ਅਮਰੀਕਾ ’ਚ ਕਰੀਬ ਸੱਤ ਦਹਾਕੇ ਬਾਅਦ ਕੈਦੀ ਮਹਿਲਾ ਨੂੰ ਮੌਤ ਦੀ ਸਜ਼ਾ ਲਈ ਲਾਇਆ ਟੀਕਾ
Published : Jan 13, 2021, 8:05 pm IST
Updated : Jan 13, 2021, 8:05 pm IST
SHARE ARTICLE
file photo
file photo

ਹੁਣ 16 ਸਾਲ ਦੀ ਹੋ ਚੁੱਕੀ ਹੈ ਬੱਚੀ

ਵਾਸ਼ਿੰਗਟਨ : ਅਮਰੀਕਾ ਦੇ ਕੰਸਾਸ ਵਿਚ ਰਹਿਣ ਵਾਲੀ ਲੀਸਾ ਮੋਂਟਗੋਮੇਰੀ ਨੂੰ ਗਰਭਵਤੀ ਮਹਿਲਾ ਦਾ ਗਲਾ ਦਬਾ ਕੇ ਕਤਲ ਕਰਨ ਅਤੇ ਉਸ ਦਾ ਗਰਭ ਕੱਟ ਕੇ ਭਰੂਣ ਕੱਢਣ ਦੇ ਜੁਰਮ ਵਿਚ ਮੌਤ ਦੀ ਸਜ਼ਾ ਦਿਤੀ ਗਈ। ਅਮਰੀਕੀ ਸਰਕਾਰ ਨੇ ਕਰੀਬ 7 ਦਹਾਕੇ ਵਿਚ ਪਹਿਲੀ ਵਾਰ ਕਿਸੇ ਕੈਦੀ ਮਹਿਲਾ ਨੂੰ ਮੌਤ ਦੀ ਸਜ਼ਾ ਦਿਤੀ ਹੈ। ਕੈਦੀ ਮਹਿਲਾ ਲੀਸਾ ਮੋਂਟਗੋਮੇਰੀ (52) ਨੂੰ ਇੰਡੀਆਨਾ ਸੂਬੇ ਦੇ ਟੇਰੇ ਹੌਤੇ ਦੀ ਸੰਘੀ ਜੇਲ ਕੰਪਲੈਕਸ ਵਿਚ ਜ਼ਹਿਰ ਦਾ ਟੀਕਾ ਲਗਾਏ ਜਾਣ ਦੇ ਬਾਅਦ ਰਾਤ 1.31 ਵਜੇ ਮਿ੍ਰਤਕ ਘੋਸ਼ਿਤ ਕਰ ਦਿਤਾ ਗਿਆ। 

CourtCourt

ਮੌਤ ਦੀ ਸਜ਼ਾ ’ਤੇ ਤਾਮੀਲ ਹੋਣ ਦੀ ਪ੍ਰਕਿਰਿਆ ਦੇ ਦੌਰਾਨ ਮੋਂਟਗੋਮੇਰੀ ਦੇ ਨੇੜੇ ਖੜ੍ਹੀ ਮਹਿਲਾ ਨੇ ਝੁੱਕ ਕੇ ਉਸ ਦੇ ਚਿਹਰੇ ਤੋਂ ਮਾਸਕ ਹਟਾਇਆ ਅਤੇ ਪੁੱਛਿਆ ਕੀ ਉਸ ਨੇ ਆਖ਼ਰੀ ਵਾਰ ਕੁੱਝ ਕਹਿਣਾ ਹੈ। ਇਸ ’ਤੇ ਦੋਸ਼ੀ ਮਹਿਲਾ ਨੇ ਕਿਹਾ ਕਿ ਨਹੀਂ।

File photoFile photo

ਮਹਿਲਾ ਦੇ ਵਕੀਲ ਕੇਲੀ ਹੇਨਰੇ ਨੇ ਕਿਹਾ ਕਿ ਲੀਸਾ ਨੂੰ ਮੌਤ ਦੀ ਸਜ਼ਾ ਦੇਣ ਦੀ ਪ੍ਰਕਿਰਿਆ ਵਿਚ ਸ਼ਾਮਲ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਮਾਮਲੇ ਦੇ ਮੁਤਾਬਕ ਮੋਂਟਗੋਮੇਰੀ ਨੇ 2004 ਵਿਚ ਮਿਸੂਰੀ ਦੇ ਸਕਿਡਮੋਰ ਸ਼ਹਿਰ ਵਿਚ 23 ਸਾਲਾ ਬੌਬੀ ਜੋ ਸਟੀਮੇਟ ਦਾ ਕਤਲ ਕਰ ਦਿਤਾ ਸੀ। 

File photoFile photo

ਉਸ ਨੇ ਇਕ ਰੱਸੀ ਨਾਲ ਬੌਬੀ ਦੀ ਗਲਾ ਦਬਾ ਕੇ ਕਤਲ ਕਰ ਦਿਤਾ ਸੀ ਅਤੇ ਇਕ ਚਾਕੂ ਨਾਲ ਉਸ ਦਾ ਪੇਟ ਕੱਟ ਕੇ ਬੱਚੀ ਨੂੰ ਕੱਢ ਲਿਆ ਸੀ। ਉਸ ਸਮੇਂ ਬੌਬੀ 8 ਮਹੀਨੇ ਦੀ ਗਰਭਵਤੀ ਸੀ। ਬਾਅਦ ਵਿਚ ਮੋਂਟਗੇਮਰੀ ਬੱਚੀ ਨੂੰ ਅਪਣੇ ਨਾਲ ਲੈ ਗਈ ਸੀ ਅਤੇ ਉਸ ਨੂੰ ਅਪਣਾ ਦਸਿਆ ਸੀ। ਪੁਲਸ ਨੇ ਜਾਂਚ ਮਗਰੋਂ ਬੱਚੀ ਨੂੰ ਛੁਡਵਾ ਲਿਆ ਸੀ ਜੋ ਹੁਣ 16 ਸਾਲ ਦੀ ਹੋ ਚੁੱਕੀ ਹੈ।   

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement