ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ 'ਬਾਬਾ ਨਾਨਕ 550 ਸਰਵੋਤਮ ਟਰਾਫੀ' ਜਿੱਤੀ
Published : Nov 11, 2019, 6:05 pm IST
Updated : Nov 11, 2019, 6:05 pm IST
SHARE ARTICLE
Cooperation Minister distributes prizes worth Rs. 15.90 lakh to winners of Dera Baba Nanak Online Youth Festival
Cooperation Minister distributes prizes worth Rs. 15.90 lakh to winners of Dera Baba Nanak Online Youth Festival

ਸਹਿਕਾਰਤਾ ਮੰਤਰੀ ਨੇ ਡੇਰਾ ਬਾਬਾ ਨਾਨਕ ਆਨਲਾਈਨ ਯੁਵਾ ਉਤਸਵ ਦੇ ਜੇਤੂਆਂ ਨੂੰ 15.90 ਲੱਖ ਰੁਪਏ ਦੇ ਇਨਾਮ ਵੰਡੇ

ਡੇਰਾ ਬਾਬਾ ਨਾਨਕ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖੁੱਲ੍ਹੇ ਇਤਿਹਾਸਕ ਕਰਤਾਰਪੁਰ ਲਾਂਘੇ ਦੇ ਸੰਗਤੀ ਦਰਸ਼ਨਾਂ ਦੇ ਜਸ਼ਨਾਂ ਵਜੋਂ ਮਨਾਏ ਜਾ ਰਹੇ ਡੇਰਾ ਬਾਬਾ ਨਾਨਕ ਉਤਸਵ ਦੇ ਚੌਥੇ ਦਿਨ ਨੌਜਵਾਨ ਕਲਾਕਾਰਾਂ ਵੱਲੋਂ ਧਾਰਮਕ ਪੇਸ਼ਕਾਰੀਆਂ ਨੇ ਸਮਾਂ ਬੰਨ੍ਹਿਆ ਰੱਖਿਆ। ਸਹਿਕਾਰਤਾ ਵਿਭਾਗ ਦੇ ਸਮੂਹ ਅਦਾਰਿਆਂ ਵੱਲੋਂ ਕਰਵਾਏ ਜਾ ਰਹੇ ਉਤਸਵ ਤੋਂ ਪਹਿਲਾਂ ਆਨਲਾਈਨ ਯੁਵਾ ਉਤਸਵ ਕਰਵਾਇਆ ਗਿਆ ਸੀ ਜਿਸ ਦੀਆਂ ਜੇਤੂ ਟੀਮਾਂ ਅਤੇ ਵਿਦਿਆਰਥੀਆਂ ਦੇ ਅੱਜ ਨਤੀਜੇ ਐਲਾਨੇ ਗਏ ਅਤੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਇਨ੍ਹਾਂ ਜੇਤੂਆਂ ਨੂੰ ਕੁੱਲ 15.90 ਲੱਖ ਰੁਪਏ ਦੇ ਨਕਦ ਇਨਾਮ ਵੰਡੇ।

Cooperation Minister distributes prizes worth Rs. 15.90 lakh to winnersCooperation Minister distributes prizes worth Rs. 15.90 lakh to winners

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਓਵਰ ਆਲ ਜੇਤੂ ਰਹਿੰਦਿਆਂ 'ਬਾਬਾ ਨਾਨਕ 550 ਸਰਵੋਤਮ ਟਰਾਫੀ' ਹਾਸਲ ਕਰਦਿਆਂ 1.01 ਲੱਖ ਰੁਪਏ ਦੇ ਨਗਦ ਇਨਾਮ ਵੀ ਹਾਸਲ ਕੀਤਾ। ਇਸ ਯੂਨੀਵਰਸਿਟੀ ਦੇ ਕਾਲਜਾਂ ਨੇ 18 ਇਨਾਮ ਜਿੱਤੇ ਜਦੋਂ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੂਜੇ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੀਜੇ ਸਥਾਨ ਉਤੇ ਰਹੀ। ਡੇਰਾ ਬਾਬਾ ਨਾਨਕ ਯੁਵਾ ਉਤਸਵ ਦੇ ਜੇਤੂ ਵਿਦਿਆਰਥੀਆਂ ਦੀ ਪੇਸ਼ਕਾਰੀਆਂ ਨਾਲ ਅੱਜ ਚੌਥਾ ਪੰਡਾਲ 'ਬਲਿਹਾਰੀ ਕੁਦਰਤ ਵਸਿਆ' ਖਚਾਖਚ ਭਰਿਆ ਰਿਹਾ।

Cooperation Minister distributes prizes worth Rs. 15.90 lakh to winnersCooperation Minister distributes prizes worth Rs. 15.90 lakh to winners

ਜੇਤੂਆਂ ਨੂੰ ਇਨਾਮ ਵੰਡਣ ਤੋਂ ਪਹਿਲਾ ਸੰਬੋਧਨ ਕਰਦਿਆਂ ਸਹਿਕਾਰਤਾ ਮੰਤਰੀ ਰੰਧਾਵਾ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਅਤੇ ਫਲਸਫੇ ਤੋਂ ਜਾਣੂੰ ਕਰਵਾਉਣਾ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਜਿਸ ਲਈ ਸਾਨੂੰ ਅਜਿਹੇ ਸਮਾਗਮਾਂ ਦਾ ਪ੍ਰੋਗਰਾਮ ਜਾਰੀ ਰੱਖਣੇ ਪੈਣਗੇ ਜੋ ਗੁਰੂ ਸਾਹਿਬ ਨਾਲ ਸਬੰਧਤ ਉਨ੍ਹਾਂ ਦੀ ਜੀਵਨੀ, ਸਿੱਖਿਆਵਾਂ ਅਤੇ ਫਲਸਫੇ ਨੂੰ ਕੇਂਦਰਿਤ ਰੱਖ ਕੇ ਵਿਦਿਆਰਥੀਆਂ ਲਈ ਉਲੀਕੇ ਜਾਣ।

Cooperation Minister distributes prizes worth Rs. 15.90 lakh to winnersCooperation Minister distributes prizes worth Rs. 15.90 lakh to winners

ਉਨ੍ਹਾਂ ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਨੂੰ ਆਨਲਾਈਨ ਯੁਵਾ ਉਤਸਵ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਵਧਾਈ ਵੀ ਦਿੱਤੀ। ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ ਉਤਸਵ ਕਰਵਾਉਣ ਦਾ ਮਕਸਦ ਹੀ ਧਾਰਮਿਕ, ਸਾਹਿਤਕ, ਕਲਾਤਮਕ ਗਤੀਵਿਧੀਆਂ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਤੇ ਪਸਾਰ ਕਰਨਾ ਸੀ।

Cooperation Minister distributes prizes worth Rs. 15.90 lakh to winnersCooperation Minister distributes prizes worth Rs. 15.90 lakh to winners

ਆਨਲਾਈਨ ਯੁਵਾ ਉਤਸਵ ਦੇ ਟੀਮ ਮੁਕਾਬਲੇ ਦੇ ਜੇਤੂਆਂ ਵਿੱਚੋਂ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਆਉਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 71 ਹਜ਼ਾਰ, 51 ਹਜ਼ਾਰ ਰੁਪਏ ਤੇ 31 ਹਜ਼ਾਰ ਰੁਪਏ ਅਤੇ ਵਿਅਕਤੀਗਤ ਮੁਕਾਬਲੇ ਵਿੱਚ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਆਉਣ ਵਾਲੇ ਨੂੰ ਕ੍ਰਮਵਾਰ 51 ਹਜ਼ਾਰ ਰੁਪਏ, 31 ਹਜ਼ਾਰ ਰੁਪਏ ਤੇ 21 ਹਜ਼ਾਰ ਰੁਪਏ ਦੇ ਨਗਦ ਇਨਾਮ ਨਾਲ ਸਨਮਾਨੇ ਗਏ। ਇਨ੍ਹਾਂ ਯੁਵਾ ਉਤਸਵ ਮੁਕਾਬਲਿਆਂ ਦੀ ਹਰ ਵੰਨਗੀ ਦਾ ਵਿਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਦਿੱਤ ਗਿਆ ਸੀ। ਇਸ ਮੌਕੇ ਜੇਤੂ ਟੀਮਾਂ ਵਲੋਂ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ।

Cooperation Minister distributes prizes worth Rs. 15.90 lakh to winnersCooperation Minister distributes prizes worth Rs. 15.90 lakh to winners

ਟੀਮ ਮੁਕਾਬਲਿਆਂ ਵਿਚੋਂ ਢਾਡੀ ਕਲਾ ਵਿਚ ਬਾਬਾ ਕੁੰਦਣ ਸਿੰਘ ਕਾਲਜ ਮੁਹਾਰ (ਫ਼ਿਰੋਜ਼ਪੁਰ) ਪਹਿਲੇ, ਮਾਤਾ ਗੰਗਾ ਖਾਲਸਾ ਕਾਲਜ ਕੋਟਾਂ (ਲੁਧਿਆਣਾ) ਦੂਜੇ ਤੇ ਗੁਰੂ ਨਾਨਕ ਕਾਲਜ ਸੁਖਚਿਆਣਾ ਸਾਹਿਬ ਫਗਵਾੜਾ ਤੀਜੇ, ਕਵੀਸ਼ਰੀ ਵਿਚ ਏ.ਪੀ.ਜੀ. ਕਾਲਜ ਆਫ ਫਾਈਨ ਆਰਟਸ ਜਲੰਧਰ ਪਹਿਲੇ, ਬਾਬਾ ਕੁੰਦਣ ਸਿੰਘ ਕਾਲਜ ਮੁਹਾਰ ਦੂਜੇ ਤੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਆਨੰਦਪੁਰ ਸਾਹਿਬ ਤੀਜੇ ਅਤੇ ਸ਼ਬਦ ਗਰੁੱਪ ਵਿੱ ਬੀ.ਬੀ.ਕੇ.ਡੀ.ਏ.ਵੀ.ਗਰਲਜ਼ ਕਾਲਜ ਅੰਮ੍ਰਿਤਸਰ ਪਹਿਲੇ, ਏ.ਪੀ.ਜੀ.ਫਾਈਨ ਆਰਟਸ ਕਾਲਜ ਦੂਜੇ ਤੇ ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਤੀਜੇ ਸਥਾਨ 'ਤੇ ਰਿਹਾ।

Cooperation Minister distributes prizes worth Rs. 15.90 lakh to winnersCooperation Minister distributes prizes worth Rs. 15.90 lakh to winners

ਵਿਅਕਤੀਗਤ ਮੁਕਾਬਲਿਆਂ ਵਿੱਚੋਂ ਕਵਿਤਾ ਉਚਾਰਨ ਵਿੱਚ ਦਿਕਸ਼ਾ ਪੁਰੀ ਪਹਿਲੇ, ਦਵਿੰਦਰ ਕੌਰ ਦੂਜੇ ਤੇ ਇੱਛਪੂਰਕ ਸਿੰਘ ਤੀਜੇ, ਕਵਿਤ ਗਾਇਨ ਵਿੱਚ ਸਿਮਰਨ ਪਹਿਲੇ, ਨਵਦੀਪ ਸਿੰਘ ਦੂਜੇ ਤੇ ਲਵਪ੍ਰੀਤ ਸਿੰਘ ਤੀਜੇ, ਸ਼ਬਦ ਸੋਲੋ ਵਿਚ ਰੂਪਮ ਪਹਿਲੇ, ਗੁਰਪ੍ਰਤੀਕ ਸਿੰਘ ਦੂਜੇ ਤੇ ਤਨਿਸ਼ਕ ਸਿੰਘ ਆਨੰਦ ਤੀਜੇ, ਭਾਸ਼ਣ ਵਿਚ ਕੰਵਲਪ੍ਰੀਤ ਕੌਰ ਪਹਿਲੇ, ਗੁਨੀਤ ਕੌਰ ਦੂਜੇ ਤੇ ਸਮਨਦੀਪ ਤੀਜੇ, ਕੈਲੀਗਰਾਫੀ ਵਿਚ ਪ੍ਰਭਸਿਮਰਨ ਕੌਰ ਪਹਿਲੇ, ਸੋਨੀਆ ਦੂਜੇ ਤੇ ਪਰਵਿੰਦਰ ਕੌਰ ਤੀਜੇ, ਡਿਜੀਟਲ ਪੋਸਟਰ ਮੇਕਿੰਗ ਵਿਚ ਗਗਨਦੀਪ ਕੌਰ ਪਹਿਲੇ, ਦਿਲਪ੍ਰੀਤ ਸਿੰਘ ਦੂਜੇ ਤੇ ਗੁਰਸਿਮਰਨ ਸਿੰਘ ਤੀਜੇ, ਪੇਂਟਿੰਗ ਵਿਚ ਮਮਤਾ ਰਾਣੀ ਪਹਿਲੇ, ਮਨਦੀਪ ਕੌਰ ਦੂਜੇ ਤੇ ਸੌਰਵ ਤੀਜੇ, ਫੋਟੋਗ੍ਰਾਫੀ ਵਿੱਚ ਸੌਰਵ ਪਹਿਲੇ, ਨਵਪ੍ਰੀਤ ਕੌਰ ਦੂਜੇ ਤੇ ਪੁਸ਼ਕਰ ਬਾਂਸਲ ਤੀਜੇ, ਸਕੈਚ ਵਿਚ ਰਮਨਦੀਪ ਕੌਰ ਪਹਿਲੇ, ਗੁਰਲੀਨ ਕੌਰ ਦੂਜੇ ਤੇ ਜਸਨੀਤ ਕੌਰ ਤੀਜੇ ਅਤੇ ਲੇਖ ਮੁਕਾਬਲੇ ਵਿਚ ਸਿਮਨਜੀਤ ਕੌਰ ਪਹਿਲੇ, ਦੀਪਾਲੀ ਦੂਜੇ ਤੇ ਅਮਨਦੀਪ ਕੌਰ ਤੀਜੇ ਸਥਾਨ 'ਤੇ ਰਹੀ।

Cooperation Minister distributes prizes worth Rs. 15.90 lakh to winnersCooperation Minister distributes prizes worth Rs. 15.90 lakh to winners

ਸਹਿਕਾਰਤਾ ਮੰਤਰੀ ਨੇ ਸਿੱਖਿਆ ਵਿਭਾਗ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ, ਸਿੱਖਿਆਵਾਂ ਅਤੇ ਫਲਸਫੇ ਬਾਰੇ ਬਲਾਕ ਤੋਂ ਰਾਜ ਪੱਧਰੀ ਤੱਕ ਕਰਵਾਏ ਮੁਕਾਬਲੇ ਦੇ ਜੇਤੂ 550 ਵਿਦਿਆਰਥੀਆਂ ਨੂੰ ਵੀ ਸਨਮਾਨਤ ਕੀਤਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement