ਟੋਕੀਓ ਪੈਰਾ ਉਲੰਪਿਕਸ ‘ਚ ਦੇਸ਼ ਦਾ ਨਾਂਅ ਰੌਸ਼ਨ ਕਰੇਗਾ ਕੈਥਲ ਦਾ ਸਿੱਖ ਤੀਰਅੰਦਾਜ਼ ਹਰਵਿੰਦਰ ਸਿੰਘ
Published : Aug 12, 2021, 4:25 pm IST
Updated : Aug 12, 2021, 4:31 pm IST
SHARE ARTICLE
Harwinder Singh
Harwinder Singh

ਡੇਂਗੂ ਦਾ ਟੀਕਾ ਲਗਾਉਣ ਕਾਰਨ ਖ਼ਰਾਬ ਹੋਈਆਂ ਸਨ ਲੱਤਾਂ

ਨਵੀਂ ਦਿੱਲੀ -  ਟੋਕੀਉ ਉਲੰਪਿਕਸ 2020 ਦੇ ਮੁੱਖ ਸਮਾਰੋਹ ਖ਼ਤਮ ਹੋ ਗਏ ਹੋਣ ਪਰ ਹਾਲੇ ਟੋਕੀਉ ਪੈਰਾ ਉਲੰਪਿਕਸ 2020 ਹੋਣਾ ਬਾਕੀ ਹੈ। ਇਨ੍ਹਾਂ ਖੇਡਾਂ ਦੀ ਸ਼ੁਰੂਆਤ ਆਉਂਦੀ 24 ਅਗਸਤ ਤੋਂ ਹੋਣੀ ਹੈ ਤੇ ਇਹ 5 ਸਤੰਬਰ ਤੱਕ ਚੱਲਣਗੀਆਂ। ਇਹਨਾਂ ਖੇਡਾਂ ਵਿਚ ਕੈਥਲ (ਹਰਿਆਣਾ) ਦੇ ਪਿੰਡ ਅਜੀਤਨਗਰ ਦਾ ਜੰਮਪਲ਼ ਤੀਰਅੰਦਾਜ਼ ਹਰਵਿੰਦਰ ਸਿੰਘ ਅਪਣੀ ਕਿਸਮਤ ਅਜਮਾਏਗਾ ਹਰਵਿੰਦਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪੀਐੱਚ.ਡੀ. ਕਰ ਰਿਹਾ ਹੈ

Harwinder Singh Harwinder Singh

ਪਰ ਹਾਲ ਦੀ ਘੜੀ ਉਹ ਟੋਕੀਉ ਪੈਰਾ ਉਲੰਪਿਕਸ ਦੀਆਂ ਤਿਆਰੀਆਂ ਕਰ ਰਿਹਾ ਹੈ ਤੇ ਉਸ ਦੀ ਅੱਖ ਐਤਕੀਂ ਗੋਲਡ ਮੈਡਲ ’ਤੇ ਹੈ। ਬਚਪਨ ’ਚ ਹਰਵਿੰਦਰ ਸਿੰਘ ਜਦੋਂ ਹਾਲੇ ਸਿਰਫ਼ ਡੇਢ ਕੁ ਸਾਲ ਦਾ ਸੀ, ਤਦ ਉਸ ਨੂੰ ਡੇਂਗੂ ਹੋ ਗਿਆ ਸੀ। ਮਾਪੇ ਉਸ ਨੂੰ ਇੱਕ ਸਥਾਨਕ ਡਾਕਟਰ ਕੋਲ ਲੈ ਕੇ ਗਏ। ਉਸ ਨੇ ਜਿਵੇਂ ਹੀ ਡੇਂਗੂ ਦਾ ਇੰਜੈਕਸ਼ਨ ਲਾਇਆ, ਉਸ ਦੀਆਂ ਲੱਤਾਂ ਪੂਰੀ ਤਰ੍ਹਾਂ ਖੜ੍ਹ ਗਈਆਂ। ਇਸ ਲਈ ਉਹ ਹੁਣ ਸਹੀ ਤਰੀਕੇ ਨਾਲ ਚੱਲ ਨਹੀਂ ਸਕਦਾ।

Harwinder Singh Harwinder Singh

ਜਦੋਂ ਹਰਵਿੰਦਰ ਸਿੰਘ ਵੱਡਾ ਹੋਇਆ, ਤਾਂ ਉਸ ਨੇ ਆਪਣੇ ਮਾਪਿਆਂ ਨੂੰ ਸਪੱਸ਼ਟ ਆਖ ਦਿੱਤਾ ਸੀ ਕਿ ਉਹ ਹੁਣ ਉਸ ਦੀਆਂ ਲੱਤਾਂ ਦੇ ਇਲਾਜ ’ਤੇ ਫ਼ਿਜ਼ੂਲ ਪੈਸਾ ਤੇ ਸਮਾਂ ਬਰਬਾਦ ਨਾ ਕਰਨ; ਕਿਉਂਕਿ ਉਸ ਸਮੇਂ ਉਸ ਨੇ ਹਾਲਾਤ ਤੇ ਹੋਣੀ ਨਾਲ ਪੂਰੀ ਤਰ੍ਹਾਂ ਸਮਝੌਤਾ ਕਰ ਲਿਆ ਸੀ। ਇਕ ਰਿਪੋਰਟ ਅਨੁਸਾਰ ਕੋਰੋਨਾ ਮਹਾਮਾਰੀ ਦੇ ਬਾਵਜੂਦ ਹਰਵਿੰਦਰ ਸਿੰਘ ਨੇ ਬਹੁਤ ਮਿਹਨਤ ਕੀਤੀ ਹੈ ਤੇ ਨੀਦਰਲੈਂਡਜ਼ ’ਚ ਹੋਈ ਵਰਲਡ ਪੈਰਾ ਆਰਚਰੀ ਚੈਂਪੀਅਨਸ਼ਿਪਸ ਵਿੱਚ ਉਹ ਟੋਕੀਓ ਪੈਰਾ ਉਲੰਪਿਕਸ ਲਈ ਕੁਆਲੀਫ਼ਾਈ ਕਰਦਿਆਂ 9ਵੇਂ ਨੰਬਰ ’ਤੇ ਰਿਹਾ ਸੀ।

Harwinder Singh Harwinder Singh

ਹਰਵਿੰਦਰ ਸਿੰਘ ਹੁਣ W2/ST ਵਰਗ ਦੇ ਮੁਕਾਬਲੇ ’ਚ ਹੋਵੇਗਾ ਤੇ ਇਸ ਨੂੰ ਉਲੰਪਿਕ ਵਿਚ ਪੈਰਾ ਆਰਚਰੀ ਦਾ ਖੁੱਲ੍ਹਾ ਵਰਗ ਆਖਿਆ ਜਾਂਦਾ ਹੈ। ਹਰਵਿੰਦਰ ਸਿੰਘ ਇਸ ਤੋਂ ਪਹਿਲਾਂ 2018 ਦੀਆ ਏਸ਼ੀਆਈ ਪੈਰਾ ਗੇਮਜ਼ ਵਿਚ ਗੋਲਡ ਮੈਡਲ ਜਿੱਤ ਚੁੱਕਾ ਹੈ। ਉਸ ਨੂੰ ਸੋਨ ਤਮਗ਼ਾ ਜਿੱਤਣ ਦੀ ਭਾਵੇਂ ਖ਼ੁਸ਼ੀ ਸੀ ਪਰ ਚੈਂਪੀਅਨਸ਼ਿਪ ਤੋਂ ਸਿਰਫ਼ 20 ਦਿਨ ਪਹਿਲਾ ਹੀ ਉਸ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ।

Harwinder Singh Harwinder Singh

ਇਸੇ ਲਈ ਉਹ ਤਮਗ਼ਾ ਉਸ ਨੇ ਆਪਣੀ ਮਾਂ ਨੂੰ ਹੀ ਸਮਰਪਿਤ ਕੀਤਾ ਸੀ। ਸਾਲ 2019 ’ਚ ਬੈਂਕੌਕ ਵਿਖੇ ਹੋਈਆਂ ਏਸ਼ੀਆਈ ਪੈਰਾ ਆਰਚਰੀ ਚੈਂਪੀਅਨਸ਼ਿਪ ਵਿੱਚ ਹਰਵਿੰਦਰ ਸਿੰਘ ਨੇ ਕਾਂਸੇ ਦਾ ਤਮਗ਼ਾ ਜਿੱਤਿਆ ਸੀ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement