ਭਾਰਤ ਭੇਜੇ ਜਾਣ ’ਤੇ ਖੁਦਕੁਸ਼ੀ ਕਰ ਸਕਦਾ ਹੈ ਨੀਰਵ ਮੋਦੀ? ਅਦਾਲਤ 'ਚ ਮਾਹਿਰਾਂ ਦੀਆਂ ਦਲੀਲਾਂ 'ਤੇ ਹੋਈ ਸੁਣਵਾਈ
Published : Oct 12, 2022, 2:33 pm IST
Updated : Oct 12, 2022, 2:33 pm IST
SHARE ARTICLE
Experts debate Nirav Modi’s suicide risk in UK court
Experts debate Nirav Modi’s suicide risk in UK court

ਨੀਰਵ ਮੋਦੀ ਦੀ ਭਾਰਤ ਹਵਾਲਗੀ ਦੀ ਸੂਰਤ ਵਿਚ ਖੁਦਕੁਸ਼ੀ ਦੇ ਖ਼ਤਰੇ ਦਾ ਪੱਧਰ ਜਾਣਨ ਲਈ ਲੰਡਨ ਦੇ ਹਾਈ ਕੋਰਟ 'ਚ ਦੋ ਮਨੋਵਿਗਿਆਨ ਮਾਹਿਰਾਂ ਦੀਆਂ ਦਲੀਲਾਂ 'ਤੇ ਸੁਣਵਾਈ ਹੋਈ।

 

ਲੰਡਨ: ਪੰਜਾਬ ਨੈਸ਼ਨਲ ਬੈਂਕ ਕਰਜ਼ਾ ਘੁਟਾਲਾ ਮਾਮਲੇ ਵਿਚ ਕਰੀਬ 2 ਅਰਬ ਡਾਲਰ ਦੀ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ੀ ਨੀਰਵ ਮੋਦੀ ਦੀ ਭਾਰਤ ਹਵਾਲਗੀ ਦੀ ਸੂਰਤ ਵਿਚ ਖੁਦਕੁਸ਼ੀ ਦੇ ਖ਼ਤਰੇ ਦਾ ਪੱਧਰ ਜਾਣਨ ਲਈ ਲੰਡਨ ਦੇ ਹਾਈ ਕੋਰਟ 'ਚ ਦੋ ਮਨੋਵਿਗਿਆਨ ਮਾਹਿਰਾਂ ਦੀਆਂ ਦਲੀਲਾਂ 'ਤੇ ਸੁਣਵਾਈ ਹੋਈ। ਲਾਰਡ ਜਸਟਿਸ ਜੇਰੇਮੀ ਸਟੂਅਰਟ-ਸਮਿਥ ਅਤੇ ਜਸਟਿਸ ਰੌਬਰਟ ਜੇ ਨੇ ਹਵਾਲਗੀ ਵਿਰੁੱਧ 51 ਸਾਲਾ ਹੀਰਾ ਵਪਾਰੀ ਨੀਰਵ ਦੀ ਅਪੀਲ 'ਤੇ ਅੰਤਿਮ ਪੜਾਅ 'ਤੇ ਸੁਣਵਾਈ ਦੌਰਾਨ ਮਾਹਿਰਾਂ ਦੀਆਂ ਦਲੀਲਾਂ ਸੁਣੀਆਂ। ਕਾਰਡਿਫ ਯੂਨੀਵਰਸਿਟੀ ਵਿਚ ਫੋਰੈਂਸਿਕ ਮਨੋਵਿਗਿਆਨ ਦੇ ਪ੍ਰੋਫੈਸਰ ਐਂਡਰਿਊ ਫੋਰੈਸਟਰ ਅਤੇ ਆਕਸਫੋਰਡ ਯੂਨੀਵਰਸਿਟੀ ਵਿਚ ਫੋਰੈਂਸਿਕ ਮਨੋਵਿਗਿਆਨ ਦੇ ਪ੍ਰੋਫੈਸਰ ਸਿਨਾ ਫੈਜ਼ਲ ਨੇ ਦਲੀਲਾਂ ਪੇਸ਼ ਕੀਤੀਆਂ।

ਦੋਵੇਂ ਮਨੋਵਿਗਿਆਨੀਆਂ ਨੇ ਨੀਰਵ ਦੇ ਡਿਪਰੈਸ਼ਨ ਦੇ ਪੱਧਰ ਨੂੰ ਆਤਮ ਹੱਤਿਆ ਦੇ ਵੱਧ ਜੋਖਮ ਵਜੋਂ ਨਿਰਣਾ ਕੀਤਾ। ਦੋਵਾਂ ਨੇ ਦੱਖਣ-ਪੱਛਮੀ ਲੰਡਨ ਦੀ ਵੈਂਡਸਵਰਥ ਜੇਲ੍ਹ ਵਿਚ ਨੀਰਵ ਮੋਦੀ ਦੇ ਮਨ ਵਿਚ ਚੱਲ ਰਹੇ ਉਥਲ-ਪੁਥਲ ਬਾਰੇ ਆਪਣੇ ਮੁਲਾਂਕਣ ਦਾ ਖੁਲਾਸਾ ਕੀਤਾ ਅਤੇ ਕਿਹਾ ਕਿ ਉਹ ਸਿਰਫ ਗੰਭੀਰ ਨੁਕਸਾਨ ਪਹੁੰਚਾਉਣ ਜਾਂ ਹਵਾਲਗੀ ਦੀ ਸਥਿਤੀ ਵਿਚ ਆਪਣੇ ਆਪ ਨੂੰ ਫਾਂਸੀ ’ਤੇ ਲਟਕਾਉਣ ਬਾਰੇ ਸੋਚਦਾ ਹੈ।

ਫੋਰੈਸਟਰ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੇ ਮੁਲਾਂਕਣ ਮੁਤਾਬਕ ਨੀਰਵ ਮੋਦੀ ਨੂੰ ਖੁਦਕੁਸ਼ੀ ਕਰਨ ਦਾ ਜ਼ਿਆਦਾ ਖ਼ਤਰਾ ਹੈ। ਹਾਲਾਂਕਿ  ਫੈਜ਼ਲ ਦਾ ਵਿਸ਼ਲੇਸ਼ਣ ਇਹ ਸੀ ਕਿ ਉਹ ਮੱਧਮ ਤਣਾਅ ਵਿਚ ਜਾਪਦਾ ਹੈ। ਫੈਜ਼ਲ ਨੇ ਕਿਹਾ, "ਉਹ ਚੰਗੀ ਤਰ੍ਹਾਂ ਕੰਮ ਕਰਦਾ ਹੈ, ਸੋਚ-ਸਮਝ ਕੇ ਸਵਾਲਾਂ ਦੇ ਜਵਾਬ ਦਿੰਦਾ ਹੈ ਅਤੇ ਉਸ ਵਿਚ ਗੰਭੀਰ ਉਦਾਸੀ ਦੇ ਲੱਛਣ ਨਹੀਂ ਹਨ, ਜਿਵੇਂ ਕਿ ਇਨਸੌਮਨੀਆ, ਖਾਣ ਜਾਂ ਪੀਣ ਦੀ ਇੱਛਾ ਦੀ ਕਮੀ, ਜਾਂ ਭੁਲੇਖੇ"।

ਦੋਵੇਂ ਮਾਹਰ ਨੀਰਵ ਦੀ ਮਾਨਸਿਕ ਸਿਹਤ ਵਿਚ ਕੁਝ ਸਥਾਈ ਪ੍ਰਗਟਾਵਾਂ ਬਾਰੇ ਵੀ ਅਸਹਿਮਤ ਸਨ। ਫੈਜ਼ਲ ਨੇ ਕਿਹਾ ਕਿ ਡਿਪਰੈਸ਼ਨ ਇਕ ਇਲਾਜਯੋਗ ਬੀਮਾਰੀ ਹੈ, ਜਿਸ ਦਾ ਮਤਲਬ ਹੈ ਕਿ ਜੇਕਰ ਮੁੰਬਈ ਦੀ ਆਰਥਰ ਰੋਡ ਜੇਲ ਦੀ ਸਥਿਤੀ ਉਸ ਨੂੰ ਉਸ ਤਰ੍ਹਾਂ ਦੀ ਡਰਾਉਣੀ ਨਹੀਂ ਲੱਗੀ ਜਿੰਨੀ ਉਹ ਸੋਚ ਰਿਹਾ ਹੈ, ਤਾਂ ਉਸ ਦੀ ਹਾਲਤ ਵਿਚ ਸੁਧਾਰ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਜੇਕਰ ਨੀਵਰ ਮੋਦੀ ਨੂੰ ਭਾਰਤ ਹਵਾਲੇ ਕੀਤਾ ਜਾਂਦਾ ਹੈ ਤਾਂ ਉਸ ਨੂੰ ਆਰਥਰ ਰੋਡ ਜੇਲ੍ਹ ਵਿਚ ਰੱਖਿਆ ਜਾ ਸਕਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement