Delhi News : ਮੋਦੀ-ਪੁਤਿਨ ਦੀ ਮੁਲਾਕਾਤ ਦੇ ਕੁਝ ਦਿਨਾਂ ਬਾਅਦ ਭਾਰਤ ’ਚ ਅਮਰੀਕਾ ਦੇ ਰਾਜਦੂਤ ਦੀ ਪ੍ਰਤੀਕਿਰਿਆ

By : BALJINDERK

Published : Jul 12, 2024, 3:09 pm IST
Updated : Jul 12, 2024, 3:09 pm IST
SHARE ARTICLE
 US Ambassador Eric Garcetti
US Ambassador Eric Garcetti

Delhi News : ਅਮਰੀਕੀ ਰਾਜਦੂਤ ਨੇ ਕਿਹਾ ਕਿ ਭਾਰਤ-ਅਮਰੀਕਾ ਦੋਸਤੀ ਅਜੇ ਇੰਨੀ ਮਜ਼ਬੂਤ ਨਹੀਂ, ਜੰਗ ਦੇ ਮੈਦਾਨ ’ਚ ਡਟਣਾ ਹੈ ਜ਼ਰੂਰੀ

Delhi News : ਭਾਰਤ ’ਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਕਿਹਾ ਹੈ ਕਿ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਦਰਮਿਆਨ ਸਬੰਧ ਬਹੁਤ ਡੂੰਘੇ ਅਤੇ ਮਜ਼ਬੂਤ ਹਨ ਪਰ ਇਹ ਇੰਨੇ ਡੂੰਘੇ ਨਹੀਂ ਹਨ ਕਿ ਇਸਨੂੰ ਹਲਕੇ ’ਚ ਲਿਆ ਜਾਵੇ।
ਬੀਤੇ ਦਿਨੀਂ ਨਵੀਂ ਦਿੱਲੀ ’ਚ ਇੱਕ ਰੱਖਿਆ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ, ਅਮਰੀਕੀ ਰਾਜਦੂਤ ਨੇ ਕਿਹਾ ਕਿ ਭਾਰਤ ਆਪਣੀ ਰਣਨੀਤਕ ਸੁਤੰਤਰਤਾ ਨੂੰ ਪਸੰਦ ਕਰਦਾ ਹੈ ਪਰ ਯੁੱਧ ਦੇ ਮੈਦਾਨ ’ਚ ਇਸਦਾ ਕੋਈ ਮਤਲਬ ਨਹੀਂ ਹੈ।

ਇਹ ਵੀ ਪੜੋ: Punjab News : ਪੰਜਾਬ ’ਚ ਨਸ਼ਾ ਛੁਡਾਊ ਕੇਂਦਰ ’ਚ ਸਾਢੇ ਪੰਜ ਸਾਲਾਂ ’ਚ 127 ਕਰੋੜ ਗੋਲੀਆਂ ਦੀ ਹੋਈ ਖਪਤ

ਅਮਰੀਕੀ ਰਾਜਦੂਤ ਗਾਰਸੇਟੀ ਨੇ ਕਿਹਾ ਕਿ ਹੁਣ ਦੁਨੀਆਂ ਆਪਸ ’ਚ ਜੁੜ ਗਈ ਹੈ। ਹੁਣ ਜੰਗ ਦੂਰ ਨਹੀਂ, ਇਸ ਲਈ ਸਾਨੂੰ ਨਾ ਸਿਰਫ਼ ਸ਼ਾਂਤੀ ਲਈ ਖੜ੍ਹੇ ਹੋਣਾ ਪਵੇਗਾ, ਸਗੋਂ ਅਸ਼ਾਂਤੀ ਪੈਦਾ ਕਰਨ ਵਾਲੇ ਦੇਸ਼ਾਂ ਵਿਰੁੱਧ ਵੀ ਕਾਰਵਾਈ ਕਰਨੀ ਹੋਵੇਗੀ। ਅਮਰੀਕੀ ਰਾਜਦੂਤ ਨੇ ਕਿਹਾ ਕਿ ਇਹ ਅਜਿਹੀ ਗੱਲ ਹੈ ਜਿਸ ਨੂੰ ਅਮਰੀਕਾ ਅਤੇ ਭਾਰਤ ਨੂੰ ਮਿਲ ਕੇ ਸਮਝਣਾ ਹੋਵੇਗਾ। ਸਾਡੇ ਦੋਨਾਂ ਦੇਸਾਂ ਲਈ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਅਸੀਂ ਇਸ ਰਿਸ਼ਤੇ ’ਚ ਨਿਵੇਸ਼ ਕਰਨ ਦੇ ਬਰਾਬਰ ਨਤੀਜੇ ਪ੍ਰਾਪਤ ਕਰ ਸਕਾਂਗੇ।
ਅਮਰੀਕੀ ਰਾਜਦੂਤ ਨੇ ਕਿਹਾ- ਦੋਵਾਂ ਦੇਸ਼ਾਂ ਨੂੰ ਭਰੋਸੇਮੰਦ ਭਾਈਵਾਲਾਂ ਦੀ ਲੋੜ ਹੈ। ਗਾਰਸੇਟੀ ਨੇ ਕਿਹਾ ਕਿ ਸੰਕਟ ਦੇ ਸਮੇਂ ਸਾਨੂੰ ਇੱਕ ਦੂਜੇ ਨੂੰ ਜਾਣਨ ਦੀ ਲੋੜ ਹੈ। ਮੈਨੂੰ ਨਹੀਂ ਪਤਾ ਕਿ ਅਸੀਂ ਇਸ ਨੂੰ ਕੀ ਨਾਮ ਦੇਵਾਂਗੇ ਪਰ ਅਸੀਂ ਇੱਕ ਭਰੋਸੇਮੰਦ ਦੋਸਤ, ਭਰਾ, ਸਾਥੀ ਹਾਂ ਜੋ ਲੋੜ ਦੇ ਸਮੇਂ ਇਕੱਠੇ ਹੋਵਾਂਗੇ।
ਅਮਰੀਕੀ ਰਾਜਦੂਤ ਨੇ ਕਿਹਾ ਕਿ ਉਹ ਇਸ ਸਮਾਗਮ ’ਚ ਭਾਸ਼ਣ ਦੇਣ ਲਈ ਨਹੀਂ ਆਏ ਹਨ, ਸਗੋਂ ਉਹ ਸਾਂਝੀਆਂ ਕਦਰਾਂ-ਕੀਮਤਾਂ ਨੂੰ ਸੁਣਨ, ਸਿੱਖਣ ਅਤੇ ਯਾਦ ਦਿਵਾਉਣ ਆਏ ਹਨ। ਭਾਰਤ-ਅਮਰੀਕਾ ਸਬੰਧਾਂ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਰਤ ਆਪਣਾ ਭਵਿੱਖ ਅਮਰੀਕਾ ਨਾਲ ਦੇਖਦਾ ਹੈ ਅਤੇ ਅਮਰੀਕਾ ਵੀ ਆਪਣਾ ਭਵਿੱਖ ਭਾਰਤ ਨਾਲ ਦੇਖਦਾ ਹੈ।

ਇਹ ਵੀ ਪੜੋ:Amritpal Singh Brother Drugs Case : ਪੁੱਤ ਹਰਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਿਤਾ ਦਾ ਬਿਆਨ ਆਇਆ ਸਾਹਮਣੇ

ਅਮਰੀਕੀ ਡਿਪਲੋਮੈਟ ਦੀ ਇਸ ਟਿੱਪਣੀ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਹਾਲੀਆ ਰੂਸ ਯਾਤਰਾ ਨਾਲ ਜੋੜਿਆ ਜਾ ਰਿਹਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਹਫ਼ਤੇ 8 ਜੁਲਾਈ ਨੂੰ ਰੂਸ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਕੀਤੀ।
ਪੁਤਿਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੇਸ਼ ਦੇ ਸਰਵਉੱਚ ਸਨਮਾਨ 'ਆਰਡਰ ਆਫ ਸੇਂਟ ਐਂਡਰਿਊ ਦ ਅਪੋਸਲ' ਨਾਲ ਸਨਮਾਨਿਤ ਕੀਤਾ ਸੀ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਖੁਦ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਹ ਸਨਮਾਨ ਸਭ ਤੋਂ ਵਧੀਆ ਕੰਮ ਕਰਨ ਵਾਲੇ ਨਾਗਰਿਕਾਂ ਜਾਂ ਫੌਜ ਨਾਲ ਜੁੜੇ ਲੋਕਾਂ ਨੂੰ ਦਿੱਤਾ ਜਾਂਦਾ ਹੈ।
ਇਸ ਤੋਂ ਪਹਿਲਾਂ ਮੋਦੀ ਨੇ ਆਪਣੇ ਦੋ ਦਿਨਾਂ ਦੌਰੇ ਦੇ ਦੂਜੇ ਦਿਨ ਰਾਸ਼ਟਰਪਤੀ ਪੁਤਿਨ ਨਾਲ ਸਿਖਰ ਵਾਰਤਾ ’ਚ ਵੀ ਹਿੱਸਾ ਲਿਆ। ਉਨ੍ਹਾਂ ਕਿਹਾ, 'ਇਕ ਦੋਸਤ ਦੇ ਤੌਰ 'ਤੇ ਮੈਂ ਹਮੇਸ਼ਾ ਕਿਹਾ ਸੀ ਕਿ ਸ਼ਾਂਤੀ ਦਾ ਰਸਤਾ ਜੰਗ ਦੇ ਮੈਦਾਨ ਤੋਂ ਨਹੀਂ ਆਉਂਦਾ। ਬੰਬਾਂ, ਬੰਦੂਕਾਂ ਅਤੇ ਗੋਲੀਆਂ ਨਾਲ ਸ਼ਾਂਤੀ ਸੰਭਵ ਨਹੀਂ ਹੈ। ਹੱਲ ਲਈ ਗੱਲਬਾਤ ਜ਼ਰੂਰੀ ਹੈ।

ਪ੍ਰਧਾਨ ਮੰਤਰੀ ਦੇ ਇਸ ਬਿਆਨ ਦੇ ਜਵਾਬ ਵਿਚ ਪੁਤਿਨ ਨੇ ਕਿਹਾ, 'ਤੁਸੀਂ ਯੂਕਰੇਨ ਸੰਕਟ ਦਾ ਜੋ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ, ਉਸਦੇ ਲਈ ਅਸੀਂ ਤੁਹਾਡੇ ਧੰਨਵਾਦੀ ਹਾਂ।' ਪ੍ਰਧਾਨ ਮੰਤਰੀ ਨੇ ਗੱਲਬਾਤ ਦੌਰਾਨ ਅੱਤਵਾਦ ਦਾ ਮੁੱਦਾ ਵੀ ਉਠਾਇਆ ਅਤੇ ਕਿਹਾ ਕਿ ਅੱਤਵਾਦ ਹਰ ਦੇਸ਼ ਲਈ ਖਤਰਾ ਬਣਿਆ ਹੋਇਆ ਹੈ।

(For more news apart from Modi-Putin meeting, reaction US ambassador to India News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement