
ਸੁੰਦਰ ਪਿਚਾਈ ਨੇ ਦੱਸਿਆ ਕਿ ਅਜਿਹਾ ਤਕਨੀਕੀ ਆਧਾਰ 'ਤੇ ਹੋ ਰਿਹਾ ਹੈ। ਜਾਣ ਬੁਝ ਕੇ ਡੋਨਾਲਡ ਟਰੰਪ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ।
ਵਾਸ਼ਿੰਗਟਨ, ( ਭਾਸ਼ਾ ) : ਗੁਗਲ 'ਤੇ ਜੇਕਰ ਅੰਗਰੇਜੀ ਵਿਚ ਈਡੀਅਟ ਸ਼ਬਦ ਟਾਈਪ ਕਰ ਕੇ ਕਲਿਕ ਕੀਤਾ ਜਾਵੇ ਤਾਂ ਇਸ ਦੇ ਨਤੀਜੇ ਦੇ ਤੌਰ 'ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਸਵੀਰ ਦਿਖਾਈ ਦੇਵੇਗੀ। ਅਮਰੀਕੀ ਸੰਸਦ ਮੈਂਬਰਾਂ ਵੱਲੋ ਇਸ 'ਤੇ ਇਤਰਾਜ਼ ਜਤਾਉਂਦੇ ਹੋਏ ਗੂਗਲ ਦੇ ਸੀਈਓ ਸੁੰਦਰ ਪਿਚਾਈ ਤੋਂ ਪੁੱਛਿਆ ਕਿ ਆਖਰ ਈਡੀਅਟ ਲਿਖਣ 'ਤੇ ਡੋਨਾਲਡ ਟਰੰਪ ਦੀ ਤਸਵੀਰ ਕਿਉਂ ਆਉਂਦੀ ਹੈ। ਸੁੰਦਰ ਪਿਚਾਈ ਨੇ ਦੱਸਿਆ ਕਿ ਅਜਿਹਾ ਤਕਨੀਕੀ ਆਧਾਰ 'ਤੇ ਹੋ ਰਿਹਾ ਹੈ। ਜਾਣ ਬੁਝ ਕੇ ਡੋਨਾਲਡ ਟਰੰਪ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ।
Google Search Engine
ਇਸ ਵਿਚ ਕੋਈ ਮਨੁੱਖੀ ਦਖਲਅੰਦਾਜ਼ੀ ਨਹੀਂ ਕੀਤੀ ਗਈ ਹੈ। ਪਿਚਾਈ ਨੇ ਦੱਸਿਆ ਕਿ ਗੂਗਲ ਸਰਚ ਵਿਚ ਜਦ ਕੋਈ ਯੂਜਰ ਕੀਵਰਡ ਪਾਉਂਦਾ ਹੈ ਤਾਂ ਉਹ ਐਲਗੋਰਿਥਮ ਦੇ ਆਧਾਰ 'ਤੇ ਉਸ ਵੈਬਪੇਜ ਅਤੇ ਤਸਵੀਰ ਨੂੰ ਲਭਦਾ ਹੈ। ਉਹਨਾਂ ਦੱਸਿਆ ਕਿ ਗੂਗਲ ਸਰਚ ਇੰਜਣ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਜਦ ਕਿਸੇ ਸ਼ਬਦ ਦੀ ਵਾਰ-ਵਾਰ ਖੋਜ ਕੀਤੀ ਜਾਂਦੀ ਹੈ ਤਾਂ ਉਹ ਉਸ ਕੀਵਰਡ ਨੂੰ ਲੋਕਾਂ ਦੀ ਪੰਸਦ ਦੀ ਸ਼੍ਰੇਣੀ ਵਿਚ ਸ਼ਾਮਲ ਕਰ ਲੈਂਦਾ ਹੈ। ਪਰ ਅਮਰੀਕੀ ਕਾਂਗਰਸਮੈਨ ਜੋ ਲੋਫਗ੍ਰੇਨ ਪਿਚਾਈ ਦੇ ਇਸ ਜਵਾਬ ਨਾਲ ਸਤੁੰਸ਼ਟ ਨਹੀਂ ਹੋਏ।
US President Donald Trump
ਉਹਨਾਂ ਕਿਹਾ ਕਿ ਇਸ ਦਾ ਮਤਲਬ ਇਹ ਹੋਇਆ ਕਿ ਪਰਦੇ ਦੇ ਪਿੱਛੇ ਬੈਠ ਕੇ ਕੋਈ ਕੁਝ ਵੀ ਡਿਜ਼ਾਈਨ ਕਰਦਾ ਰਹੇ? ਦੱਸ ਦਈਏ ਕਿ ਪਹਿਲਾਂ ਖਬਰ ਆਈ ਸੀ ਕਿ ਟਰੰਪ ਗੂਗਲ ਸਰਚ ਵਿਚ ਅਮਰੀਕੀ ਰਾਸ਼ਟਰਪਤੀ ਦੀ ਗਲਤ ਸ਼ਖਸੀਅਤ ਬਣਾਉਣ 'ਤੇ ਕੰਪਨੀ ਵਿਰੁਧ ਕਾਰਵਾਈ ਕਰ ਸਕਦੇ ਹਨ। ਟਰੰਪ ਨੇ ਇਸ ਦੇ ਲਈ ਗੂਗਲ ਨੂੰ ਜਿੰਮ੍ਹੇਵਾਰ ਠਹਿਰਾਇਆ ਸੀ।
ਜ਼ਿਕਰਯੋਗ ਹੈ ਕਿ ਗੂਗਲ 'ਤੇ ਇਮੇਜ ਸਰਚ ਵਿਚ ਈਡੀਅਟ ਟਾਈਪ ਕਰਨ 'ਤੇ ਜੋ ਤਸਵੀਰ ਦਿਖਾਈ ਦਿੰਦੀ ਹੈ ਉਹ ਬੇਬੀਸਿਪਟਲ ਬਲਾਗ ਸਾਈਟ ਦੀ ਹੈ। ਇਸ ਤੇ ਡੋਨਾਲਡ ਟਰੰਪ ਨੂੰ ਬਾਰ-ਬਾਰ ਈਡੀਅਟ ਕਿਹਾ ਗਿਆ ਹੈ। ਇਸ ਬਲਾਗ ਸਾਈਟ ਨੇ ਡੋਨਾਲਡ ਟਰੰਪ ਵਿਰੁਧ ਕਈ ਲੇਖ ਲਿਖੇ ਹਨ।