Punjab News : ਪੰਜਾਬ ’ਚ ਨਸ਼ਾ ਛੁਡਾਊ ਕੇਂਦਰ ’ਚ ਸਾਢੇ ਪੰਜ ਸਾਲਾਂ ’ਚ 127 ਕਰੋੜ ਗੋਲੀਆਂ ਦੀ ਹੋਈ ਖਪਤ

By : BALJINDERK

Published : Jul 12, 2024, 1:55 pm IST
Updated : Jul 12, 2024, 1:55 pm IST
SHARE ARTICLE
file photo
file photo

Punjab News : ਪੰਜਾਬ ’ਚ 26 ਸਰਕਾਰੀ ਤੇ 182 ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ’ਚ ਦਿੱਤੀ ਜਾਂਦੀ ਹੈ ਇਹ ਦਵਾਈ

Punjab News : ਸਿਹਤ ਵਿਭਾਗ ਵੱਲੋਂ ਖੋਲ੍ਹੇ ਓਟ ਕਲੀਨਿਕਾਂ ’ਚ ਲੱਖਾਂ ਨੌਜਵਾਨ ਆ ਰਹੇ ਹਨ ਪਰ ਉਨ੍ਹਾਂ ’ਚੋਂ ਨਸ਼ਾ ਛੱਡਣ ਵਾਲੇ ਟਾਵੇਂ ਹੀ ਹਨ। ਪੰਜਾਬ ਦੇ ਸਰਕਾਰੀ ਤੇ ਪ੍ਰਾਈਵੇਟ ਕੇਂਦਰਾਂ ’ਚੋਂ ਲੰਘੇ ਸਾਢੇ ਪੰਜ ਵਰ੍ਹਿਆਂ ’ਚ 127.64 ਕਰੋੜ ਗੋਲੀਆਂ ਨਸ਼ੇੜੀਆਂ ਨੂੰ ਸਪਲਾਈ ਕੀਤੀਆਂ ਜਾ ਚੁੱਕੀਆਂ ਹਨ ਜਿਸ ’ਤੇ ਕਰੀਬ 550 ਕਰੋੜ ਰੁਪਏ ਖ਼ਰਚੇ ਗਏ ਹਨ। ਪੰਜਾਬ ਸਰਕਾਰ ਵੱਲੋਂ 282.51 ਕਰੋੜ ਰੁਪਏ ਪੰਜ ਵਰ੍ਹਿਆਂ ’ਚ ਬੁਪਰੋਨੋਰਫਿਨ ਜੋ ਮੁਫ਼ਤ ਦੀ ਗੋਲੀ ਵਜੋਂ ਮਸ਼ਹੂਰ ਹੈ, ’ਤੇ ਖ਼ਜ਼ਾਨੇ ਵਿੱਚੋਂ ਖ਼ਰਚ ਕੀਤੇ ਜਾ ਚੁੱਕੇ ਹਨ।
ਪੰਜਾਬ ’ਚ ਨਸ਼ਾ ਕਾਰਨ ਮੌਤਾਂ ਦੇ ਕੇਸ ਸਾਹਮਣੇ ਆਏ ਤਾਂ ਸਰਕਾਰ ਨੇ ਓਟ ਕਲੀਨਿਕਾਂ ’ਚ ਨਸ਼ਾ ਛੱਡਣ ਵਾਲੀ ਦਵਾਈ ਮੁਫ਼ਤ ਦੇਣੀ ਸ਼ੁਰੂ ਕੀਤੀ,  ਜਿਸ ’ਚ ਬੁਪਰੋਨੋਰਫਿਨ ਗੋਲੀ ਮੁੱਖ ਹੈ। ਓਟ ਕਲੀਨਿਕਾਂ ਵਿਚ ਸ਼ੁਰੂ ਵਿਚ ਇਹ ਗੋਲੀ ਡਾਕਟਰਾਂ ਦੀ ਹਾਜ਼ਰੀ ’ਚ ਨਸ਼ੇੜੀ ਨੂੰ ਦਿੱਤੀ ਜਾਂਦੀ ਸੀ। ਮਗਰੋਂ ਹਫ਼ਤੇ-ਹਫ਼ਤੇ ਦੀ ਦਵਾਈ ਇਕੱਠੀ ਦਿੱਤੀ ਜਾਣ ਲੱਗੀ। ਫੇਰ ਨਸ਼ੇੜੀ ਗੋਲੀ ਨੂੰ ਅੱਗੇ ਬਲੈਕ ’ਚ ਵੇਚਣ ਲੱਗੇ। ਪ੍ਰਾਈਵੇਟ ਕੇਂਦਰਾਂ ਦਾ ਇਹ ਵਪਾਰ ਚੰਗਾ ਨਿਖਰਨ ਲੱਗਿਆ ਹੈ।

ਇਹ ਵੀ ਪੜੋ:Mohali News : ਕੇਂਦਰ ਸਰਕਾਰ ਨੇ SC,BC ਜਾਅਲੀ ਸਰਟੀਫਿਕੇਟਾਂ ਦੇ ਮਾਮਲੇ ’ਤੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

ਦੱਸ ਦੇਈਏ ਕਿ ਪੰਜਾਬ ਵਿਚ ਇਸ ਵੇਲੇ 529 ਸਰਕਾਰੀ ਓਟ ਕਲੀਨਿਕ, ਨਸ਼ਾ ਛੁਡਾਊ ਕੇਂਦਰ ਹਨ ਜਦਕਿ 2019 ’ਚ ਇਨ੍ਹਾਂ ਦੀ ਗਿਣਤੀ 193 ਸੀ। 2019 ਵਿਚ ਪ੍ਰਾਈਵੇਟ ਕੇਂਦਰ 105 ਸਨ, ਜਿਹੜੇ ਹੁਣ 177 ਹੋ ਗਏ ਹਨ। ਓਟ ਕਲੀਨਿਕਾਂ ਦੇ ਬਾਹਰ ਹਫ਼ਤੇ ਵਿਚੋਂ 6 ਦਿਨ ਲੰਮੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਹਨ। 

ਸੂਤਰ ਮੁਤਾਬਕ ਨਸ਼ੇੜੀ ਹੁਣ ਇਸ ਗੋਲੀ ਦੀ ਚਾਟ ’ਤੇ ਲੱਗ ਗਏ ਹਨ ਅਤੇ ਮੁਫ਼ਤ ਦੀ ਗੋਲੀ ਹੁਣ ਮਾਰਕੀਟ ’ਚ ਵੇਚੀ ਵੀ ਜਾਣ ਲੱਗੀ ਹੈ। ਸਾਲ ਪਹਿਲਾਂ ਪੰਜਾਬ ਵਿਧਾਨ ਸਭਾ ’ਚ ਅੰਕੜਾ ਸਾਹਮਣੇ ਆਇਆ ਸੀ ਕਿ ਪੰਜਾਬ ਦੇ ਨਸ਼ਾ ਛੁਡਾਊ ਕੇਂਦਰਾਂ ’ਚ ਲੰਘੇ ਸਵਾ 6 ਵਰ੍ਹਿਆਂ ’ਚ 8.82 ਲੱਖ ਮਰੀਜ਼ ਪੁੱਜੇ । ਪਰ ਇਨ੍ਹਾਂ ਵਿੱਚੋਂ ਸਿਰਫ਼ 4106 ਨਸ਼ੇੜੀਆਂ ਨੇ ਹੀ ਨਸ਼ਾ ਛੱਡਿਆ। 26 ਅਕਤੂਬਰ 2017 ਤੋਂ ਨਸ਼ਾ ਛੁਡਾਊ ਕੇਂਦਰਾਂ ’ਚ ਰਜਿਸਟਰਡ ਹੋਣ ਵਾਲੇ ਮਰੀਜ਼ਾਂ ਦਾ ਰਿਕਾਰਡ ਰੱਖਿਆ ਜਾਣ ਲੱਗਿਆ ਹੈ।

ਇਹ ਵੀ ਪੜੋ:Lahore News : ਪਾਕਿਸਤਾਨ ’ਚ ਆਲੀਆ ਨੀਲਮ ਨੇ ਚੀਫ਼ ਜਸਟਿਸ ਦੀ ਚੁੱਕੀ ਸਹੁੰ  

ਤਾਜ਼ਾ ਵੇਰਵਿਆਂ ਅਨੁਸਾਰ ਸਰਕਾਰ ਵੱਲੋਂ ਇਨ੍ਹਾਂ ਗੋਲੀਆਂ ’ਤੇ 2019 ਵਿਚ 20.97 ਕਰੋੜ, ਜਦੋਂਕਿ 2023 ਵਿੱਚ 85.95 ਕਰੋੜ ਰੁਪਏ ਖਰਚੇ ਗਏ। ਸਰਕਾਰ ਔਸਤਨ ਰੋਜ਼ਾਨਾ 23.54 ਲੱਖ ਰੁਪਏ ਨਸ਼ੇੜੀਆਂ ’ਤੇ ਖ਼ਰਚ ਰਹੀ ਹੈ। ਸਰਕਾਰ ਜਨਵਰੀ 2019 ਤੋਂ ਜੂਨ 2024 ਤੱਕ 46.73 ਕਰੋੜ ਬੁਪਰੋਨੋਰਫਿਨ ਗੋਲੀ ਦੀ ਸਪਲਾਈ ਕਰ ਚੁੱਕੀ ਹੈ। ਉਧਰ, ਪ੍ਰਾਈਵੇਟ ਕੇਂਦਰਾਂ ਵੱਲੋਂ ਇਨ੍ਹਾਂ ਸਾਢੇ ਪੰਜ ਵਰ੍ਹਿਆਂ ਵਿਚ 80.91 ਕਰੋੜ ਗੋਲੀਆਂ ਦੀ ਸਪਲਾਈ ਦਿੱਤੀ ਜਾ ਚੁੱਕੀ ਹੈ। ਲੁਧਿਆਣਾ ਦੇ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਦਾ ਕਹਿਣਾ ਸੀ ਕਿ ਓਟ ਕਲੀਨਿਕਾਂ ਦੀ ਦਵਾਈ ਨਾਲ ਟੀਕਿਆਂ ਜ਼ਰੀਏ ਨਸ਼ਾ ਲੈਣ ਨੂੰ ਠੱਲ੍ਹ ਪਈ ਹੈ ਅਤੇ ਜਾਨੀ ਨੁਕਸਾਨ ਘਟਿਆ ਹੈ। ਇਸ ਨਾਲ ਕਾਲਾ ਪੀਲੀਆ ਵਗ਼ੈਰਾ ਦਾ ਪਸਾਰ ਵੀ ਘਟਿਆ ਹੈ।

ਦੂਜੇ ਪਾਸੇ ਦੇਖਿਆ ਜਾਵੇ ਤਾਂ ਸੂਬੇ ਵਿੱਚ ਓਟ ਕਲੀਨਿਕਾਂ ਦੀ ਦਵਾਈ ਦੇ ਬਾਵਜੂਦ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਵਿਚ ਵੱਡੀ ਕਮੀ ਨਹੀਂ ਆਈ ਹੈ। ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਰੁਪਿੰਦਰਜੀਤ ਸਿੰਘ ਤਲਵੰਡੀ ਸਾਬੋ ਦਾ ਕਹਿਣਾ ਹੈ ਕਿ ਓਟ ਕਲੀਨਿਕਾਂ ਵਿਚ ਮਿਲਦੀ ਗੋਲੀ ਦੀ ਦੁਰਵਰਤੋਂ ਵਧ ਗਈ ਹੈ ਅਤੇ ਇਸ ਗੋਲੀ ਦੀ ਵਿਕਰੀ ਹੋਣ ਲੱਗੀ ਹੈ। ਬਹੁਤੇ ਨਸ਼ੇੜੀ ਤਾਂ ਹੁਣ ਗੋਲੀ ਨੂੰ ਟੀਕੇ ਨਾਲ ਲੈਣ ਲੱਗੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਦੀ ਦੁਰਵਰਤੋਂ ਫ਼ੌਰੀ ਰੋਕੀ ਜਾਣੀ ਚਾਹੀਦੀ ਹੈ।

ਇਹ ਵੀ ਪੜੋ:Farmers protest : ਸ਼ੰਭੂ ਬਾਰਡਰ ’ਤੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਸੁਪਰੀਮ ਕੋਰਟ ਦੀ ਟਿੱਪਣੀ 

ਪੰਜਾਬ ’ਚ 26 ਸਰਕਾਰੀ ਅਤੇ 182 ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਹਨ। ਇਸ ਤੋਂ ਬਿਨਾਂ 19 ਸਰਕਾਰੀ ਅਤੇ 75 ਪ੍ਰਾਈਵੇਟ ਮੁੜ ਵਸੇਬਾ ਸੈਂਟਰ ਹਨ। ਓਟ ਕਲੀਨਿਕਾਂ ਅਤੇ ਕੇਂਦਰਾਂ ’ਚ ਨਸ਼ੇੜੀਆਂ ਨੂੰ ਬੁਪਰੋਨੋਰਫਿਨ, ਨਾਲੇਕਸਨ, ਟਰਾਮਾਡੋਲ, ਲੋਰਾਜੇਪਾਮ, ਕਲੋਨਾਜੇਪਾਮ ਅਤੇ ਐਂਟੀ ਡਿਪਰੈਸ਼ਨ ਦਵਾਈ ਦਿੱਤੀ ਜਾਂਦੀ ਹੈ। ਮਾਹਿਰ ਆਖਦੇ ਹਨ ਕਿ ਨਸ਼ੇੜੀਆਂ ਦੇ ਇਲਾਜ ਲਈ ਜੋ ਬੁਪਰੋਨੋਰਫਿਨ ਦਿੱਤੀ ਜਾਂਦੀ ਹੈ ਉਸ ਨਾਲ ਨਸ਼ੇੜੀ ਨਸ਼ਿਆਂ ਵਿੱਚੋਂ ਬਾਹਰ ਤਾਂ ਆਉਂਦੇ ਹਨ ਪਰ ਕਈ ਵਾਰ ਨਸ਼ੇੜੀ ਇਸ ਗੋਲੀ ਦੀ ਚਾਟ ’ਤੇ ਲੱਗ ਜਾਂਦੇ ਹਨ।
 

(For more news apart from Five and half years, 127 crore tablets were supplied in the de-addiction center in punjab News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement