
ਪਾਕਿਸਤਾਨ ਵਿਚ ਮਾਨਸਿਕ ਤੌਰ 'ਤੇ ਬੀਮਾਰ ਇਕ ਕੈਦੀ ਖਿਜਾਰ ਹਯਾਤ ਨੂੰ ਫ਼ਾਂਸੀ ਤੋਂ ਆਖ਼ਿਰਕਾਰ ਰਾਹਤ ਮਿਲ ਗਈ ਹੈ। ਪੂਰੇ ਪਾਕਿਸਤਾਨ ਦੀ ਇਸ ਉਤੇ ਨਜ਼ਰ ਸੀ ਕਿ...
ਇਸਲਾਮਾਬਾਦ : ਪਾਕਿਸਤਾਨ ਵਿਚ ਮਾਨਸਿਕ ਤੌਰ 'ਤੇ ਬੀਮਾਰ ਇਕ ਕੈਦੀ ਖਿਜਾਰ ਹਯਾਤ ਨੂੰ ਫ਼ਾਂਸੀ ਤੋਂ ਆਖ਼ਿਰਕਾਰ ਰਾਹਤ ਮਿਲ ਗਈ ਹੈ। ਪੂਰੇ ਪਾਕਿਸਤਾਨ ਦੀ ਇਸ ਉਤੇ ਨਜ਼ਰ ਸੀ ਕਿਉਂਕਿ ਉਸ ਨੂੰ ਮੰਗਲਵਾਰ ਨੂੰ ਹੀ ਫ਼ਾਂਸੀ ਦਿਤੀ ਜਾਣੀ ਸੀ। ਦਰਅਸਲ, ਪਾਕਿਸਤਾਨ ਦੇ ਚੀਫ਼ ਜਸਟਿਸ ਸਾਕਿਬ ਨਿਸਾਰ ਨੇ ਮੀਡੀਆ ਦੀ ਉਸ ਰਿਪੋਰਟ ਨੂੰ ਧਿਆਨ 'ਚ ਰਖਦੇ ਹੋਏ ਸ਼ਨਿਚਰਵਾਰ ਨੂੰ ਇਹ ਫ਼ੈਸਲਾ ਸੁਣਾਇਆ, ਜਿਸ ਵਿਚ ਕਿਹਾ ਗਿਆ ਸੀ ਕਿ ਜਿਲ੍ਹਾ ਅਤੇ ਸੈਸ਼ਨ ਅਦਾਲਤ ਨੇ 15 ਜਨਵਰੀ ਨੂੰ ਹਯਾਤ ਨੂੰ ਫ਼ਾਂਸੀ ਦੀ ਸਜ਼ਾ ਦੇਣ ਦਾ ਐਲਾਨ ਕੀਤਾ ਹੈ।
BREAKING NEWS: Khizar Hayat's execution warrant suspended by Chief Justice of Pakistan Saqib Nisar.
— Justice Project Pakistan (@JusticeProject_) January 12, 2019
JPP will release an official statement shortly. #SaveKhizarHayat
ਦੱਸ ਦਈਏ ਕਿ ਪੁਲਿਸ ਵਿਭਾਗ ਵਿਚ ਕੰਮ ਕਰਦੇ ਹੋਏ ਹਯਾਤ ਨੇ 2003 ਵਿਚ ਇਕ ਅਧਿਕਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਸੀ। ਸਥਾਨਕ ਮੀਡੀਆ ਦੇ ਮੁਤਾਬਕ, ਉਸ ਉਤੇ ਜੇਲ੍ਹ ਵਿਚ ਸਾਥੀ ਕੈਦੀਆਂ ਵਲੋਂ ਕਈ ਵਾਰ ਹਮਲੇ ਕੀਤੇ ਗਏ ਅਤੇ ਜਿਸ ਕਾਰਨ ਉਹ ਮਾਨਸਿਕ ਰੋਗੀ ਬਣ ਗਿਆ। ਹਯਾਤ ਨੂੰ ਲਾਹੌਰ ਦੇ ਕੋਟ ਲਖਪਤ ਜੇਲ੍ਹ ਵਿਚ ਫ਼ਾਂਸੀ ਦਿਤੀ ਜਾਣੀ ਸੀ। ਉਹ ਲਗਭੱਗ 16 ਸਾਲ ਜੇਲ੍ਹ ਵਿਚ ਬਿਤਾ ਚੁੱਕਿਆ ਹੈ। ਹਯਾਤ ਦਾ 2008 ਵਿਚ ਸ਼ਿਜ਼ੋਫਰੇਨੀਆ ਬਿਮਾਰੀ ਦਾ ਇਲਾਜ ਕੀਤਾ ਗਿਆ ਸੀ।
suspends execution of Khizar Hayat
ਉਸਦੀ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਨੂੰ ਬਿਲਕੁੱਲ ਵੀ ਯਾਦ ਨਹੀਂ ਹੈ ਕਿ ਉਹ ਜੇਲ੍ਹ ਵਿਚ ਕਿੰਨੇ ਸਾਲਾਂ ਤੋਂ ਹੈ ਅਤੇ ਉਸ ਨੂੰ ਕਿਸ ਗੱਲ ਦੀ ਦਵਾਈ ਦਿਤੀ ਜਾਂਦੀ ਹੈ। ਸੁਪ੍ਰੀਮ ਕੋਰਟ ਵੱਲੋਂ ਜਾਰੀ ਬਿਆਨ ਦੇ ਮੁਤਾਬਕ, ਮਾਮਲੇ ਨੂੰ ਧਿਆਨ ਵਿਚ ਰਖਦੇ ਹੋਏ ਚੀਫ਼ ਜਸਟਿਸ ਨੇ ਕੈਦੀ ਦੀ ਸਜ਼ਾ 'ਤੇ ਅੱਗੇ ਦੇ ਆਦੇਸ਼ ਤੱਕ ਰੋਕ ਲਗਾ ਦਿਤੀ ਅਤੇ ਹੁਣ ਇਸ ਉਤੇ 14 ਜਨਵਰੀ ਨੂੰ ਸੁਣਵਾਈ ਹੋਵੇਗੀ। 2010 ਵਿਚ ਜੇਲ੍ਹ ਦੇ ਮੈਡੀਕਲ ਅਧਿਕਾਰੀ ਨੇ ਸੁਝਾਅ ਦਿਤਾ ਸੀ ਕਿ ਹਯਾਤ ਨੂੰ ਵਿਸ਼ੇਸ਼ ਇਲਾਜ ਦੀ ਜ਼ਰੂਰਤ ਹੈ ਅਤੇ ਉਸ ਨੂੰ ਮਨੋਚਿਕਿਤਸਕ ਦੇ ਕੋਲ ਭੇਜਿਆ ਜਾਣਾ ਚਾਹੀਦਾ ਹੈ।
Khizar Hayat
ਹਾਲਾਂਕਿ, ਇਹ ਕਦੇ ਹੋ ਨਹੀਂ ਪਾਇਆ। ਹਯਾਤ ਦੀ ਮਾਂ ਅਤੇ ਅਨੁਖੀ ਅਧੀਕਾਰ ਕਰਮਚਾਰੀਆਂ ਨੇ ਵੀ ਇਸ ਸਜ਼ਾ ਖਿਲਾਫ਼ ਅਪੀਲ ਦਾਖਲ ਕੀਤੀ ਸੀ। ਉਧਰ, ਹਯਾਤ ਦੀ ਮਾਂ ਨੇ ਚੀਫ਼ ਜਸਟਿਸ ਨੂੰ ਖ਼ਤ ਭੇਜ ਕੇ ਅਪੀਲ ਕੀਤੀ ਸੀ ਕਿ ਉਹ ਕੋਟ ਲਖਪਤ ਜੇਲ੍ਹ ਵਿਚ ਜਾ ਕੇ ਮਾਨਸਿਕ ਬਿਮਾਰੀ ਤੋਂ ਪੀਡ਼ਤ ਕੈਦੀਆਂ ਨੂੰ ਮਿਲਣ ਅਤੇ ਇਸ ਗੱਲ ਦੀ ਜਾਂਚ ਕਰਨ ਕਿ ਉਨ੍ਹਾਂ ਦੇ ਬੇਟੇ ਨੂੰ ਕਿਸ ਤਰ੍ਹਾਂ ਦੀਆਂ ਦਵਾਈਆਂ ਦਿਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਅਪੀਲ ਕੀਤੀ ਸੀ ਕਿ ਹਯਾਤ ਦੇ ਮੈਡੀਕਲ ਰਿਕਾਰਡ ਦੀ ਜਾਂਚ ਕੀਤੀ ਜਾਵੇ ਤਾਂਕਿ ਇਹ ਪਤਾ ਚੱਲ ਸਕੇ ਕਿ ਉਸ ਨੂੰ ਠੀਕ ਇਲਾਜ ਕਿਉਂ ਨਹੀਂ ਦਿਤਾ ਜਾ ਰਿਹਾ ਅਤੇ ਉਸ ਦੀ ਹਾਲਤ ਦਿਨ - ਬ - ਦਿਨ ਕਿਉਂ ਵਿਗੜਦੀ ਜਾ ਰਹੀ ਹੈ।