ਚੀਨ ਨੇ ਖੁਫੀਆ ਕੈਂਪਾਂ ਵਿਚ ਕੈਦ ਰੱਖੇ ਹਨ 10 ਲੱਖ ਮੁਸਲਿਮ: ਸਯੁੰਕਤ ਰਾਸ਼ਟਰ
Published : Aug 12, 2018, 4:15 pm IST
Updated : Aug 12, 2018, 4:15 pm IST
SHARE ARTICLE
China holding 2 million Uighur and muslim in secret camps
China holding 2 million Uighur and muslim in secret camps

ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪੈਨਲ ਦੇ ਮੁਤਾਬਕ ਇਸ ਗੱਲ ਦੀ ਭਰੋਸੇਯੋਗ ਰਿਪੋਰਟ ਹਨ ਕਿ ਚੀਨ ਨੇ 10 ਲੱਖ ਉਈਗਰ ਮੁਸਲਮਾਨਾਂ

ਸੰਯੁਕਤ ਰਾਸ਼ਟਰ, ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪੈਨਲ ਦੇ ਮੁਤਾਬਕ ਇਸ ਗੱਲ ਦੀ ਭਰੋਸੇਯੋਗ ਰਿਪੋਰਟ ਹਨ ਕਿ ਚੀਨ ਨੇ 10 ਲੱਖ ਉਈਗਰ ਮੁਸਲਮਾਨਾਂ ਨੂੰ ਖੁਫੀਆ ਕੈਂਪਾਂ ਵਿਚ ਕੈਦ ਕਰਕੇ ਰੱਖਿਆ ਹੈ। ਮਨੁੱਖੀ ਅਧਿਕਾਰ ਪੈਨਲ ਨੇ ਸ਼ਿਨਜਿਆੰਗ ਸੂਬੇ ਵਿਚ ਸਮੂਹਕ ਹਿਰਾਸਤ ਕੈਂਪਾਂ ਵਿਚ ਕੈਦ ਚੀਨੀ ਮੁਸਲਮਾਨਾਂ ਨੂੰ ਲੈ ਕੇ ਚਿੰਤਾ ਸਾਫ਼ ਕੀਤੀ ਹੈ। ਨਿਊਯਾਰਕ ਟਾਈਮਸ ਵਿਚ ਛੱਪੀ ਇੱਕ ਰਿਪੋਰਟ ਵਿਚ ਸੰਯੁਕਤ ਰਾਸ਼ਟਰ ਦੀ ਨਸਲੀ ਭੇਦਭਾਵ ਕਮੇਟੀ ਦੀ ਮੈਂਬਰ ਗੇ ਮੈਕਡਾਗਲ ਨੇ ਇਹ ਦਾਅਵਾ ਕੀਤਾ ਹੈ।

China holding 2 million Uighur and muslim in secret campsChina holding 2 million Uighur and muslim in secret camps

ਚੀਨ ਦੀਆਂ ਨੀਤੀਆਂ ਦੇ ਦੋ ਦਿਨੀ ਰਿਵਿਊ ਦੇ ਦੌਰਾਨ ਕਮੇਟੀ ਦੀ ਮੈਂਬਰ ਨੇ ਕਿਹਾ ਕਿ ਪੇਇਚਿੰਗ ਨੇ ਇਸ ਨਿੱਜੀ ਖੇਤਰ ਨੂੰ ਇੱਕ ਵਿਸ਼ਾਲ ਨਜ਼ਰਬੰਦੀ ਕੈਂਪ ਵਰਗਾ ਬਣਾ ਰੱਖਿਆ ਹੈ। ਅਜਿਹਾ ਲੱਗਦਾ ਹੈ ਕਿ ਇੱਥੇ ਸਾਰੇ ਅਧਿਕਾਰ ਪਾਬੰਦੀਸ਼ੁਦਾ ਹਨ ਅਤੇ ਸਭ - ਕੁੱਝ ਗੁਪਤ ਹੈ। ਉਨ੍ਹਾਂ ਦੇ ਮੁਤਾਬਕ ਧਾਰਮਿਕ ਅਤਿਵਾਦ ਨਾਲ ਨਿਬੜਨ ਲਈ ਚੀਨ ਨੇ ਅਜਿਹਾ ਕੀਤਾ ਹੈ।

China holding 2 million Uighur and muslim in secret campsChina holding 2 million Uighur and muslim in secret camps

ਮੈਕਡਾਗਲ ਨੇ ਚਿੰਤਾ ਜਤਾਈ ਹੈ ਕਿ ਸਿਰਫ ਆਪਣੀ ਨਸਲ ਧਾਰਮਿਕ ਪਛਾਣ ਦੀ ਵਜ੍ਹਾ ਨਾਲ ਉਈਗਰ  ਸਮਾਜ ਨਾਲ ਚੀਨ ਵਿਚ ਦੇਸ਼ ਦੇ ਦੁਸ਼ਮਣਾਂ ਵਾਂਗ ਵਰਤਾਓ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਾਰੀਆਂਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਸ਼ਿਨਜਿਆੰਗ ਸੂਬੇ ਵਿਚ ਪਰਤਣ ਵਾਲੇ ਅਣਗਿਣਤ ਉਈਗਰ  ਵਿਦਿਆਰਥੀ ਗਾਇਬ ਹੋ ਗਏ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕਈ ਹਿਰਾਸਤ ਵਿਚ ਹਨ ਅਤੇ ਕਈ ਹਿਰਾਸਤ ਵਿਚ ਮਰ ਵੀ ਚੁੱਕੇ ਹਨ।

China holding 2 million Uighur and muslim in secret campsChina holding 2 million Uighur and muslim in secret camps

ਜਾਣਕਾਰੀ ਮੁਤਾਬਕ 50 ਮੈਂਬਰੀ ਚੀਨੀ ਪ੍ਰਤੀਨਿਧੀ ਮੰਡਲ ਨੇ ਹੁਣ ਤੱਕ ਮੈਕਡਾਗਲ ਦੇ ਦੋਸ਼ਾਂ ਦਾ ਜਵਾਬ ਨਹੀਂ ਦਿੱਤਾ ਹੈ। ਇਸ ਵਿਚ, ਸੰਯੁਕਤ ਰਾਸ਼ਟਰ ਵਿਚ ਚੀਨ ਦੇ ਰਾਜਦੂਤ ਯੂ ਜਿਆਨਹੁਆ ਨੇ ਘਟ ਗਿਣਤੀ ਲਈ ਚੀਨ ਦੀਆਂ ਨੀਤੀਆਂ ਨੂੰ ਸਰਾਹਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਇਹ ਨੀਤੀਆਂ ਏਕਤਾ ਨੂੰ ਵਧਾਵਾ ਦੇਣ 'ਤੇ ਕੇਂਦਰਿਤ ਹਨ। ਉਨ੍ਹਾਂ ਨੇ ਕਿਹਾ ਕਿ ਉਸ ਖੇਤਰ ਦੇ ਆਰਥਿਕ ਵਿਕਾਸ ਤੋਂ 2 ਕਰੋੜ ਲੋਕ ਗਰੀਬੀ ਤੋਂ ਬਾਹਰ ਆਏ ਹਨ।

China holding 2 million Uighur and muslim in secret campsChina holding 2 million Uighur and muslim in secret camps

ਤੁਹਾਨੂੰ ਦੱਸ ਦਈਏ ਕਿ ਸ਼ਿਨਜਿਆੰਗ ਸੂਬੇ ਵਿਚ ਉਈਗਰ  ਮੁਸਲਮਾਨ ਬਹੁਗਿਣਤੀ ਹਨ। ਚੀਨ ਦੇ ਪੱਛਮ ਵਾਲੇ ਹਿੱਸੇ ਵਿਚ ਸਥਿਤ ਇਸ ਸੂਬੇ ਨੂੰ ਅਧਿਕਾਰਿਕ ਰੂਪ ਤੋਂ ਨਿੱਜੀ ਘੋਸ਼ਿਤ ਕਰਕੇ ਰੱਖਿਆ ਗਿਆ ਹੈ। ਕਈ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨਾਂ ਨੇ ਉਈਗਰ  ਮੁਸਲਮਾਨਾਂ ਨੂੰ ਸਮੂਹਕ ਹਿਰਾਸਤ ਕੈਂਪਾਂ ਵਿਚ ਰੱਖਣ ਅਤੇ ਉਨ੍ਹਾਂ ਦੇ ਧਾਰਮਿਕ ਰੀਤੀ ਰਿਵਾਜ਼ਾਂ ਵਿਚ ਦਖ਼ਲ ਅੰਦਾਜ਼ੀ ਕਰਨ ਨੂੰ ਲੈ ਕੇ ਚੀਨ ਦੀ ਆਲੋਚਨਾ ਕੀਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement