦੀ ਬੇਟੀ ਸ਼ੀਸ਼ੇ 'ਚ ਖੁਦ ਨੂੰ ਦੇਖ ਕੇ ਡਾਂਸ ਕਰ ਰਹੀ ਹੈ, ਜੋ ਤੁਹਾਨੂੰ ਸ਼ਾਇਦ ਆਪਣੇ ਬਚਪਨ ਦੀ ਯਾਦ ਦਿਵਾ ਦੇਵੇਗੀ।