ਹੁਣ ਵਿਦਿਆਰਥੀਆਂ ਨੂੰ ਅਪਣੀ ਵਿੱਤੀ ਸਥਿਤੀ, ਜਿਵੇਂ ਕਿ 3 ਮਹੀਨਿਆਂ ਦੀ ਬੈਂਕ ਸਟੇਟਮੈਂਟ ਅਤੇ ਅਕਾਦਮਿਕ ਰਿਕਾਰਡਾਂ ਦੇ ਵਧੇਰੇ ਪੁਖ਼ਤਾ ਸਬੂਤ ਦੇਣੇ ਪੈਣਗੇ।
ਨਵੀਂ ਦਿੱਲੀ : ਅਮਰੀਕਾ-ਕੈਨੇਡਾ ਤੇ ਇੰਗਲੈਂਡ ਨੇ ਜਿੱਥੇ ਅਪਣੇ ਇਮੀਗ੍ਰੇਸ਼ਨ ਨਿਯਮ ਸਖ਼ਤ ਕਰ ਦਿਤੇ ਹਨ, ਉੱਥੇ ਹੀ ਆਸਟਰੇਲੀਆ ਸਰਕਾਰ ਨੇ ਇਕ ਵੱਡਾ ਕਦਮ ਚੁੱਕਦੇ ਹੋਏ ਭਾਰਤ, ਨੇਪਾਲ, ਬੰਗਲਾਦੇਸ਼ ਅਤੇ ਭੂਟਾਨ ਨੂੰ ਸਟੂਡੈਂਟ ਵੀਜ਼ਾ ਲਈ ‘ਸੱਭ ਤੋਂ ਵੱਧ ਖ਼ਤਰਨਾਕ’ ਸ਼੍ਰੇਣੀ ਵਿਚ ਸ਼ਾਮਲ ਕਰ ਦਿਤਾ ਹੈ।
ਇਹ ਨਵਾਂ ਨਿਯਮ 8 ਜਨਵਰੀ 2026 ਤੋਂ ਲਾਗੂ ਹੋ ਗਿਆ ਹੈ। ਨਵੇਂ ਨਿਯਮਾਂ ਮੁਤਾਬਕ ਹੁਣ ਵਿਦਿਆਰਥੀਆਂ ਨੂੰ ਅਪਣੀ ਵਿੱਤੀ ਸਥਿਤੀ, ਜਿਵੇਂ ਕਿ 3 ਮਹੀਨਿਆਂ ਦੀ ਬੈਂਕ ਸਟੇਟਮੈਂਟ ਅਤੇ ਅਕਾਦਮਿਕ ਰਿਕਾਰਡਾਂ ਦੇ ਵਧੇਰੇ ਪੁਖ਼ਤਾ ਸਬੂਤ ਦੇਣੇ ਪੈਣਗੇ। ਇਸ ਦੇ ਨਾਲ ਹੀ ਵੀਜ਼ਾ ਅਰਜ਼ੀਆਂ ਦੀ ਜਾਂਚ ਹੁਣ ਜ਼ਿਆਦਾ ਬਾਰੀਕੀ ਨਾਲ ਕੀਤੀ ਜਾਵੇਗੀ, ਜਿਸ ਕਾਰਨ ਪ੍ਰੋਸੈਸਿੰਗ ਦਾ ਸਮਾਂ ਪਹਿਲਾਂ ਦੇ 3 ਹਫ਼ਤਿਆਂ ਤੋਂ ਵਧ ਕੇ 8 ਹਫ਼ਤਿਆਂ ਤਕ ਜਾ ਸਕਦਾ ਹੈ।
