ਦੁਬਈ ਜਹਾਜ਼ 'ਤੇ 18 ਮਹੀਨਿਆਂ ਤੋਂ ਫਸੇ 8 ਭਾਰਤੀ ਮਲਾਹਾਂ ਨੇ ਕੀਤੀ ਮਦਦ ਦੀ ਅਪੀਲ 
Published : Jan 13, 2019, 3:07 pm IST
Updated : Jan 13, 2019, 3:09 pm IST
SHARE ARTICLE
Ship In UAE
Ship In UAE

ਮਲਾਹਾਂ ਵੱਲੋਂ ਵੀਡੀਓ ਰਾਹੀਂ ਅਪੀਲ ਕੀਤੀ ਗਈ ਹੈ ਕਿ ਸਾਨੂੰ ਅਪਣੇ ਦੇਸ਼ ਪਹੁੰਚਣ ਲਈ ਮਦਦ ਦੀ ਲੋੜ ਹੈ।

ਦੁਬਈ : ਅੱਠ ਭਾਰਤੀ ਮਲਾਹ ਪਿਛਲੇ 18 ਮਹੀਨਿਆਂ ਤੋਂ ਬਿਨਾਂ ਤਨਖਾਹ ਤੋਂ ਦੁਬਈ ਵਿਚ ਇਕ ਜਹਾਜ਼ ਵਿਚ ਫਸੇ ਹੋਏ ਹਨ। ਮਲਾਹਾਂ ਕੋਲ ਸੰਯੁਕਤ ਅਰਬ ਅਮੀਰਾਤ ਦਾ ਵੀਜ਼ਾ ਨਹੀਂ ਹੈ। ਇਸ ਕਾਰਨ ਉਹ ਜਹਾਜ਼ ਤੋਂ ਨਹੀਂ ਉਤਰ ਸਕਦੇ। ਮਲਾਹਾਂ ਨੇ ਸਰਕਾਰ ਤੋਂ ਉਹਨਾਂ ਨੂੰ ਬਾਹਰ ਕੱਢਣ ਦੀ ਬੇਨਤੀ ਕੀਤੀ ਹੈ। ਜਹਾਜ਼ 'ਤੇ ਸਵਾਰ ਕੁੱਲ 10 ਮਲਾਹਾਂ ਵਿਚੋਂ 8 ਭਾਰਤੀ ਹਨ। ਇਹਨਾਂ ਭਾਰਤੀ ਮਲਾਹਾਂ ਵਿਚੋਂ ਦੋ ਆਂਧਰਾ ਪ੍ਰਦੇਸ਼, ਤਿੰਨ ਤਾਮਿਲਨਾਡੂ, ਦੋ ਪੱਛਮ ਬੰਗਾਲ ਅਤੇ ਇਕ ਅਸਮ ਤੋਂ ਹੈ ।

United Arab EmiratesUnited Arab Emirates

ਇਸ ਜਹਾਜ਼ ਨੂੰ ਸੰਯੁਕਤ ਅਰਬ ਅਮੀਰਾਤ ਦੇ ਤੱਟ ਰੱਖਿਅਕ ਨੇ 15 ਅਪ੍ਰੈਲ 2016 ਨੂੰ ਹਿਰਾਸਤ ਵਿਚ ਲਿਆ ਸੀ। ਮਲਾਹਾਂ ਦੇ ਪਾਸਪੋਰਟ ਅਤੇ ਸੀਮੈਨ ਦੀਆਂ ਕਿਤਾਬਾਂ ਵੀ ਜ਼ਬਤ ਕਰ ਲਈਆਂ ਗਈਆਂ ਸਨ। ਜਹਾਜ਼ ਵਿਚ ਫਸੇ ਮਲਾਹਾਂ ਨੇ ਦੱਸਿਆ ਕਿ ਕੰਪਨੀ ਨੇ ਉਹਨਾਂ ਨੂੰ ਬਿਨਾਂ ਵੇਤਨ, ਭੋਜਨ ਅਤੇ ਬਾਲਣ ਦਿਤੇ ਛੱਡ ਦਿਤਾ ਹੈ। ਖ਼ਬਰਾਂ ਮੁਤਾਬਕ ਮਲਾਹਾਂ ਵਿਚੋਂ ਇਕ ਕਪਤਾਨ ਅਯਅੱਪਨ ਸਵਾਮੀਨਾਥਨ ਨੇ ਫੋਨ 'ਤੇ ਦੱਸਿਆ ਕਿ ਅਜਿਹਾ ਲਗਦਾ ਹੈ ਕਿ ਜਿਸ ਤਰ੍ਹਾਂ ਅਸੀਂ ਗੁਲਾਮ ਹੋਈਏ, ਜਿਹਨਾਂ ਨੂੰ ਛੱਡ ਦਿਤਾ ਗਿਆ ਹੋਵੇ। ਅਸੀਂ ਬਹੁਤ ਮਾੜੇ ਹਾਲਾਤਾਂ ਵਿਚੋਂ ਲੰਘ ਰਹੇ ਹਾਂ।

ship ship

ਅਸੀਂ ਘਰ ਵੀ ਵਾਪਸ ਨਹੀਂ ਜਾ ਸਕਦੇ ਕਿਉਂਕਿ ਪ੍ਰਸ਼ਾਸਨ ਤੋਂ ਸਾਨੂੰ ਕੋਈ ਸੰਕੇਤ ਨਹੀਂ ਮਿਲਿਆ ਹੈ। ਸਾਨੂੰ ਕਈ ਮਹੀਨਿਆਂ ਤੋਂ ਤਨਖਾਹ ਵੀ ਨਹੀਂ ਮਿਲੀ ਹੈ। ਸਵਾਮੀਨਾਥਨ ਦਾ ਘਰ ਤਾਮਿਲਨਾਡੂ ਵਿਚ ਆਏ ਤੂਫ਼ਾਨ ਦੌਰਾਨ ਬਰਬਾਦ ਹੋ ਗਿਆ ਪਰ ਉਹ ਆਪਣੇ ਪਰਵਾਰ ਜੋ ਕਿ ਬੱਚ ਗਿਆ ਹੈ, ਨੂੰ ਪੈਸੇ ਨਹੀਂ ਭੇਜ ਸਕਿਆ। ਮਲਾਹਾਂ ਵੱਲੋਂ ਵੀਡੀਓ ਰਾਹੀਂ ਅਪੀਲ ਕੀਤੀ ਗਈ ਹੈ ਕਿ ਸਾਨੂੰ ਅਪਣੇ ਦੇਸ਼ ਪਹੁੰਚਣ ਲਈ ਮਦਦ ਦੀ ਲੋੜ ਹੈ। ਇਹਨਾਂ ਮਲਾਹਾਂ ਦੀ ਭਰਤੀ ਮੁੰਬਈ ਸਥਿਤ ਨਿਜੀ ਕੰਪਨੀਆਂ ਵੱਲੋਂ ਕੀਤੀ ਗਈ ਸੀ।

Indian embassy in UAEIndian embassy in UAE

ਜਹਾਜ਼ਾਂ ਦਾ ਪ੍ਰਬੰਧਨ ਕਰਨ ਵਾਲੀ ਕੰਪਨੀ ਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਉਹਨਾਂ ਨੂੰ ਪੈਸੇ ਨਹੀਂ ਦਿਤੇ ਗਏ। ਉਹਨਾਂ ਨੂੰ ਭੋਜਨ ਵਿਚ ਭਾਰਤ ਦੇ ਵਪਾਰਕ ਦੂਤਘਰ ਤੋਂ ਬਹੁਤ ਘੱਟ ਸਮਾਨ ਮਿਲ ਰਿਹਾ ਹੈ। ਅਯਅੱਪਨ ਦਾ ਕਹਿਣਾ ਹੈ ਕਿ ਹਰ ਕੋਈ ਜਾਣਦਾ ਹੈ ਕਿ ਉਹਨਾਂ 'ਤੇ ਕੀ ਬੀਤ ਰਹੀ ਹੈ, ਇਸ ਦੇ ਬਾਵਜੂਦ ਉਹਨਾਂ ਨੂੰ ਇਹ ਸੱਭ ਝੱਲਣਾ ਪੈ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement