
ਈਰਾਨ ਵਿਚ ਬਿਟੁਮਨ ਦੇ ਸੁਲਤਾਨ ਦੇ ਨਾਮ ਨਾਲ ਮਸ਼ਹੂਰ ਕਾਰੋਬਾਰੀ ਹਾਮਿਦਰੇਜਾ ਬਾਘੇਰੀ ਦਰਮਨੀ ਨੂੰ ਤੇਲ ਉਤਪਾਦ ਦੀ ਵੱਡੇ ਪੈਮਾਨੇ 'ਤੇ ਤਸਕਰੀ ਦੇ ਮਾਮਲੇ 'ਚ ਸ਼ਨਿਚਰਵਾਰ...
ਤਹਿਰਾਨ : (ਪੀਟੀਆਈ) ਈਰਾਨ ਵਿਚ ਬਿਟੁਮਨ ਦੇ ਸੁਲਤਾਨ ਦੇ ਨਾਮ ਨਾਲ ਮਸ਼ਹੂਰ ਕਾਰੋਬਾਰੀ ਹਾਮਿਦਰੇਜਾ ਬਾਘੇਰੀ ਦਰਮਨੀ ਨੂੰ ਤੇਲ ਉਤਪਾਦ ਦੀ ਵੱਡੇ ਪੈਮਾਨੇ 'ਤੇ ਤਸਕਰੀ ਦੇ ਮਾਮਲੇ 'ਚ ਸ਼ਨਿਚਰਵਾਰ ਨੂੰ ਫ਼ਾਂਸੀ 'ਤੇ ਲਮਕਾਇਆ ਗਿਆ। ਹਾਮਿਦ ਦੇਸ਼ 'ਚ ਗਰਮੀਆਂ ਵਿਚ ਸ਼ੁਰੂ ਹੋਏ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਤਹਿਤ ਮੌਤ ਦੀ ਸਜ਼ਾ ਪਾਉਣ ਵਾਲਾ ਤੀਜਾ ਕਾਰੋਬਾਰੀ ਹੈ। ਮਿਜਾਨ ਦੇ ਮੁਤਾਬਕ, ਉਸ ਨੂੰ ਲਗਭੱਗ 10 ਕਰੋਡ਼ ਅਮਰੀਕੀ ਡਾਲਰ ਦੀ ਧੋਖਾਧੜੀ, ਸਾਜ਼ਿਸ਼ ਰਚਣ ਅਤੇ ਰਿਸ਼ਵਤਖੋਰੀ ਦੇ ਇਲਜ਼ਾਮ ਵਿਚ ਦੋਸ਼ੀ ਠਹਿਰਾਇਆ ਗਿਆ।
Iran executes businessman
ਦਰਮਨੀ ਨੂੰ ਸਰਕਾਰੀ ਬੈਂਕਾਂ ਤੋਂ ਕਰਜ਼ ਲੈਣ ਲਈ ਰਿਅਲ ਅਸਟੇਟ ਕੰਮ-ਕਾਜ ਦੇ ਫਰਜ਼ੀ ਦਸਤਾਵੇਜ਼ ਬਣਵਾਉਣ ਦੇ ਇਲਜ਼ਾਮ ਵਿਚ 2014 'ਚ ਪਹਿਲੀ ਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ। ਮਿਜਾਨ ਨੇ ਕਿਹਾ ਕਿ ਦਰਮਨੀ ਨੇ ਇਸ ਤੋਂ ਬਾਅਦ ਤਿੰਨ ਲੱਖ ਟਨ ਤੋਂ ਵੀ ਜ਼ਿਆਦਾ ਬਿਟੁਮਨ (ਇਕ ਤੇਲ ਆਧਾਰਿਤ ਪਦਾਰਥ ਜੋ ਡਾਮਰ ਅਤੇ ਹੋਰ ਉਤਪਾਦਾਂ ਵਿਚ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਈਰਾਨ ਦੇ ਸੱਭ ਤੋਂ ਲਾਭਦਾਇਕ ਕਾਰੋਬਾਰ ਵਿਚੋਂ ਇਕ ਹੈ) ਦੀ ਖਰੀਦ ਲਈ ਫ਼ਰਜ਼ੀ ਕੰਪਨੀਆਂ ਦਾ ਇਸਤੇਮਾਲ ਕੀਤਾ। ਇਸ ਤੋਂ ਇਲਾਵਾ ਦਰਮਨੀ ਉਤੇ ਵੱਡੇ ਕਾਰੋਬਾਰੀ ਬਾਬਕ ਮੁਰਤਜਾ ਜਨਜਾਨੀ ਨਾਲ ਸਬੰਧ ਰੱਖਣ ਦਾ ਵੀ ਇਲਜ਼ਾਮ ਸੀ।
Court
ਬਾਬਕ ਨੂੰ 2.7 ਅਰਬ ਅਮਰੀਕੀ ਡਾਲਰ ਦੇ ਗ਼ਬਨ ਦੇ ਮਾਮਲੇ ਵਿਚ 2016 ਵਿਚ ਦੋਸ਼ੀ ਠਹਿਰਾਇਆ ਜਾ ਚੁੱਕਿਆ ਹੈ ਅਤੇ ਉਸ ਨੂੰ ਵੀ ਫ਼ਾਂਸੀ ਦੀ ਸਜ਼ਾ ਦਿਤੀ ਜਾਣੀ ਹੈ। ਧਿਆਨ ਯੋਗ ਹੈ ਕਿ ਮਈ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਈਰਾਨ ਦੇ ਨਾਲ 2015 ਵਿਚ ਹੋਏ ਪਰਮਾਣੁ ਕਰਾਰ ਤੋਂ ਬਾਹਰ ਨਿਕਲਣ ਦੇ ਫ਼ੈਸਲੇ ਅਤੇ ਆਰਥਕ ਰੋਕ ਲਗਾਉਣ ਤੋਂ ਬਾਅਦ ਈਰਾਨ ਦੀ ਮਾਲੀ ਹਾਲਤ ਮੁਸ਼ਕਲ ਦੌਰ ਤੋਂ ਲੰਘ ਰਹੀ ਹੈ। ਇਸ ਨੂੰ ਖਤਮ ਕਰਨ ਲਈ ਈਰਾਨ ਸਰਕਾਰ ਹਰ ਸੰਭਵ ਕੋਸ਼ਿਸ਼ ਕਰਦੇ ਹੋਏ ਮੁਹਿੰਮ ਚਲਾ ਰਹੀ ਹੈ।