Israel Hamas War : ਨੇਤਨਯਾਹੂ ਨੇ ਕਿਹਾ ਗਾਜ਼ਾ ’ਚ ਜੰਗ ਤਾਂ ਹੀ ਬੰਦ ਹੋ ਸਕਦੀ ਹੈ ਜੇਕਰ...
Published : Nov 12, 2023, 1:41 pm IST
Updated : Nov 12, 2023, 1:43 pm IST
SHARE ARTICLE
Israel Hamas War : Netanyahu
Israel Hamas War : Netanyahu

ਦੋ ਮੌਤਾਂ ਮਗਰੋਂ, ਇਜ਼ਰਾਈਲ ਦੀ ਫੌਜ ਗਾਜ਼ਾ ਦੇ ਅਲ ਸ਼ਿਫਾ ਹਸਪਤਾਲ ਤੋਂ ਬੱਚਿਆਂ ਨੂੰ ਕੱਢਣ ’ਚ ਮਦਦ ਕਰੇਗੀ

Israel Hamas War : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਜੰਗਬੰਦੀ ਦੀ ਵਧ ਰਹੀ ਅੰਤਰਰਾਸ਼ਟਰੀ ਅਪੀਲ ਨੂੰ ਰੱਦ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਗਾਜ਼ਾ ਪੱਟੀ 'ਤੇ ਸੱਤਾਧਾਰੀ ਹਮਾਸ ਦੇ ਕੱਟੜਪੰਥੀਆਂ ਨੂੰ ਕੁਚਲਣ ਲਈ ਇਜ਼ਰਾਈਲ ਦੀ ਲੜਾਈ 'ਪੂਰੀ ਤਾਕਤ' ਨਾਲ ਜਾਰੀ ਰਹੇਗੀ। ਇਕ ਟੈਲੀਵਿਜ਼ਨ ਸੰਬੋਧਨ ’ਚ, ਨੇਤਨਯਾਹੂ ਨੇ ਸਪੱਸ਼ਟ ਕੀਤਾ ਕਿ ਜੰਗਬੰਦੀ ਤਾਂ ਹੀ ਸੰਭਵ ਹੈ ਜੇਕਰ ਗਾਜ਼ਾ ’ਚ ਅਤਿਵਾਦੀਆਂ ਵਲੋਂ ਬੰਧਕ ਬਣਾਏ ਗਏ 239 ਲੋਕਾਂ ਨੂੰ ਰਿਹਾਅ ਕੀਤਾ ਜਾਵੇਗਾ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਗਾਜ਼ਾ ਯੁੱਧ ਤੋਂ ਬਾਅਦ ਫ਼ੌਜਹੀਣ ਹੋ ਜਾਵੇਗਾ ਅਤੇ ਇਜ਼ਰਾਈਲ ਇਸ 'ਤੇ ਆਪਣਾ ਸੁਰੱਖਿਆ ਕੰਟਰੋਲ ਬਣਾਈ ਰੱਖੇਗਾ। ਇਹ ਰੁਖ ਇਜ਼ਰਾਈਲ ਦੇ ਸਭ ਤੋਂ ਨਜ਼ਦੀਕੀ ਸਹਿਯੋਗੀ, ਸੰਯੁਕਤ ਰਾਜ ਅਮਰੀਕਾ ਵਲੋਂ ਜੰਗ ਤੋਂ ਬਾਅਦ ਦੇ ਦ੍ਰਿਸ਼ਾਂ ਬਾਰੇ ਪ੍ਰਗਟਾਏ ਗਏ ਵਿਚਾਰਾਂ ਦੇ ਉਲਟ ਹੈ। ਅਮਰੀਕਾ ਨੇ ਕਿਹਾ ਸੀ ਕਿ ਉਹ ਇਜ਼ਰਾਈਲ ਵਲੋਂ ਇਲਾਕੇ 'ਤੇ ਮੁੜ ਕਬਜ਼ੇ ਦਾ ਵਿਰੋਧ ਕਰਦਾ ਹੈ। ਇਹ ਪੁੱਛੇ ਜਾਣ 'ਤੇ ਕਿ ਸੁਰੱਖਿਆ ਕੰਟਰੋਲ ਤੋਂ ਉਨ੍ਹਾਂ ਦਾ ਕੀ ਮਤਲਬ ਹੈ, ਨੇਤਨਯਾਹੂ ਨੇ ਕਿਹਾ ਕਿ ਅਤਿਵਾਦੀਆਂ ਨੂੰ ਫੜਨ ਲਈ ਇਜ਼ਰਾਈਲੀ ਫ਼ੋਰਸਾਂ ਨੂੰ ਗਾਜ਼ਾ ਵਿਚ ਦਾਖਲ ਹੋਣ ਦੇ ਯੋਗ ਹੋਣਾ ਚਾਹੀਦਾ ਹੈ।

ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ’ਚ ਜਨਰੇਟਰ ਬੰਦ ਹੋਣ ਕਾਰਨ ਕਈ ਮੌਤਾਂ

ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਇਲਾਕੇ ਦੇ ਆਖਰੀ ਜਨਰੇਟਰ ’ਚ ਫ਼ਿਊਲ ਖਤਮ ਹੋਣ ਤੋਂ ਬਾਅਦ ਇਕ ਸਮੇਂ ਤੋਂ ਪਹਿਲਾਂ ਜੰਮਿਆ ਬੱਚਾ, ਇਕ ਇਨਕਿਊਬੇਟਰ ’ਚ ਬੱਚਾ ਅਤੇ ਚਾਰ ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਡਾਕਟਰਾਂ ਦੇ ਇਸ ਬਿਆਨ ਤੋਂ ਬਾਅਦ ਇਜ਼ਰਾਈਲ ’ਤੇ ਜੰਗਬੰਦੀ ਲਈ ਦਬਾਅ ਵਧਦਾ ਜਾ ਰਿਹਾ ਹੈ। ਹਜ਼ਾਰਾਂ ਜੰਗੀ ਜ਼ਖਮੀ ਲੋਕ, ਮੈਡੀਕਲ ਕਰਮਚਾਰੀ ਅਤੇ ਵਿਸਥਾਪਿਤ ਨਾਗਰਿਕ ਯੁੱਧ ਖੇਤਰ ਵਿਚ ਫਸੇ ਹੋਏ ਹਨ।  ਦਰਅਸਲ, ਇਜ਼ਰਾਈਲ ਨੇ ਸ਼ਿਫਾ ਹਸਪਤਾਲ ਨੂੰ ਹਮਾਸ ਦੀ ਮੁੱਖ ਕਮਾਂਡ ਪੋਸਟ ਵਜੋਂ ਦਰਸਾਇਆ ਹੈ ਅਤੇ ਕਿਹਾ ਹੈ ਕਿ ਅਤਿਵਾਦੀ ਉੱਥੋਂ ਦੇ ਨਾਗਰਿਕਾਂ ਨੂੰ ਢਾਲ ਵਜੋਂ ਵਰਤ ਰਹੇ ਹਨ ਅਤੇ ਇਸ ਦੇ ਹੇਠਾਂ ਬੰਕਰ ਬਣਾਏ ਹੋਏ ਹਨ। ਹਾਲਾਂਕਿ ਇਸ ਦਾਅਵੇ ਨੂੰ ਹਮਾਸ ਦੇ ਨਾਲ-ਨਾਲ ਸ਼ਿਫਾ ਪ੍ਰਸ਼ਾਸਨ ਨੇ ਵੀ ਖਾਰਜ ਕੀਤਾ ਹੈ। ਹਾਲ ਹੀ ਦੇ ਦਿਨਾਂ ’ਚ, ਉੱਤਰੀ ਗਾਜ਼ਾ ’ਚ ਸ਼ਿਫਾ ਅਤੇ ਹੋਰ ਹਸਪਤਾਲਾਂ ਦੇ ਨੇੜੇ ਲੜਾਈ ਤੇਜ਼ ਹੋ ਗਈ ਹੈ, ਉੱਥੇ ਜ਼ਰੂਰੀ ਸਪਲਾਈ ’ਚ ਵਿਘਨ ਪਿਆ ਹੈ। ਸ਼ਿਫਾ ਦੇ ਨਿਰਦੇਸ਼ਕ ਮੁਹੰਮਦ ਅਬੂ ਸੇਲਮੀਆ ਨੇ ਗੋਲੀਬਾਰੀ ਅਤੇ ਧਮਾਕਿਆਂ ਦੀਆਂ ਆਵਾਜ਼ਾਂ ਦੇ ਵਿਚਕਾਰ ਫੋਨ 'ਤੇ ਗੱਲ ਕਰਦੇ ਹੋਏ ਕਿਹਾ, ‘‘ਇੱਥੇ ਬਿਜਲੀ ਨਹੀਂ ਹੈ। ਮੈਡੀਕਲ ਉਪਕਰਨ ਬੰਦ ਹੋ ਗਏ ਹਨ। ਮਰੀਜ਼, ਖ਼ਾਸਕਰ ਜਿਨ੍ਹਾਂ ਨੂੰ ਇੰਟੈਂਸਿਵ ਕੇਅਰ ਯੂਨਿਟਾਂ ’ਚ ਰਖਿਆ ਜਾਂਦਾ ਹੈ, ਮਰਨਾ ਸ਼ੁਰੂ ਹੋ ਗਿਆ ਹੈ।’’

ਹਸਪਤਾਲ ਦੇ ਬਾਹਰ ਝੜਪ, ਇਜ਼ਰਾਈਲੀ ਫ਼ੌਜ ’ਤੇ ‘ਕਿਸੇ ਨੂੰ ਵੀ ਗੋਲੀ’ ਮਾਰਨ ਦਾ ਦੋਸ਼

ਅਬੂ ਸੇਲਮੀਆ ਨੇ ਕਿਹਾ ਕਿ ਇਜ਼ਰਾਈਲੀ ਫ਼ੌਜੀ ‘ਹਸਪਤਾਲ ਦੇ ਬਾਹਰ ਜਾਂ ਅੰਦਰ ਕਿਸੇ ਨੂੰ ਵੀ ਗੋਲੀ ਮਾਰ ਰਹੇ ਹਨ’ ਅਤੇ ਕੰਪਲੈਕਸ ਦੀਆਂ ਇਮਾਰਤਾਂ ਵਿਚਕਾਰ ਆਵਾਜਾਈ ਨੂੰ ਰੋਕ ਦਿਤਾ ਗਿਆ ਹੈ। ਇਜ਼ਰਾਈਲੀ ਫੌਜ ਨੇ ਹਸਪਤਾਲ ਦੇ ਬਾਹਰ ਝੜਪ ਦੀ ਪੁਸ਼ਟੀ ਕੀਤੀ ਹੈ, ਪਰ ਰੀਅਰ ਐਡਮਿਰਲ ਡੈਨੀਅਲ ਹਾਗਾਰੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਸ਼ਿਫਾ ਦੀ ਘੇਰਾਬੰਦੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸਿਪਾਹੀ ਐਤਵਾਰ ਨੂੰ ਸ਼ਿਫਾ ਵਿਖੇ ਇਲਾਜ ਅਧੀਨ ਬੱਚਿਆਂ ਨੂੰ ਤਬਦੀਲ ਕਰਨ ’ਚ ਮਦਦ ਕਰਨਗੇ। ਹਾਗਾਰੀ ਨੇ ਦਾਅਵਾ ਕੀਤਾ, ‘‘ਅਸੀਂ ਹਸਪਤਾਲ ਦੇ ਸਟਾਫ ਨਾਲ ਸਿੱਧੇ ਅਤੇ ਨਿਯਮਿਤ ਤੌਰ ’ਤੇ ਗੱਲ ਕਰ ਰਹੇ ਹਾਂ।’’ ਇਜ਼ਰਾਈਲ ਦੀ ਮਿਲਟਰੀ ਇੰਟੈਲੀਜੈਂਸ ਦੇ ਸਾਬਕਾ ਮੁਖੀ ਅਮੋਸ ਯਦਲਿਨ ਨੇ ਚੈਨਲ 12 ਨੂੰ ਦਸਿਆ ਕਿ ਕਿਉਂਕਿ ਇਜ਼ਰਾਈਲ ਦਾ ਟੀਚਾ ਹਮਾਸ ਨੂੰ ਕੁਚਲਣਾ ਹੈ, ਇਸ ਲਈ ਹਸਪਤਾਲਾਂ 'ਤੇ ਕੰਟਰੋਲ ਸਥਾਪਤ ਕਰਨਾ ਮਹੱਤਵਪੂਰਨ ਹੋਵੇਗਾ, ਪਰ ਇਸ ਦੌਰਾਨ, ਮਰੀਜ਼ਾਂ, ਹੋਰ ਨਾਗਰਿਕਾਂ ਅਤੇ ਇਜ਼ਰਾਈਲੀ ਬੰਧਕਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ਹੈ। ਇਸ ਨੂੰ ‘ਬਹੁਤ ਸਾਰੀ ਰਣਨੀਤਕ ਰਚਨਾਤਮਕਤਾ’ ਦੀ ਵੀ ਲੋੜ ਪਵੇਗੀ।

(For more news apart from Israel Hamas War, stay tuned to Rozana Spokesman)

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement