9 ਸਾਲ ਦੀ ਬੱਚੀ ਬਣੀ ਦੁਨੀਆਂ ਦੀ ਪਹਿਲੀ ਸਾਈਕਲ ਮੇਅਰ
Published : Feb 13, 2019, 12:25 pm IST
Updated : Feb 13, 2019, 12:52 pm IST
SHARE ARTICLE
Lotta Crok
Lotta Crok

ਉਹ ਲੋਕਾਂ ਦਾ ਧਿਆਨ ਇਸ ਗੱਲ ਵੱਲ ਵੀ ਖਿੱਚਣਾ ਚਾਹੁੰਦੀ ਹੈ ਕਿ ਬੱਚਿਆਂ ਨੂੰ ਸਾਈਕਲ ਚਲਾਉਣ ਦੌਰਾਨ ਕਿਹਨਾਂ ਪਰੇਸ਼ਾਨੀਆਂ ਦਾ ਸਾਹਮਣਾ  ਕਰਨਾ ਪੈਂਦਾ ਹੈ।

ਐਮਸਟਡਰਮ : ਨੀਦਰਲੈਂਡ ਵਿਖੇ 9 ਸਾਲ ਦੀ ਬੱਚੀ ਲਾਟਾ ਕ੍ਰਾਕ ਦੁਨੀਆਂ ਦੀ ਪਹਿਲੀ ਜੂਨੀਅਰ ਸਾਈਕਲ ਮੇਅਰ ਹੈ। ਉਹ ਭੀੜਭਾੜ ਸ਼ਹਿਰ ਵਿਚ ਭੀੜ ਵਾਲੀਆਂ ਥਾਵਾਂ 'ਤੇ ਸਾਈਕਲ ਚਲਾਉਂਦੇ ਹੋਏ ਪਹੁੰਚਦੀ ਹੈ ਅਤੇ ਲੋਕਾਂ ਨੂੰ ਦੱਸਦੀ ਹੈ ਕਿ ਚਾਰ ਟ੍ਰਾਮ ਵੱਖ-ਵੱਖ ਦਿਸ਼ਾਵਾਂ ਵਿਚ ਜਾ ਰਹੀ ਹੈ। ਇਕ ਬੱਚੇ ਲਈ ਇਕ ਬਹੁਤ ਭੁਲੇਖੇ ਵਾਲਾ ਹੋ ਸਕਦਾ ਹੈ। ਲਾਟਾ ਦਾ ਮਕਸਦ ਹੈ ਕਿ ਰੋਜ ਵੱਧ ਤੋਂ ਵੱਧ ਬੱਚੇ ਸਾਈਕਲ ਚਲਾਉਣ।

Cycles in Cycles

ਉਹ ਲੋਕਾਂ ਦਾ ਧਿਆਨ ਇਸ ਗੱਲ ਵੱਲ ਵੀ ਖਿੱਚਣਾ ਚਾਹੁੰਦੀ ਹੈ ਕਿ ਬੱਚਿਆਂ ਨੂੰ ਸਾਈਕਲ ਚਲਾਉਣ ਦੌਰਾਨ ਕਿਹਨਾਂ ਪਰੇਸ਼ਾਨੀਆਂ ਦਾ ਸਾਹਮਣਾ  ਕਰਨਾ ਪੈਂਦਾ ਹੈ। ਐਮਸਟਡਰਮ ਦੁਨੀਆ ਦਾ ਅਨੋਖਾ ਸ਼ਹਿਰ ਹੈ। ਇਥੇ 8 ਲੱਖ 81 ਹਜਾਰਸਾਈਕਲਾਂ ਹਨ ਜਦਕਿ ਇਥੇ ਰਹਿਣ ਵਾਲੇ ਲੋਕਾਂ ਦੀ ਗਿਣਤੀ 8 ਲੱਖ 50 ਹਜ਼ਾਰ ਹੈ। ਭਾਵ ਕਿ ਲੋਕਾਂ ਤੋਂ 30 ਹਜ਼ਾਰ ਸਾਈਕਲਾਂ ਜ਼ਿਆਦਾ ਹਨ। ਸ਼ਹਿਰ ਦੀ 63 ਫ਼ੀ ਸਦੀ ਅਬਾਦੀ ਰੋਜ ਸਾਈਕਲ ਚਲਾਉਂਦੀ ਹੈ।

Amsterdam's junior cycle mayorAmsterdam's junior cycle mayor

ਲਾਟਾ ਮੁਤਾਬਕ ਐਮਸਟਡਰਮ ਵਿਚ ਸਾਈਕਲ ਚਲਾਉਣ ਦੌਰਾਨ ਕਾਰਾਂ, ਸਾਈਕਲ ਚਲਾਉਂਦੇ ਸੈਲਾਨੀ ਅਤੇ ਸਕੂਟਰਾਂ ਰਾਹੀਂ ਬੱਚਿਆਂ ਨੂੰ ਸੱਭ ਤੋਂ ਵੱਧ ਪਰੇਸ਼ਾਨੀ ਹੁੰਦੀ ਹੈ। ਤੁਹਾਨੂੰ ਆਸ ਵੀ ਨਹੀਂ ਹੁੰਦੀ ਤੇ ਸੈਲਾਨੀ ਅਕਸਰ ਕਿਨਾਰੇ 'ਤੇ ਰੁਕ ਜਾਂਦੇ ਹਨ ਅਤੇ ਸਕੂਟਰ ਇੰਝ ਚਲਦੇ ਹਨ ਜਿਸ ਤਰ੍ਹਾਂ ਤੁਹਾਡੇ 'ਤੇ ਹੀ ਚੜ ਜਾਣਗੇ। ਲਾਟਾ ਪਿਛਲੇ ਸਾਲ ਜੂਨ ਵਿਚ ਸਕੂਲੀ ਬੱਚਿਆਂ ਦਾ

Senior cycvle mayor Senior cycle mayor Katlina Bomra

ਇਕ ਮੁਕਾਬਲਾ ਜਿੱਤਣ ਤੋਂ ਬਾਅਦ ਸਾਈਕਲ ਮੇਅਰ ਬਣੀ ਸੀ। ਐਮਸਟਡਰਮ ਦੀ ਸਾਈਕਲ ਮੇਅਰ ਕੈਟਲੀਨਾ ਬੋਮਰਾ ਹਨ। ਉਹਨਾਂ ਨੇ ਕਿ ਸਾਈਕਲ ਨਿਯੁਕਤ ਕਰਨ ਦੀ ਸਿਫਾਰਸ਼ ਕੀਤੀ ਸੀ। ਇਸ ਤੋਂ ਬਾਅਦ ਲਾਟਾ ਦੀ ਨਿਯੁਕਤੀ ਹੋਈ। ਲਾਟਾ ਕਹਿੰਦੀ ਹੈ ਕਿ ਉਸ ਦੇ ਮਾਂ-ਬਾਪ ਕੋਲ ਕਾਰ ਨਹੀਂ ਹੈ। ਉਸ ਦੇ ਘਰ ਬੱਚਿਆਂ ਦੀ ਸਾਈਕਲ ਨਹੀਂ ਹੈ ਇਸ ਕਰਕੇ ਉਸ ਨੂੰ ਮਾਂ ਬਾਪ ਦੀ ਸਾਈਕਲ ਪਿੱਛੇ ਬੈਠਣਾ ਪੈਂਦਾ ਹੈ ਜੋ ਕਿ ਥੋੜਾ ਖਤਰਨਾਕ ਵੀ ਹੁੰਦਾ ਹੈ।

Lotta CrokLotta Crok

ਬੱਚਿਆਂ ਵੱਲੋਂ ਜ਼ਿਆਦਾ ਤੋਂ ਜ਼ਿਆਦਾ ਸਾਈਕਲ ਚਲਾਉਣ ਦਾ ਵਿਚਾਰ ਉਸ ਵੇਲ੍ਹੇ ਮਸ਼ਹੂਰ ਹੋ ਗਿਆ ਜਦ ਇਕ ਰੇਲਵੇ ਆਪ੍ਰੇਟਰ ਸਪੂਰਵੈਗਨ ਨੇ ਇਸ ਨੂੰ ਪ੍ਰਚਾਰਤ ਕਰਨ ਦੀ ਜਿੰਮੇਵਾਰੀ ਲਈ ਅਤੇ ਬੱਚਿਆਂ ਵਾਸਤੇ ਅਜਿਹੀ ਸਾਈਕਲ ਦੀ ਸੇਵਾ ਸ਼ੁਰੂ ਕੀਤੀ ਜਿਸ ਵਿਚ ਦੋ ਸੀਟਾਂ ਤੇ ਦੋ ਪੈਡਲ ਹਨ। ਸੂਪਰਵੈਗਨ ਨੇ ਲਾਟਾ ਨੂੰ ਉਸ ਦੇ ਵਿਚਾਰ ਲਈ ਵਧਾਈ ਦਿਤੀ ਹੈ ਤੇ ਇਸ ਦੇ ਨਾਲ ਹੀ ਇਕ ਸਟੇਸ਼ਨ 'ਤੇ ਬੱਚਿਆਂ ਦੀ ਸਾਈਕਲ ਰੱਖੇ ਜਾਣ ਦਾ ਪਾਇਲਟ ਪ੍ਰੋਜੈਕਟ ਵੀ ਸ਼ੁਰੂ ਕੀਤਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement