ਸ਼ੀ ਜਿਨਪਿੰਗ ਗੰਭੀਰ ਮਾਨਸਿਕ ਬਿਮਾਰੀ ਤੋਂ ਹਨ ਪੀੜਤ, ਜੋਅ ਬਿਡੇਨ ਤੇ ਪੁਤਿਨ ਨੂੰ ਇਹ ਬਿਮਾਰੀਆਂ ਹੋਣ ਦੀ ਖ਼ਬਰ! 
Published : May 12, 2022, 2:27 pm IST
Updated : May 12, 2022, 2:27 pm IST
SHARE ARTICLE
 Xi Jinping is suffering from a serious mental illness And Also Putin
Xi Jinping is suffering from a serious mental illness And Also Putin

68 ਸਾਲਾ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ‘ਸੇਰੇਬ੍ਰਲ ਐਨਿਉਰਿਜ਼ਮ’ ਤੋਂ ਪੀੜਤ ਦੱਸੇ ਜਾ ਰਹੇ ਹਨ

 

ਰੂਸ - ਯੂਕਰੇਨ ਵਿਚ ਜੰਗ ਜਾਰੀ ਹੈ। ਵਿਸ਼ਵ ਅਜੇ ਵੀ ਮਹਾਂਮਾਰੀ ਤੋਂ ਉਭਰ ਰਿਹਾ ਹੈ। ਮਹਿੰਗਾਈ ਆਪਣੇ ਸਿਖਰ 'ਤੇ ਹੈ। ਦੁਨੀਆ ਨੂੰ ਅਜਿਹੀ ਸਥਿਤੀ ਵਿਚ ਲਿਆਉਣ ਜਾਂ ਇਸ ਵਿਚੋਂ ਬਾਹਰ ਕੱਢਣ ਲਈ ਜ਼ਿੰਮੇਵਾਰ ਤਿੰਨ ਮਹਾਂਸ਼ਕਤੀ ਦੇਸ਼ਾਂ ਦੇ ਸੁਪਰੀਮ ਲੀਡਰਾਂ ਦੇ ਗੰਭੀਰ ਬਿਮਾਰ ਹੋਣ ਦੀਆਂ ਖ਼ਬਰਾਂ ਹਨ।

ਸ਼ੀ ਜਿਨਪਿੰਗ 
68 ਸਾਲਾ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ‘ਸੇਰੇਬ੍ਰਲ ਐਨਿਉਰਿਜ਼ਮ’ (cerebral aneurysm) ਤੋਂ ਪੀੜਤ ਦੱਸੇ ਜਾ ਰਹੇ ਹਨ। ਇਸ ਕਾਰਨ ਪੀੜਤ ਦੇ ਦਿਮਾਗ ਦੀਆਂ ਨਸਾਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਸੁੱਜ ਜਾਂਦੀਆਂ ਹਨ। ਇਹ ਪਤਲੀ ਟਹਿਣੀ ਦੇ ਛੋਟੇ ਲਟਕਦੇ ਦਾਣੇ ਵਰਗਾ ਲੱਗਦਾ ਹੈ। ਇਸ ਦੇ ਫਟਣ ਨਾਲ ਸਿਰਦਰਦ, ਉਲਟੀ, ਗਰਦਨ 'ਚ ਅਕੜਾਅ ਹੋ ਜਾਂਦਾ ਹੈ। ਵਿਅਕਤੀ ਸੁਸਤ ਹੋ ਜਾਂਦਾ ਹੈ ਅਤੇ ਤੁਰਨ-ਫਿਰਨ ਵਿਚ ਮੁਸ਼ਕਲ ਹੁੰਦੀ ਹੈ।

- ਮਾਰਚ 2019 ਵਿਚ ਇਟਲੀ ਦੀ ਯਾਤਰਾ ਦੌਰਾਨ ਉਹਨਾਂ ਦੇ ਪੈਰ ਲੜਖੜਾ ਗਏ ਸਨ, ਬਾਅਦ ਵਿਚ ਜਦੋਂ ਉਹ ਫਰਾਂਸ ਪਹੁੰਚੇ ਤਾਂ ਉਹਨਾਂ ਨੂੰ ਇੱਥੇ ਬੈਠਣ ਲਈ ਵੀ ਮਦਦ ਲੈਣੀ ਪਈ।
ਇਸੇ ਤਰ੍ਹਾਂ ਅਕਤੂਬਰ 2020 ਵਿਚ ਸ਼ੇਨਜ਼ੇਨ ਵਿਚ ਇੱਕ ਭਾਸ਼ਣ ਦੌਰਾਨ ਉਹਨਾਂ ਦੀ ਆਵਾਜ਼ ਬਹੁਤ ਘੱਟ ਸੀ ਅਤੇ ਉਹ ਖੰਘ ਵੀ ਰਹੇ ਸਨ। ਫਿਰ ਉਹਨਾਂ ਦੇ ਬਿਮਾਰ ਹੋਣ ਦਾ ਡਰ ਵਧ ਗਿਆ। ਕੋਰੋਨਾ ਦੀ ਲਹਿਰ ਖ਼ਤਮ ਹੋਣ ਤੋਂ ਬਾਅਦ ਵੀ ਉਹ ਵਿਦੇਸ਼ੀ ਨੇਤਾਵਾਂ ਨੂੰ ਮਿਲਣ ਤੋਂ ਬਚਦੇ ਰਹੇ। ਲੰਬੇ ਸਮੇਂ ਬਾਅਦ ਉਹ ਬੀਜਿੰਗ ਵਿੰਟਰ ਓਲੰਪਿਕ ਵਿਚ ਦਿਖਾਈ ਦਿੱਤੇ। 

Xi Jinping

Xi Jinping

ਬੀਤੇ ਕੁੱਝ ਸਮੇਂ ਵਿਚ ਚੀਨ ਦੀ ਅਰਥਵਿਵਸਥਾ ਲੜਖੜਾ ਰਹੀ ਹੈ। ਯੂਕਰੇਨ ਵਿਚ ਚੱਲ ਰਹੇ ਯੁੱਧ ਕਰ ਕੇ ਦੇਸ਼ ਵਿਚ ਤੇਲ ਤੇ ਗੈਸ ਦੀਆਂ ਕੀਮਤਾਂ ਬਹੁਤ ਵਧ ਗਈਆਂ। ਜੀਰੋ ਕੋਵਿਡ ਪਾਲਿਸੀ ਕਰ ਕੇ ਵੀ ਅਰਥਵਿਵਸਥਾ ਮੁਸ਼ਕਿਲ ਵਿਚ ਹੈ। 
ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਜ਼ਰੀਏ ਚੀਨ ਨੇ ਦੁਨੀਆ ਭਰ ਵਿਚ ਕਰਜ਼ਾ ਵੰਡਿਆ ਹੈ। ਚੀਨੀ ਕੰਪਨੀਆਂ 'ਤੇ ਸਰਕਾਰੀ ਕਹਿਰ ਵਧਦਾ ਜਾ ਰਿਹਾ ਹੈ। ਇਸ ਸਭ ਦੀ ਜ਼ਿੰਮੇਵਾਰੀ ਸ਼ੀ ਜਿਨਪਿੰਗ ਦੇ ਮੋਢਿਆਂ 'ਤੇ ਹੈ ਅਤੇ ਉਹ ਆਪਣੇ ਤੀਜੇ ਕਾਰਜਕਾਲ ਵੱਲ ਦੇਖ ਰਹੇ ਹਨ।

- ਜੋ ਬਾਈਡੇਨ 
79 ਸਾਲ ਦੇ ਅਮਰੀਕੀ ਰਾਸ਼ਟਰਪਤੀ ਨੂੰ ਉਹਨਾਂ ਦੀ ਵਧ ਰਹੀ ਉਮਰ ਦੀਆਂ ਬਿਮਾਰੀਆਂ ਨੇ ਘੇਰ ਕੇ ਰੱਖਿਆ ਹੈ। ਕੁਝ ਰਿਪੋਰਟਾਂ 'ਚ ਉਹਨਾਂ ਨੂੰ ਡਿਮੈਂਸ਼ੀਆ ਦਾ ਮਰੀਜ਼ ਦੱਸਿਆ ਜਾ ਰਿਹਾ ਹੈ। ਬਿਡੇਨ ਨੂੰ ਵੀ 1988 'ਚ 'ਬ੍ਰੇਨ ਐਨਿਉਰਿਜ਼ਮ' ਹੋਇਆ ਸੀ, ਜਿਸ ਲਈ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਇਸ ਦੇ ਦੁਬਾਰਾ ਹੋਣ ਦੀ ਸਿਰਫ਼ 20% ਸੰਭਾਵਨਾ ਹੈ। ਬਿਡੇਨ ਨੇ ਆਪਣੇ ਗਲੇ ਦੇ ਬਲੈਡਰ ਨੂੰ ਵੀ ਹਟਾ ਦਿੱਤਾ ਹੈ। ਅਮੈਰੀਕਨ ਫੈਡਰੇਸ਼ਨ ਫਾਰ ਏਜਿੰਗ ਰਿਸਰਚ ਦੁਆਰਾ ਇੱਕ ਅਕਾਦਮਿਕ ਪੇਪਰ ਦੇ ਅਨੁਸਾਰ, ਇਸ ਗੱਲ ਦੀ 79% ਸੰਭਾਵਨਾ ਹੈ ਕਿ ਬਿਡੇਨ ਰਾਸ਼ਟਰਪਤੀ ਵਜੋਂ ਆਪਣਾ ਪਹਿਲਾ ਕਾਰਜਕਾਲ ਪੂਰਾ ਹੋਣ ਤੱਕ ਜਿਓਂਦੇ ਰਹਿ ਪਾਉਣ। 

15 ਅਪ੍ਰੈਲ 2022 ਨੂੰ, ਬਿਡੇਨ ਪੈਨਸਿਲਵੇਨੀਆ ਯੂਨੀਵਰਸਿਟੀ, ਉੱਤਰੀ ਕੈਰੋਲੀਨਾ ਵਿੱਚ ਇੱਕ ਭਾਸ਼ਣ ਦੇ ਰਹੇ ਸਨ। ਭਾਸ਼ਣ ਖਤਮ ਹੋਣ ਤੋਂ ਬਾਅਦ ਬਿਡੇਨ ਨੂੰ ਇਕੱਲੇ ਹਵਾ ਵਿਚ ਹੱਥ ਮਿਲਾਉਂਦੇ ਦੇਖਿਆ ਗਿਆ। ਸਮਾਗਮ ਵਿਚ ਬਿਡੇਨ ਨਾਲ ਮੰਚ ਸਾਂਝਾ ਕਰਨ ਵਾਲਾ ਕੋਈ ਨਹੀਂ ਸੀ। ਇਸ ਤੋਂ ਪਹਿਲਾਂ ਬਿਡੇਨ ਵ੍ਹਾਈਟ ਹਾਊਸ ਦੇ ਇੱਕ ਸਮਾਗਮ ਵਿਚ ਵੀ ਕਾਫੀ ਵਿਅਸਤ ਨਜ਼ਰ ਆਏ ਸਨ। ਇਸ ਸਮਾਗਮ ਵਿਚ ਬਰਾਕ ਓਬਾਮਾ ਵੀ ਮੌਜੂਦ ਸਨ। ਬਿਡੇਨ ਦੇ ਆਲੋਚਕ ਵੀ ਉਨ੍ਹਾਂ ਨੂੰ 'ਸਲੀਪੀ ਜੋ' ਵੀ ਕਹਿੰਦੇ ਹਨ।

 Joe BidenJoe Biden

ਅਮਰੀਕਾ ਦੇ ਸਾਹਮਣੇ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਰੂਸ-ਯੂਕਰੇਨ ਯੁੱਧ ਅਤੇ ਇਸ ਤੋਂ ਪੈਦਾ ਹੋਈ ਸਥਿਤੀ ਹੈ। ਰੂਸ ਪਾਬੰਦੀਆਂ ਦੀ ਪਰਵਾਹ ਕੀਤੇ ਬਿਨ੍ਹਾਂ ਆਪਣੀ ਮਨਮਾਨੀ ਕਰ ਰਿਹਾ ਹੈ। ਇਸ ਨਾਲ ਦੁਨੀਆ ਭਰ ਵਿੱਚ ਵਸਤੂਆਂ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਅਮਰੀਕਾ ਵੀ ਇਸ ਤੋਂ ਅਪਵਾਦ ਨਹੀਂ ਹੈ। ਕੋਵਿਡ ਤੋਂ ਬਾਅਦ, ਜੀਡੀਪੀ ਨੂੰ ਤੇਜ਼ ਕਰਨ, ਨੌਕਰੀਆਂ ਪੈਦਾ ਕਰਨ, ਮਹਾਂਮਾਰੀ ਦੀ ਰੋਕਥਾਮ ਅਤੇ ਵਿਸ਼ਵ ਸ਼ਾਂਤੀ ਲਈ ਕਦਮ ਚੁੱਕਣ ਦੀ ਜ਼ਿੰਮੇਵਾਰੀ ਜੋ ਬਿਡੇਨ ਦੇ ਮੋਢਿਆਂ 'ਤੇ ਹੈ।

- ਵਲਾਦੀਮੀਰ ਪੁਤਿਨ 
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (69) ਆਪਣੀ ਸਿਹਤ ਨੂੰ ਲੈ ਕੇ ਕਾਫ਼ੀ ਗੁਪਤ ਹਨ। ਇਸ ਲਈ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਰਾਹੀਂ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਹਾਲ ਹੀ ਦੀਆਂ ਕਈ ਰਿਪੋਰਟਾਂ ਵਿਚ, ਉਹਨਾਂ ਨੂੰ ਥਾਇਰਾਇਡ ਕੈਂਸਰ ਦੱਸਿਆ ਗਿਆ ਹੈ। ਕੁਝ ਰਿਪੋਰਟਾਂ ਵਿਚ ਉਹ ਪਾਰਕਿੰਸਨ ਰੋਗ ਤੋਂ ਪੀੜਤ ਦੱਸੇ ਗਏ ਹਨ।  ਇਹ ਮਾਨਸਿਕ ਰੋਗ ਦੀ ਇੱਕ ਕਿਸਮ ਹੈ, ਜਿਸ ਵਿਚ ਵਿਅਕਤੀ ਨੂੰ ਤੁਰਨ-ਫਿਰਨ ਵਿਚ ਦਿੱਕਤ, ਸਰੀਰ ਵਿਚ ਕੰਬਣੀ, ਸੰਤੁਲਨ ਦੀ ਸਮੱਸਿਆ ਹੁੰਦੀ ਹੈ।

ਹਾਲ ਹੀ 'ਚ ਪੁਤਿਨ ਦੇ ਦੋ ਵੀਡੀਓ ਵਾਇਰਲ ਹੋਏ ਸਨ। ਪਹਿਲਾ ਵੀਡੀਓ ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੂਕਾਸ਼ੈਂਕੋ ਦਾ ਹੱਥ ਮਿਲਾਉਂਦੇ ਹੋਇਆ ਦਾ ਸੀ। ਵੀਡੀਓ 'ਚ ਲੁਕਾਸੈਂਕੋ ਦਾ ਇੰਤਜ਼ਾਰ ਕਰ ਰਹੇ ਪੁਤਿਨ ਦਾ ਹੱਥ ਤੇਜ਼ੀ ਨਾਲ ਕੰਬ ਰਿਹਾ ਹੈ। ਕੰਬਣੀ ਨੂੰ ਰੋਕਣ ਲਈ, ਉਹ ਆਪਣਾ ਹੱਥ ਆਪਣੀ ਛਾਤੀ 'ਤੇ ਰੱਖਦਾ ਹੈ ਅਤੇ ਲੂਕਾਸ਼ੈਂਕੋ ਵੱਲ ਜਾਂਦੇ ਹੋਏ ਉਹ ਲੜਖੜਾ ਜਾਂਦੇ ਹਨ। 

Russian President Vladimir PutinRussian President Vladimir Putin

ਇਸ ਤੋਂ ਪਹਿਲਾਂ 12 ਮਿੰਟ ਦੀ ਵੀਡੀਓ 'ਚ ਪੁਤਿਨ ਨੂੰ ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨਾਲ ਮੁਲਾਕਾਤ ਦੌਰਾਨ ਲਗਾਤਾਰ ਮੇਜ਼ ਦਾ ਇੱਕ ਕੋਨਾ ਫੜੀ ਬੈਠੇ ਦੇਖਿਆ ਗਿਆ ਸੀ। ਇਸ ਦੌਰਾਨ ਉਹਨਾਂ ਦੇ ਸੱਜੇ ਹੱਥ ਦਾ ਅੰਗੂਠਾ ਅਤੇ ਪੈਰ ਹਿੱਲ ਰਹੇ ਸਨ। ਉਹ ਬਹੁਤ ਢਿੱਲੀ ਜਿਹੀ ਮੁਸਕਾਨ ਵਿਚ ਬੈਠੇ ਸਨ। ਪੁਤਿਨ ਦਾ ਚਿਹਰਾ ਸੁੱਜਿਆ ਨਜ਼ਰ ਆ ਰਿਹਾ ਸੀ। ਬੋਲਦਿਆਂ ਉਹਨਾਂ ਦੀ ਆਵਾਜ਼ ਕੰਬ ਰਹੀ ਸੀ।

ਇੱਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਮਾਸਕੋ ਦੇ ਸੈਂਟਰਲ ਕਲੀਨਿਕਲ ਹਸਪਤਾਲ ਦੇ ਇੱਕ ਸਰਜਨ ਯੇਵਗੇਨੀ ਸੇਲੀਵਾਨੋਵ 35 ਵਾਰ ਕਾਲੇ ਸਾਗਰ ਤੱਟ 'ਤੇ ਪੁਤਿਨ ਦੇ ਮਹਿਲ ਵਿਚ ਉਹਨਾਂ ਮਿਲਣ ਲਈ ਗਏ ਹਨ। ਸੇਲੀਵਾਨੋਵ ਥਾਇਰਾਇਡ ਕੈਂਸਰ ਦੇ ਮਾਹਿਰ ਹਨ। ਯੂਕਰੇਨ 'ਤੇ ਰੂਸੀ ਹਮਲੇ ਨੂੰ ਢਾਈ ਮਹੀਨੇ ਹੋ ਗਏ ਹਨ। ਯੁੱਧ ਨੇ ਹੁਣ ਤੱਕ ਰੂਸ ਨੂੰ ਸਿਰਫ ਨਿਰਾਸ਼ ਕੀਤਾ ਹੈ। ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਤੋਂ ਬਾਅਦ ਰੂਸ ਦੀ ਆਰਥਿਕਤਾ ਢਹਿ ਗਈ ਹੈ। ਰੂਸੀ ਮੁਦਰਾ - ਰੂਬਲ, ਡਿੱਗਦਾ ਰਹਿੰਦਾ ਹੈ। ਕਈ ਦੇਸ਼ਾਂ ਨੇ ਰੂਸ ਨਾਲ ਕੂਟਨੀਤਕ ਸਬੰਧ ਵੀ ਤੋੜ ਲਏ ਹਨ। ਇਸ ਸਭ ਲਈ ਪੁਤਿਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement