
ਪੰਜਾਬੀ ਗਾਇਕ ਮਲਕੁ ਨੇ ਦਾਅਵਤ ਦੌਰਾਨ ਚੰਗਾ ਰੰਗ ਬੰਨ੍ਹਿਆ
ਲਾਹੌਰ (ਚਰਨਜੀਤ ਸਿੰਘ): ਪਾਕਿਸਤਾਨੀ ਪੰਜਾਬ ਦੇ ਗਵਰਨਰ ਜਨਾਬ ਚੌਧਰੀ ਮੁਹੰਮਦ ਸਰਵਰ ਵਲੋਂ ਗਵਰਨਰ ਹਾਊਸ ਵਿਚ ਰੱਖੀ ਦਾਅਵਤ ਮੌਕੇ ਮਾਹੌਲ ਉਸ ਸਮੇਂ ਬੇਹਦ ਖ਼ੁਸ਼ਨੁਮਾ ਹੋ ਗਿਆ ਜਦ ਦਾਅਵਤ ਦੌਰਾਨ ਪੰਜਾਬੀ ਗਾਇਕ ਮਲਕੁ ਨੇ ਅਪਣੇ ਗੀਤ ਪੇਸ਼ ਕੀਤੇ। ਮਲਕੁ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਤੇ ਗੀਤ ਪੇਸ਼ ਕਰਦਿਆਂ ਕਿਹਾ,''ਲੱਖ ਮੁਬਾਰਕ ਹੋਵੇ ਸੱਭ ਸਰਦਾਰਾਂ ਨੂੰ ਸਿੱਧੂ ਤੇ ਇਮਰਾਨ ਜਹੇ ਯਾਰਾਂ ਨੂੰ।'' ਇਹ ਸੁਣਦੇ ਸਾਰ ਹੀ ਬੈਠੇ ਸਾਰੇ ਹੀ ਯਾਤਰੀ ਖ਼ੁਸ਼ੀ ਨਾਲ ਝੂਮ ਉਠੇ।
Chaudhry Mohammad Sarwar
ਨੱਚਦੇ ਲੋਕਾਂ ਨੂੰ ਕਿਹਾ ਕਿ ਕੋਈ ਇਹ ਨਹੀਂ ਸੀ ਕਹਿ ਸਕਦਾ ਕਿ ਭਾਰਤੀ ਕਿਸੇ ਬੇਗਾਨੇ ਦੇਸ਼ ਵਿਚ ਹਨ ਤੇ ਪਾਕਿਸਤਾਨੀ ਗ਼ੈਰ ਮੁਲਕ ਦੇ ਲੋਕਾਂ ਨਾਲ ਨੱਚਦੇ ਹਨ। ਖ਼ੁਸ਼ੀ ਵਿਚ ਖੀਵਾ ਹਰ ਕੋਈ ਭੰਗੜਾ ਪਾ ਕੇ ਖ਼ੁਸ਼ੀ ਸਾਂਝੀ ਕਰ ਰਿਹਾ ਸੀ। ਗਵਰਨਰ ਹਾਊਸ ਵਿਚ ਹਰ ਕੋਈ ਥਿਰਕ ਰਿਹਾ ਸੀ। ਮਲਕੁ ਤੇ ਨੋਟਾਂ ਦੀ ਬਰਸਾਤ ਕੀਤੀ ਜਾ ਰਹੀ ਸੀ। ਇਥੇ ਹੀ ਬਸ ਨਹੀਂ ਮਲਕੁ ਦੇ ਗੀਤ ਸੁਣ ਕੇ ਚੌਧਰੀ ਮੁਹੰਮਦ ਸਰਵਰ ਵੀ ਸਟੇਜ 'ਤੇ ਗਏ ਤੇ ਉਨ੍ਹਾਂ ਗਾਇਕ ਮਲਕੁ ਤੇ ਨੱਚਣ ਵਾਲੇ ਸਾਰੇ ਲੋਕਾਂ ਦਾ ਹੌਂਸਲਾ ਵਧਾਇਆ।