
ਫੈਕਟਰੀ ਦੀ ਛੱਤ ਉੱਡੀ ਤੇ ਹੋਰ ਵੀ ਹੋਇਆ ਨੁਕਸਾਨ
ਵਾਸ਼ਿੰਗਟਨ : ਅਮਰੀਕਾ ਦੇ ਕੇਂਟਕੀ ਸੂਬੇ ’ਚ ਆਏ ਤੂਫ਼ਾਨ ਕਾਰਨ ਘੱਟ ਤੋਂ ਘੱਟ 70 ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਸੂਬੇ ਦੇ ਗਵਰਨਰ ਐਂਡੀ ਬੇਸ਼ਿਅਰ ਨੇ ਦਿਤੀ ਹੈ। ਬੇਸ਼ਿਅਰ ਨੇ ਕਿਹਾ ਕਿ ਤੂਫ਼ਾਨ ਕਾਰਨ ਵੱਧ ਨੁਕਸਾਨ ਦਾ ਕੇਂਦਰ ਗ੍ਰੇਵਜ਼ ਕਾਉਂਟੀ ਰਿਹਾ ਹੈ, ਜਿਸ ’ਚ ਮੇਫੀਲਡ ਸ਼ਹਿਰ ਵੀ ਸ਼ਾਮਿਲ ਹੈ। ਇਸ ਤੂਫ਼ਾਨ ਨੇ ਮੇਫੀਲਡ ਨੂੰ ਓਨਾ ਹੀ ਨੁਕਸਾਨ ਕੀਤਾ ਹੈ, ਜਿੰਨਾ ਕਿਸੀ ਹੋਰ ਸ਼ਹਿਰ ਨੂੰ ਕੀਤਾ ਹੈ।
Hurricane in the United States
ਗਵਰਨਰ ਨੇ ਅੱਗੇ ਦਸਿਆ ਕਿ ਮੇਫੀਲਡ ਵਿਚ ਇਕ ਫੈਕਟਰੀ ਹੈ, ਜਿਸ ਦੀ ਛੱਤ ਡਿੱਗ ਗਈ ਹੈ। ਇਹ ਇਕ ਵੱਡਾ ਹਾਦਸਾ ਹੈ। ਤੂਫ਼ਾਨ ਨਾਲ ਪ੍ਰਭਾਵਿਤ ਇਮਾਰਤਾਂ ਵਿਚ ਗ੍ਰੇਵਜ਼ ਕਾਉਂਟੀ ਕੋਰਟਹਾਊਸ ਅਤੇ ਨਾਲ ਲੱਗਦੀ ਜੇਲ੍ਹ ਵੀ ਸ਼ਾਮਲ ਹੈ।
Hurricane in the United States
ਮਿਸੂਰੀ ਵਿਚ ਸੇਂਟ ਚਾਰਲਸ ਅਤੇ ਸੇਂਟ ਲੁਈਸ ਕਾਉਂਟੀ ਦੇ ਕੁਝ ਹਿੱਸਿਆਂ ਵਿਚ 70 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੂਚਨਾ ਕੀਤੀ ਗਈ ਹੈ। ਸੇਂਟ ਚਾਰਲਸ ਕਾਉਂਟੀ ਦੇ ਘੱਟੋ-ਘੱਟ ਤਿੰਨ ਨਿਵਾਸੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਅਤੇ ਔਗਸਟਾ, ਮਿਸੂਰੀ ਦੇ ਨੇੜੇ ਖੇਤਰ ਵਿਚ ਤੂਫ਼ਾਨ ਦੁਆਰਾ ਕਈ ਘਰਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਹੈ।
Hurricane in the United States