ਚੱਕਰਵਾਤ ਵਿੱਚ 125 ਤੋਂ ਵੱਧ ਲੋਕ ਹੋਏ ਲਾਪਤਾ
Vietnam Death : ਚੱਕਰਤਾਵੀ ਤੂਫਾਨ ‘ਯਾਗੀ’ ਕਾਰਨ ਵੀਅਤਨਾਮ ਵਿੱਚ ਵਾਪਰੀਆਂ ਘਟਨਾਵਾਂ ’ਚ ਮਰਨ ਵਾਲਿਆਂ ਦੀ ਗਿਣਤੀ 197 ਹੋ ਗਈ ਹੈ। ਹਨੋਈ ਵਿੱਚ ਲੋਕ ਇੱਕ ਗਲੀ ਵਿੱਚ ਆਪਣਾ ਰਸਤਾ ਬਣਾਉਣ ਲਈ ਗੋਡਿਆਂ ਦੇ ਉੱਪਰ ਚਿੱਕੜ ਭਰੇ ਪਾਣੀ ਵਿੱਚੋਂ ਲੰਘਦੇ ਹਨ, ਕੁਝ ਅਜੇ ਵੀ ਆਪਣੇ ਸਾਈਕਲ ਅਤੇ ਮੋਟਰਸਾਈਕਲ ਹੈਲਮੇਟ ਪਹਿਨੇ ਹੋਏ ਹਨ ਅਤੇ ਰਸਤੇ ਵਿੱਚ ਆਪਣੇ ਵਾਹਨਾਂ ਨੂੰ ਛੱਡ ਦਿੰਦੇ ਹਨ। ਹੜ੍ਹ ਕਾਰਨ ਲੋਕਾਂ ਦੇ ਘਰਾਂ ਵਿੱਚ ਵੀ ਪਾਣੀ ਭਰ ਗਿਆ ਹੈ। ਪ੍ਰਸ਼ਾਸਨ ਵੱਲੋਂ ਕਈ ਥਾਵਾਂ ਉਤੇ ਕੈਂਪ ਲਗਾਏ ਹਨ।
ਵੀਅਤਨਾਮ ਦੇ ਸਰਕਾਰੀ ਪ੍ਰਸਾਰਕ ਵੀ.ਟੀ.ਵੀ. ਨੇ ਦਸਿਆ ਕਿ ਲਾਓ ਕਾਈ ਸੂਬੇ ਵਿਚ ਇਕ ਪਹਾੜ ਤੋਂ ਵਹਿ ਰਹੇ ਹੜ੍ਹ ਦੇ ਪਾਣੀ ਨੇ ਲੈਂਗ ਨੂ ਪਿੰਡ ਨੂੰ ਤਬਾਹ ਕਰ ਦਿਤਾ।ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੀਂਹ ਕਾਰਨ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਜੁੜੀਆਂ ਘਟਨਾਵਾਂ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 197 ਹੋ ਗਈ ਹੈ, ਜਦਕਿ 125 ਲੋਕ ਲਾਪਤਾ ਹਨ ਅਤੇ ਸੈਂਕੜੇ ਜ਼ਖਮੀ ਹਨ।ਤੂਫਾਨ ‘ਯਾਗੀ’ ਦਹਾਕਿਆਂ ’ਚ ਵੀਅਤਨਾਮ ’ਚ ਆਉਣ ਵਾਲਾ ਸੱਭ ਤੋਂ ਸ਼ਕਤੀਸ਼ਾਲੀ ਤੂਫਾਨ ਹੈ।